ਕਰੰਟ ਲੱਗਣ ਦੇ ਕਾਰਨ ਮਜ਼ਦੂਰ ਦੀ ਮੌਤ

Last Updated: Sep 18 2019 17:08
Reading time: 0 mins, 52 secs

ਫ਼ਿਰੋਜ਼ਪੁਰ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਠੇਕੇਦਾਰ ਵੱਲੋਂ ਬਣਾਈ ਜਾ ਰਹੀ ਸੜਕ ਉੱਪਰ ਗੁੱਟਕਾ ਉਤਾਰ ਰਹੇ ਇੱਕ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਰੇਸ਼ਮ ਪੁੱਤਰ ਨਜ਼ੀਰ ਵਾਸੀ ਬਾਜੀਦਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬਣ ਰਹੀ ਸੜਕ ਉੱਪਰ ਇਕ ਟਰੱਕ ਡਰਾਈਵਰ ਗੁੱਟਕਾ ਉਤਾਰਨ ਲਈ ਖੜ੍ਹਾ ਹੋਇਆ ਸੀ ਅਤੇ ਜਿਵੇਂ ਹੀ ਟਰੱਕ ਡਰਾਈਵਰ ਨੇ ਲਿਫ਼ਟ ਚੁੱਕੀ ਤਾਂ ਇਸ ਦੌਰਾਨ ਟਰੱਕ ਦੀ ਬਾਡੀ ਹਾਈਵੇ ਉੱਪਰ ਲੰਘ ਰਹੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਈ।

ਇਸ ਦੌਰਾਨ ਟਰੱਕ ਗੁੱਟਕਾ ਉਤਾਰ ਰਹੇ ਇੱਕ ਮਜ਼ਦੂਰ ਦੀ ਕਰੰਟ ਲੱਗਣ ਦੇ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮਜ਼ਦੂਰ ਬੂਟਾ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਪਹਿਲੋਂ ਕਿਸੇ ਨਾਲ ਝਗੜਾ ਕਰਕੇ ਆਇਆ ਸੀ ਅਤੇ ਉਸ ਦੇ ਵਲੋਂ ਟਰੱਕ ਨੂੰ ਬੜੀ ਵੀ ਤੇਜ਼ੀ ਦੇ ਨਾਲ ਲਿਜਾਇਆ ਜਾ ਰਿਹਾ ਸੀ। ਟਰੱਕ ਡਰਾਈਵਰ ਨੇ ਜਦੋਂ ਲਿਫ਼ਟ ਚੁੱਕੀ ਤਾਂ ਇਸ ਤਾਂ ਇਸ ਦੌਰਾਨ ਟਰੱਕ ਦੀ ਬਾਡੀ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾ ਗਈ, ਜਿਸ ਦੇ ਕਾਰਨ ਮਜ਼ਦੂਰ ਰੇਸ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਟਰੱਕ ਡਰਾਈਵਰ ਘਟਨਾ ਨੂੰ ਅੰਜਾਮ ਦੇਣ ਤੋਂ ਮਗਰੋਂ ਫ਼ਰਾਰ ਹੋ ਗਿਆ।