ਬਨੇਗਾ ਨੂੰ ਲਾਗੂ ਕਰਵਾਉਣ ਲਈ 28 ਸਤੰਬਰ ਨੂੰ ਜਲੰਧਰ 'ਚ ਹੋਵੇਗਾ ਸੂਬਾ ਪੱਧਰੀ ਸਮਾਗਮ

Last Updated: Sep 18 2019 16:33
Reading time: 1 min, 35 secs

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵਲੰਟੀਅਰ ਸੰਮੇਲਨ ਤੇ ਮਾਰਚ ਕਰਕੇ ਇਨਕਲਾਬੀ ਜੋਸ਼ੋਗਰੋਸ਼ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਣਗੇ।

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ) ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਮਨ ਧਰਮੂਵਾਲਾ ਅਤੇ ਸਟਾਲਿਨ ਲਮੋਚੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲ ਵਾਲਾ ਵਿਖੇ ਵਿਦਿਆਰਥੀਆਂ ਦੀ ਕੀਤੀ ਗਈ ਮੀਟਿੰਗ ਦੌਰਾਨ ਕਿਹਾ ਕਿ ਭਗਤ ਸਿੰਘ ਦੀ ਵਿੱਚਾਰਧਾਰਾ ਅਤੇ ਫਿਲਾਸਫੀ ਨੂੰ ਪੜ੍ਹਨਾ ਅਤੇ ਸਮਝ ਕੇ ਆਪਣੀ ਜ਼ਿੰਦਗੀ ਤੇ ਲਾਗੂ ਕਰਨਾ ਚਾਹੀਦਾ ਹੈ ਅਤੇ ਦੇਸ਼ ਵਿੱਚ ਸਮਾਜਿਕ ਤਬਦੀਲੀ ਲਈ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਭਗਤ ਸਿੰਘ ਦੀ ਸੋਚ ਦਾ ਰਾਜ ਪ੍ਰਬੰਧ ਸਥਾਪਤ ਹੋਣ ਨਾਲ ਹਰੇਕ ਨੂੰ ਮੁਫ਼ਤ ਤੇ ਲਾਜ਼ਮੀ ਵਿੱਦਿਆ ਦੀ ਗਰੰਟੀ ਇਲਾਜ ਮੁਫ਼ਤ ਤੇ ਸਭ ਲਈ ਰੋਜ਼ਗਾਰ ਦੀ ਗਰੰਟੀ ਦਾ ਪ੍ਰਬੰਧ ਸ਼ਾਮਲ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੱਥੇਬੰਦੀਆਂ ਵੱਲੋਂ ਦੇਸ਼ ਪੱਧਰ ਤੇ ਦੇਸ਼ ਦੀ ਪਾਰਲੀਮੈਂਟ ਵਿੱਚ "ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਐਕਟ (ਬਨੇਗਾ) ਨੂੰ ਪਾਸ ਕਰਵਾਉਣ ਲਈ ਸਰਗਰਮੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਸੂਬੇ ਦਾ ਅਹਿਮ ਰੋਲ ਹੈ।

ਆਗੂਆਂ ਨੇ ਵਿਦਿਆਰਥੀਆਂ ਨੂੰ ਬਨੇਗਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਨੇਗਾ ਕਾਨੂੰਨ ਤਹਿਤ ਅਨਪੜ੍ਹ ਅਤੇ ਅਣਸਿੱਖਿਅਤ ਲਈ 20 ਹਜ਼ਾਰ ਰੁਪਏ ਪ੍ਰਤੀ ਮਹੀਨਾ, ਅਰਧ ਸਿੱਖਿਅਤ ਲਈ 25 ਹਜ਼ਾਰ ਸਿੱਖਿਅਤ ਲਈ 30 ਹਜ਼ਾਰ ਉੱਚ ਸਿੱਖਿਅਤ ਲਈ 35 ਹਜ਼ਾਰ ਰੁਪਏ ਤਨਖਾਹ ਦੀ ਗਾਰੰਟੀ ਹੋਵੇਗੀ। ਆਗੂਆਂ ਨੇ 28 ਸਤੰਬਰ ਨੂੰ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਹੁੰਮ ਹਮਾ ਕੇ ਪੁੱਜਣ ਦਾ ਸੱਦਾ ਦਿੱਤਾ। 28 ਸਤੰਬਰ ਨੂੰ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੀਤੇ ਜਾ ਰਹੇ ਮਾਰਚ ਦੀ ਤਿਆਰੀ ਸਬੰਧੀ ਪਿੰਡ ਕਮਾਲ ਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਏ.ਆਈ.ਐਸ.ਐਫ ਦੀ ਚੋਣ ਵੀ ਕੀਤੀ ਗਈ, ਜਿਸ 'ਚ ਪ੍ਰਧਾਨ ਈਸ਼ਵਰ ਸਿੰਘ, ਸਕੱਤਰ ਗੁਰਪ੍ਰੀਤ ਪਾਲ, ਕਰਮਵਾਰ ਮੀਤ ਪ੍ਰਧਾਨ ਗੁਰਸੇਵਕ ਸਿੰਘ, ਓਂਕਾਰ ਸਿੰਘ, ਸ਼ਵਿੰਦਰ ਸਿੰਘ, ਇਸੇ ਤਰ੍ਹਾਂ ਕਰਮਵਾਰ ਮੀਤ ਸਕੱਤਰ ਅਰਸ਼ਦੀਪ ਸਿੰਘ, ਨਵਜੋਤ ਸਿੰਘ, ਪ੍ਰੈੱਸ ਸਕੱਤਰ ਪਰਮਪਾਲ, ਖਿਜਾਨਚੀ ਅਰਸ਼ਦੀਪ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਆਰਜੂ,ਮੀਤ ਪ੍ਰਧਾਨ ਪੂਜਾ ਰਾਣੀ, ਸਕੱਤਰ ਕਾਜਲ ਰਾਣੀ, ਮੀਤ ਸਕੱਤਰ ਆਰਤੀ ਅਤੇ ਖਜ਼ਾਨਚੀ ਨੀਤੂ ਰਾਣੀ ਨੂੰ ਚੁਣਿਆ ਗਿਆ।