ਪੰਜਾਬ ਬੈਡਮਿੰਟਨ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਨੇ ਚਾਂਦੀ ਤਗਮਾ ਜਿੱਤਿਆ

Last Updated: Nov 19 2019 12:39
Reading time: 0 mins, 48 secs

ਸੰਗਰੂਰ ਵਿਖੇ ਹਾਲ ਹੀ ਵਿੱਚ ਹੋਏ ਪੰਜਾਬ ਸਕੂਲ ਪ੍ਰਾਇਮਰੀ ਖੇਡਾਂ ਵਿੱਚ ਬੈਡਮਿੰਟਨ ਅੰਡਰ-11 ਲੜਕੇ ਵਰਗ ਵਿੱਚ ਏ.ਐਸ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਫਾਜ਼ਿਲਕਾ ਦੀ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਜੋ ਏ.ਐਸ ਬੈਡਮਿੰਟਨ ਅਕੈਡਮੀ ਦੇ ਡਾਇਰੈਕਟਰ ਹਨ, ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਬੈਡਮਿੰਟਨ ਟੀਮ ਦੇ ਅੰਡਰ 11 ਸ਼੍ਰੇਣੀ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਟੀਮ ਦੇ ਪੰਜ ਮੈਂਬਰਾਂ ਵਿੱਚੋਂ ਚਾਰ ਜਿਨ੍ਹਾਂ ਵਿੱਚ ਸ਼ੀਵੇਨ, ਵਨਸ਼ ਗਰਗ, ਆਦਿਲ ਸੇਤੀਆ, ਕੁਲਪ੍ਰੀਤ ਸਿੰਘ ਅਬੋਹਰ ਇੱਕੋ ਅਕੈਡਮੀ ਦੇ ਹਨ ਅਤੇ ਇੱਕ ਖਿਡਾਰੀ ਵੰਸ਼ ਛਾਬੜਾ ਫਾਜ਼ਿਲਕਾ ਦਾ ਸੀ। ਫਾਈਨਲ ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਨਾਲ ਖੇਡਿਆ ਗਿਆ ਜਿਸ ਵਿੱਚ ਉਨ੍ਹਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆਂ ਰਿਹਾ ਅਤੇ ਉਹ ਦੂਸਰੇ ਸਥਾਨ 'ਤੇ ਰਹੇ ਸੰਘਰਸ਼ਸ਼ੀਲ ਮੈਚ ਵਿੱਚ ਦੂਸਰੇ ਸਥਾਨ ਤੇ ਰਹੇ। ਉਨ੍ਹਾਂ ਦੱਸਿਆ ਕਿ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਇਨਡੋਰ ਹਾਲ ਵਿੱਚ ਚੱਲ ਰਹੀ ਇਸ ਅਕੈਡਮੀ ਵਿੱਚ ਬੱਚਿਆਂ ਨੇ ਸਖ਼ਤ ਮਿਹਨਤ ਕੀਤੀ, ਜਿਸ ਕਾਰਨ ਖਿਡਾਰੀ ਨੇ ਇਹ ਨਤੀਜਾ ਦਿੱਤਾ।