ਜੇਲ੍ਹ 'ਚ ਸਿਹਤ ਵਿਭਾਗ ਨੇ ਲਗਾਇਆ ਡੇਂਗੂ ਪ੍ਰਤੀ ਜਾਗੂਕਤਾ ਕੈਂਪ.!!

Last Updated: Sep 18 2019 16:58
Reading time: 0 mins, 54 secs

ਸਿਵਲ ਸਰਜਨ ਫਿਰੋਜ਼ਪੁਰ ਡਾ.ਹਰੀ ਨਰਾਇਣ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ.ਮੀਨਾਕਸ਼ੀ ਢੀਂਗਰਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਐਪਿਡਮਾਲੋਜਿਸਟ ਅਰਮਵੀਰ ਦੀ ਅਗਵਾਈ ਅਤੇ ਡਿਪਟੀ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਤੇ ਡਾ.ਹਰਪਾਲ ਸਿੰਘ ਦੀ ਮੌਜ਼ੂਦਗੀ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਕੈਂਪ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਅਰਮਵੀਰ ਕੌਰ ਨੇ ਕੈਦੀਆਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਇੱਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

ਬੁਖਾਰ ਹੋਣ 'ਤੇ ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਅਤੇ ਜੋੜਾਂ ਵਿੱਚ ਦਰਦ ਹੋਣਾ, ਮੂੰਹ ਰਾਹੀਂ ਅਤੇ ਕਈ ਵਾਰ ਪੇਸ਼ਾਬ ਰਾਹੀਂ ਵੀ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਮਰੀਜ਼ ਦੇ ਸੈੱਲਾਂ ਵਿੱਚ ਕਮੀ ਹੋਣ ਕਰਕੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਇਸ ਮੌਕੇ ਏਯੂਓ ਹਮੇਸ਼ ਪਾਲ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਸਾਨੂੰ ਆਪਣੇ ਆਲੇ, ਦੁਆਲੇ ਕਿਸੇ ਵੀ ਥਾਂ ਤੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਦਿਨ ਸਮੇਂ ਪੂਰੇ ਬਾਜੂ ਵਾਲੇ ਕੱਪੜੇ ਪਾਉਣ ਚਾਹੀਦੇ ਹਨ ਅਤੇ ਰਾਤ ਨੂੰ ਸੋਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਨਰਿੰਦਰ ਸ਼ਰਮਾ ਨੇ ਕੈਦੀ ਨੂੰ ਬੁਖਾਰ ਹੋਣ 'ਤੇ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਮੈਡੀਸਨ ਲੈਣ ਤੋਂ ਮਨਾ ਕੀਤਾ।