ਮੀਂਹ ਨਾਲ ਵੱਧ ਗਈ ਠੰਡ, ਥਮ ਗਈ ਜ਼ਿੰਦਗੀ !!! 

Last Updated: Jan 06 2020 16:15
Reading time: 0 mins, 44 secs

ਕੱਲ੍ਹ ਹੋਈ ਹਲਕੀ ਕਿਣ-ਮਿਣ ਤੋਂ ਬਾਅਦ ਮੀਂਹ ਅੱਜ ਸਵੇਰ ਤੋਂ ਜਾਰੀ ਹੈ। ਪੰਜਾਬ ਸਮੇਤ ਰਾਜਸਥਾਨ, ਹਰਿਆਣਾ ਸਣੇ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦਾ ਸਮਾਚਾਰ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਆਏ ਭੂਕੰਪ ਨੇ ਉੱਥੇ ਦੇ ਲੋਕਾਂ 'ਚ ਡਰ ਜਿਹਾ ਪੈਦਾ ਕੀਤਾ ਹੈ। ਅੱਜ ਹਿਮਾਚਲ ਦੇ ਸ਼ਿਮਲਾ ਇਲਾਕੇ ਸਮੇਤ ਨਾਲ ਲਗਦੇ ਇਲਾਕਿਆਂ 'ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ, ਬੇਸ਼ੱਕ ਰਿਕਟਰ ਸਕੇਲ 'ਤੇ ਤੀਬਰਤਾ 3.5 ਦਰਜ ਕੀਤੀ ਗਈ ਹੈ ਜਿਸ ਕਰਕੇ ਜ਼ਿਆਦਾਤਰ ਲੋਕਾਂ ਨੂੰ ਇਸਦੇ ਆਉਣ ਦਾ ਅਹਿਸਾਸ ਨਹੀਂ ਹੋਇਆ ਅਤੇ ਫ਼ਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉੱਧਰ ਪੰਜਾਬ ਦੇ ਹੇਠਲੇ ਇਲਾਕਿਆਂ 'ਚ ਮੀਂਹ ਦੀ ਰਫ਼ਤਾਰ 'ਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋਇਆ ਅਤੇ ਆਵਾਜਾਈ ਵੀ ਥਮ ਜਿਹੀ ਗਈ ਹੈ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੇਗੀ।