ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਮਾਰੀਆਂ ਵਿਦਿਆਰਥਣ ਨੂੰ ਚਪੇੜਾਂ, ਵਿਦਿਆਰਥੀਆਂ ਨੇ ਲਗਾਇਆ ਜਾਮ.!!!

Last Updated: Sep 18 2019 18:04
Reading time: 0 mins, 44 secs

ਅੱਜ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਵਿਦਿਆਰਥਣ ਨੂੰ ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਚਪੇੜਾਂ ਕੱਢ ਮਾਰੀਆਂ। ਪੰਜਾਬ ਰੋਡਵੇਜ਼ ਦੇ ਕੰਡਕਟਰ ਦੀ ਗੁੰਡਾਗਰਦੀ ਦੇ ਵਿਰੁੱਧ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਇੱਕਠੇ ਹੋ ਕੇ ਪਹਿਲੋਂ ਤਾਂ ਸਰਕਾਰ ਦੇ ਸਿਸਟਮ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਇਸੇ ਦੌਰਾਨ ਹੀ ਵਿਦਿਆਰਥੀਆਂ ਨੇ ਪੰਜਾਬ ਰੋਡਵੇਜ਼ ਦੇ ਕੰਡਕਟਰ ਵਿਰੁੱਧ ਪ੍ਰਦਰਸ਼ਨ ਕਰਦਿਆ ਰੋਡ ਜਾਮ ਕਰ ਦਿੱਤਾ।

ਵਿਦਿਆਰਥੀਆਂ ਦੇ ਵੱਲੋਂ ਲਗਾਏ ਗਏ ਜਾਮ ਦੇ ਕਾਰਨ ਲੋਕਾਂ ਨੂੰ ਜਿਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਨਾ ਕਰਨਾ ਪਿਆ, ਉਥੇ ਹੀ ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਵਿਦਿਆਰਥੀਆਂ ਤੋਂ ਮੁਆਫ਼ੀ ਵੀ ਮੰਗੀ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਵਿਦਿਆਰਥਣ ਬੱਸ ਚੜਣ ਲੱਗੀ ਸੀ ਤਾਂ ਇਸੇ ਦੌਰਾਨ ਪੰਜਾਬ ਰੋਡਵੇਜ਼ ਦੇ ਕੰਡਕਟਰ ਨਾਲ ਕਿਸੇ ਗੱਲ ਨੂੰ ਲੈ ਕੇ "ਤੂੰ ਤੂੰ ਮੈਂ ਮੈਂ" ਹੋ ਗਈ। ਬੱਸ ਕੰਡਕਟਰ ਨੇ ਵਿਦਿਆਰਥਣਾਂ ਦੇ ਚਪੇੜਾਂ ਮਾਰ ਦਿੱਤੀਆਂ ਅਤੇ ਇਸੇ ਤੋਂ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਧਰਨਾ ਲਗਾ ਦਿੱਤਾ।