ਠੰਡ ਨਾਲ ਲਾਵਾਰਿਸ ਵਿਅਕਤੀ ਦੀ ਮੌਤ, ਪਹਿਚਾਨ ਨਾ ਹੋਣ 'ਤੇ ਕੀਤਾ ਸੰਸਕਾਰ

Last Updated: Jan 06 2020 16:20
Reading time: 0 mins, 50 secs

ਠੰਡ ਨਾਲ ਜਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ 'ਚ ਇੱਕ ਵਿਅਕਤੀ ਦੀ ਮੌਤ ਹੋਈ, ਜਿਸਦੀ ਪਹਿਚਾਨ ਨਾ ਹੋਣ 'ਤੇ ਅੱਜ ਨਰ ਸੇਵਾ ਨਾਰਾਇਣ ਸੇਵਾ ਨੇ ਉਸਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾ ਅਨੁਸਾਰ ਕਰ ਦਿਤਾ। ਮ੍ਰਿਤਕ ਦੀ ਪਹਿਚਾਨ ਲਾਈ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਸੀ ਅਤੇ ਪੁਲਿਸ ਵੱਲੋਂ ਪਹਿਚਾਨ ਸਬੰਧੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਕੋਈ ਅਤਾ ਪਤਾ ਨਹੀਂ ਚਲਿਆ।

ਜਾਣਕਾਰੀ ਅਨੁਸਾਰ ਬੀਤੇ ਦਿਨ ਅਬੋਹਰ ਦੇ ਸੰਤ ਨਗਰ ਦੇ ਨੇੜੇ ਉਕਤ ਵਿਅਕਤੀ ਨੂੰ ਮ੍ਰਿਤ ਪਾਇਆ ਗਿਆ ਸੀ। ਲੋਕਾਂ ਵੱਲੋਂ ਇਸਦੀ ਸੂਚਨਾ ਪੁਲਿਸ ਨੂੰ ਦੇਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਪਹਿਚਾਨ ਸਬੰਧੀ ਉਸਦੇ ਕਪੜਿਆ ਦੀ ਤਲਾਸ਼ੀ ਵੀ ਲਈ ਪਰ ਅਜਿਹਾ ਕੁਛ ਨਹੀਂ ਮਿਲੀ ਜਿਸ ਨਾਲ ਉਸਦੀ ਪਹਿਚਾਨ ਹੋ ਸਕੇ। ਪੁਲਿਸ ਨੇ ਨਰ ਸੇਵਾ ਨਾਰਾਇਣ ਸੇਵਾ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਕਾਰਵਾਈ ਅਤੇ ਪਹਿਚਾਨ ਲਈ ਰਖਵਾਇਆ ਪਰ ਉਸਦੀ ਪਹਿਚਾਨ ਨਹੀਂ ਹੋ ਸਕੀ ਤਾਂ ਅੱਜ ਪੁਲਿਸ ਨੇ ਕਾਰਵਾਈ ਕਰਨ ਤੋ ਬਾਅਦ ਲਾਸ਼ ਨੂੰ ਸੰਸਥਾਂ ਦੇ ਹਵਾਲੇ ਸੰਸਕਾਰ ਲਈ ਕਰ ਦਿਤਾ। ਸੰਸਥਾ ਨੇ ਮ੍ਰਿਤਕ ਦਾ ਹਿੰਦੂ ਰੀਤੀ ਰਿਵਾਜਾ ਅਨੁਸਾਰ ਸੰਸਕਾਰ ਕਰ ਦਿਤਾ।