ਜ਼ਿਲ੍ਹਾ ਵਾਲੀਬਾਲ ਓਵਰ-ਆਲ ਟਰਾਫ਼ੀ ਸਾਂਦੇ ਹਾਸ਼ਮ ਦੇ ਨਾਮ

Last Updated: Sep 18 2019 17:16
Reading time: 1 min, 3 secs

ਪੰਜਾਬ ਸਕੂਲ ਖੇਡਾਂ 2019 ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ ਵੱਖ ਖੇਡ ਮੁਕਾਬਲਿਆਂ ਦੀ ਲੜੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਿਰੋਜ਼ਪੁਰ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਵਾਲੀਬਾਲ ਅੰਡਰ-17 ਲੜਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਵਿਖੇ ਆਯੋਜਿਤ ਕੀਤਾ ਗਿਆ। ਇਸ ਜ਼ਿਲ੍ਹਾ ਵਾਲੀਬਾਲ ਮੁਕਾਬਲਿਆਂ ਵਿਚ ਕੋਚ ਅਕਸ਼ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਅੰਡਰ-17 ਲੜਕੇ ਦੀ ਟੀਮ ਨੇ ਜੋਨ ਜ਼ੀਰਾ-2 ਦੇ ਸ਼੍ਰੀ ਹਰਗੋਬਿੰਦ ਸਿੰਘ ਪਬਲਿਕ ਸਕੂਲ ਮਿਹਰ ਸਿੰਘ ਵਾਲਾ ਨੂੰ ਫਾਈਨਲ ਮੈਚ ਹਰਾ ਕੇ ਸੋਨ ਦਾ ਮੈਡਲ ਜਿੱਤਿਆ ਅਤੇ ਓਵਰਆਲ ਟਰਾਫ਼ੀ ਹਾਸਲ ਕੀਤੀ।

ਐਕਟੀਵਿਟੀ ਹੈੱਡ ਕਮਲ ਸ਼ਰਮਾ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਸ਼ਾਲੂ ਰਤਨ, ਲੈਕਚਰਾਰ ਸਤਵਿੰਦਰ ਸਿੰਘ, ਡੀਪੀਈ ਅਕਸ਼ ਕੁਮਾਰ ਦੀ ਅਗਵਾਈ ਵਿੱਚ ਇਸ ਵਰ੍ਹੇ ਦੇ ਸਕੂਲ ਖੇਡ ਕਲੰਡਰ ਵਿੱਚ ਫੁੱਟਬਾਲ ਅੰਡਰ-19 ਲੜਕੇ ਤੀਜਾ ਸਥਾਨ, ਖੋ ਖੋ ਲੜਕੀਆਂ ਜੋਨ ਘੱਲ ਖ਼ੁਰਦ ਅੰਡਰ-19 ਅਤੇ ਅੰਡਰ-17 ਵਿੱਚ ਪਹਿਲਾ ਸਥਾਨ ਅਤੇ ਅੰਡਰ-14 ਦੂਜਾ ਸਥਾਨ, ਵਾਲੀਬਾਲ ਅੰਡਰ-19 ਲੜਕੇ ਦੂਜਾ ਸਥਾਨ ਅਤੇ ਫੈਨਸਿੰਗ ਤਲਵਾਰਬਾਜ਼ੀ ਵਿੱਚ ਓਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ, ਜੋ ਕਿ ਇਸ ਸਕੂਲ ਦੇ ਖਿਡਾਰੀ ਸਟੇਟ ਪੱਧਰ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਸੀਨੀਅਰ ਲੈਕਚਰਾਰ ਰਾਜਿੰਦਰ ਕੌਰ, ਉਪਿੰਦਰ ਸਿੰਘ, ਦਵਿੰਦਰ ਨਾਥ, ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਰਾਜਬੀਰ ਕੌਰ, ਅਨਾਪੁਰੀ, ਗੁਰਜੋਤ ਕੌਰ, ਗੁਰਬਖ਼ਸ਼ ਸਿੰਘ, ਰਾਜੀਵ ਚੋਪੜਾ, ਬੇਅੰਤ ਸਿੰਘ, ਤਰਵਿੰਦਰ ਕੌਰ, ਇੰਦੂ ਬਾਲਾ, ਪ੍ਰਿਆ ਨੀਤਾ, ਬਲਤੇਜ ਕੌਰ, ਸੋਨੀਆ, ਨੀਤੂ ਸੀਕਰੀ, ਮੋਨਿਕਾ, ਕਿਰਨ, ਜਸਵਿੰਦਰ ਕੌਰ, ਰੇਨੂੰ ਵਿਜ ਆਦਿ ਹਾਜ਼ਰ ਸਨ।