ਹੋਰਨਾਂ ਪਾਰਟੀਆਂ ਦੀ ਮੈਂਬਰਸ਼ਿਪ ਮੁਹਿਮ ਨਾਲੋ ਅਕਾਲੀ ਦਲ ਦੀ ਮੁਹਿਮ ‘ਚ ਵੱਧ ਪਾਰਦਰਸ਼ਤਾ - ਸੇਖੋਂ

Last Updated: Aug 23 2019 16:48
Reading time: 1 min, 10 secs

ਸਾਬਕਾ ਸਿੰਚਾਈ ਮੰਤਰੀ ਰਹੇ ਸ.ਜਨਮੇਜਾ ਸਿੰਘ ਸੇਖਾਂ ਨੇ ਕਿਹਾ ਕਿ ਮੈਂਬਰਸ਼ਿਪ ਤਹਿਤ ਮੈਂਬਰਾਂ ਬਣਾਉਣ ਅਤੇ ਪਾਰਟੀ 'ਚ ਚਾਹਵਾਨ ਵਿਅਕਤੀਆਂ ਦੀ ਭਰਤੀ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕੰਤਰਿਕ ਤਰੀਕੇ ਨਾਲ ਚਲਾਏ ਜਾ ਰਹੇ ਭਰਤੀ ਮੁਹਿਮ ਰਾਜਨੀਤੀ  ਦੇ ਇਤਹਾਸ ਵਿੱਚ ਵਖਰੀ ਮਿਸਾਲ ਹੈ। ਇਸ ਵਿੱਚ ਹਰ ਮੈਂਬਰ ਦਾ ਰਿਕਾਰਡ ਪਾਰਦਰਸ਼ੀ ਤਰੀਕੇ ਨਾਲ ਪਾਰਟੀ ਦੇ ਕੋਲ ਉਪਲੱਬਧ ਹੋਵੇਗਾ। ਸ.ਸੇਖਾਂ ਅੱਜ ਜਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਗੁਰਦੁਵਾਰਾ ਸ਼੍ਰੀ ਨਾਨਕਸਰ ਟੋਭਾ ਵਿੱਚ ਹਲਕਾ ਅਬੋਹਰ ਅਤੇ ਬਲੂਆਣਾ ਤੋ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ, ਨਵੀਆਂ ਹਦਾਇਤਾ ਅਤੇ ਮੈਂਬਰਸ਼ਿਪ ਮੁਹਿਮ ਸਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਾਰਨ ਲਈ ਆਏ ਸਨ।

ਸਾਬਕਾ ਸਿੰਚਾਈ ਮੰਤਰੀ ਸ.ਸੇਖਾਂ ਨੇ ਕਿਹਾ ਕਿ 31 ਅਗਸਤ ਤੱਕ ਚਲਣ ਵਾਲੇ ਇਸ ਮੈਂਬਰਸ਼ਿਪ ਤਹਿਤ ਹਰ ਮੈਂਬਰ ਆਪਣਾ ਅਧਾਰ ਕਾਰਡ ਅਤੇ ਮੋਬਾਈਲ ਨੰਬਰ ਸਹਿਤ ਆਪਣਾ ਨਾਮ ਦਰਜ ਕਰਵਾਏ। ਉਨ੍ਹਾਂ ਪਾਰਟੀ ਅਹੁਦੇਦਾਰਾਂ ਨੂੰ ਵੱਧ ਤੋ ਵੱਧ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਬਣਾਏ ਜਾ ਰਹੇ ਮੈਬਰਾਂ ਵਿੱਚੋਂ 100 ਮੈਬਰਾਂ 'ਤੇ ਇੱਕ ਡੇਲੀਗੇਟ ਨਿਯੁਕਤ ਕੀਤਾ ਜਾਵੇਗਾ ਅਤੇ 25 ਡੇਲੀਗੇਟਸ 'ਤੇ ਇੱਕ ਇਨਚਾਰਜ ਨਿਯੁਕਤ ਹੋਵੇਗਾ। ਉਨ੍ਹਾਂ ਅਹੁਦੇਦਾਰ ਨੂੰ ਹਦਾਇਤ ਕੀਤੀ ਕਿ 31 ਅਗਸਤ ਤੱਕ ਇਸ ਮੁਹਿਮ ਨਾਲ ਸਬੰਧਤ ਸਾਰੇ ਕਾਗਜਾਤ ਅਤੇ ਮੈਂਬਰਸ਼ਿਪ ਪਰਚੀਆਂ ਪਾਰਟੀ ਦਫਤਰ ਵਿੱਚ ਜਮਾਂ ਕਰਵਾਉਣ ਤਾਂਜੋ ਨਵੇਂ ਬਣੇ ਮੈਬਰਾਂ ਦੀ ਪੱਕੀ ਸੂਚੀ ਤਿਆਰ ਹੋ ਸਕੇ। ਇਸ ਮੌਕੇ 'ਤੇ ਫਾਜਿਲਕਾ ਤੋ ਪਾਰਟੀ ਅਬਜਰਵਰ ਸਤਿੰਦਰਜੀਤ ਸਿੰਘ ਮੰਟਾ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ, ਦੇਹਾਤੀ ਜਿਲਾ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਅਬੋਹਰ ਹਲਕਾ ਇੰਚਾਰਜ ਸੁਰੇਸ਼ ਸਤੀਜਾ, ਹਲਕਾ ਬੱਲੂਆਨਾ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਸਣੇ ਬਾਕੀ ਆਗੂ ਵੀ ਹਾਜਰ ਸਨ।