ਜਲਾਲਾਬਾਦ ਜਿਮਨੀ ਚੋਣ: 1 ਵੱਜੇ ਤੱਕ 44.03 ਫ਼ੀਸਦੀ ਲੋਕਾਂ ਨੇ ਕੀਤਾ ਵੋਟ ਦਾ ਇਸਤੇਮਾਲ

Last Updated: Oct 21 2019 13:37
Reading time: 0 mins, 29 secs

ਜਲਾਲਾਬਾਦ ਜਿਮਨੀ ਚੋਣ ਦੌਰਾਨ ਹਲਕੇ ਦੇ 44.03 ਵੋਟਰਾਂ ਵੱਲੋਂ ਦੁਪਹਿਰ 1 ਵੱਜੇ ਤੱਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਵੋਟਰਾਂ 'ਚ ਕਾਫੀ ਉਤਸ਼ਾਹ ਹੈ। ਜੇਕਰ ਮਤਦਾਨ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ ਸਵੇਰੇ 7 ਵਜੇ ਤੋਂ 1 ਵਜੇ ਤੱਕ ਵੋਟਿੰਗ ਦੀ ਰਫ਼ਤਾਰ ਕਰੀਬ ਬਰਾਬਰ ਹੀ ਚੱਲ ਰਹੀ ਹੈ। ਵੋਟਿੰਗ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ। ਸਵੇਰੇ 9 ਵਜੇ ਤੱਕ ਮਤਦਾਨ ਹਲਕੇ 'ਚ 14 ਫ਼ੀਸਦੀ ਰਿਹਾ ਜਦੋਂ ਕਿ 9 ਤੋਂ 11 ਵਜੇ ਤੱਕ ਇਹ ਵੱਧ ਕੇ 29 ਫ਼ੀਸਦੀ 'ਤੇ ਆ ਗਿਆ ਹੈ। ਜਦੋਂ ਕਿ 11 ਤੋਂ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ ਦੇ ਅੰਕੜੇ ਸਾਹਮਣੇ ਆਏ ਹਨ।