ਪਲਸ ਪੋਲਿਓ ਮਾਈਗ੍ਰੇਟਰੀ ਮੁਹਿੰਮ ਤਹਿਤ 2893 ਬੱਚਿਆਂ ਨੂੰ ਪਿਲਾਈ ਗਈ ਦੋ ਬੂੰਦ ਜ਼ਿੰਦਗੀ ਦੀ

Last Updated: Sep 17 2019 15:34
Reading time: 0 mins, 48 secs

ਤਿੰਨ ਦਿਨਾਂ ਪਲਸ ਪੋਲਿਓ ਮਾਈਗ੍ਰੇਟਰੀ ਮੁਹਿੰਮ ਤਹਿਤ ਅਬੋਹਰ ਵਿੱਚ 2893 ਬੱਚਿਆਂ ਨੂੰ ਦੋ ਬੂੰਦ ਜ਼ਿੰਦਗੀ ਦੀ ਪਿਲਾਈ ਗਈ। ਇਸ ਮੁਹਿੰਮ ਤਹਿਤ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰ ਵਰਗ ਦੇ ਬੱਚਿਆਂ, ਝੁੱਗੀ ਝੋਪੜੀਆਂ, ਭੱਠਿਆਂ ਅਤੇ ਸ਼ਹਿਰ ਦੀਆਂ ਬਾਹਰੀ ਸਲੱਮ ਬਸਤੀਆਂ 'ਚ ਰਹਿੰਦੇ ਬੱਚਿਆਂ ਦੀ ਇਸ ਅਧੀਨ ਪਹਿਚਾਣ ਕੀਤੀ ਗਈ ਸੀ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪੀ ਪੀ ਯੂਨਿਟ ਇੰਚਾਰਜ ਕੰਵਲਜੀਤ ਕੌਰ ਅਤੇ ਭਾਰਤ ਸੇਠੀ ਨੇ ਦੱਸਿਆ ਕਿ ਇਸ ਅਭਿਆਨ ਵਿੱਚ ਸਲੱਮ ਏਰੀਆ ਵਿੱਚ ਰਹਿਣ ਵਾਲੇ 0- 5 ਸਾਲ ਤੱਕ ਦੇ ਹਰ ਬੱਚੇ ਨੂੰ ਪੋਲਿਓ ਰੋਧੀ ਬੂੰਦਾਂ ਪਿਲਾਈਆਂ ਗਈਆਂ। ਇਸ ਮਾਈਗ੍ਰੇਟਰੀ ਰਾਊਂਡ ਵਿੱਚ ਸਲੱਮ ਏਰੀਏ, ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ, ਭੱਠੇ, ਝੁੱਗੀ-ਝੋਪੜੀਆਂ ਆਦਿ ਦੇ 0- 5 ਸਾਲ ਦੇ ਬੱਚਿਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 15 ਤੋਂ 17 ਸਤੰਬਰ ਤੱਕ ਤਿੰਨ ਦਿਨਾਂ ਤੱਕ ਚਲੇ ਇਸ ਅਭਿਆਨ ਵਿੱਚ 4443 ਘਰਾਂ ਦੇ 2893 ਬੱਚਿਆਂ ਨੂੰ ਦਵਾਈ ਪਿਲਾਈ ਗਈ ਹੈ। ਇਸ ਅਭਿਆਨ ਨੂੰ ਸਫਲ ਬਣਾਉਣ ਵਿੱਚ 13 ਰੇਗੁਲਰ ਟੀਮਾਂ, 3 ਮੋਬਾਇਲ ਟੀਮਾਂ, ਤਿੰਨ ਸੁਪਰਵਾਈਜ਼ਰ ਨੋਡਲ ਅਫ਼ਸਰਾਂ ਦੇ ਅਗਵਾਈ ਵਿੱਚ ਸਿਹਤ ਕਰਮਚਾਰੀਆਂ ਨੇ ਆਪਣੀ ਸੇਵਾਵਾਂ ਦਿੱਤੀ।