ਪੀਡੀਏ ਦੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਨੇ ਪਰਿਵਾਰ ਸਮੇਤ ਪਾਈ ਵੋਟ !!!

Last Updated: May 19 2019 13:23
Reading time: 0 mins, 55 secs

ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦੀਆਂ ਅੱਜ ਵੋਟਾਂ ਪੈ ਰਹੀਆਂ ਹਨ। ਇਸੇ ਦੇ ਚੱਲਦਿਆਂ ਹੋਇਆਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਪਰਿਵਾਰ ਸਮੇਤ ਵੋਟਾਂ ਪਾਈਆਂ ਜਾ ਰਹੀਆਂ ਹਨ। ਅੱਜ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਪੀਡੀਏ ਵੱਲੋਂ ਸੀਪੀਆਈ ਦੇ ਐਲਾਨੇ ਗਏ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਦੇ ਵੱਲੋਂ ਅੱਜ ਆਪਣੇ ਪਰਿਵਾਰ ਸਮੇਤ ਵੋਟ ਪਾਈ ਗਈ। ਵੋਟਾਂ ਪਾਉਣ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਾਮਰੇਡ ਹੰਸ ਰਾਜ ਗੋਲਡਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 13 ਦੀਆਂ 13 ਸੀਟਾਂ 'ਤੇ ਪੀਡੀਏ ਵੱਲੋਂ ਐਲਾਨੇ ਗਏ ਉਮੀਦਵਾਰ ਜਿੱਤਣਗੇ। 

ਕਾਮਰੇਡ ਹੰਸ ਰਾਜ ਗੋਲਡਨ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸੀਆਂ ਨੂੰ ਲੋਕ ਪਿੰਡਾਂ ਦੇ ਵਿੱਚ ਗਾਲ੍ਹਾਂ ਕੱਢ-ਕੱਢ ਕੇ ਭਜਾ ਰਹੇ ਹਨ ਅਤੇ ਉਨ੍ਹਾਂ ਦਾ ਹਰ ਜਗ੍ਹਾ 'ਤੇ ਵਿਰੋਧ ਹੋਇਆ ਹੈ, ਜਦੋਂਕਿ ਪੀਡੀਏ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੇ ਨਾਲ ਆਮ ਜਨਤਾ ਨੇ ਜਿੱਥੇ ਖੁੱਲ੍ਹ ਕੇ ਗੱਲਬਾਤ ਕੀਤੀ, ਉੱਥੇ ਹੀ ਨੌਜਵਾਨਾਂ ਦੇ ਭਵਿੱਖ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ। ਕਾਮਰੇਡ ਗੋਲਡਨ ਦਾ ਕਹਿਣਾ ਸੀ ਕਿ ਉਹ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਚੋਣ ਜਿੱਤ ਕੇ ਲੋਕ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਏਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਦੇ ਲਈ ਕਰਜ਼ ਮੁਆਫ਼ ਅਤੇ ਮੁਲਾਜ਼ਮਾਂ ਲਈ ਪੱਕੀ ਨੌਕਰੀ ਦੀ ਮੰਗ ਕਰੇਗਾ।