ਮੁਲਕ ਦਾ ਵਿਕਾਸ ਕਰਵਾਉਣ ਦਾ ਦਾਅਵਾ ਕਰਨ ਵਾਲੇ ਲੀਡਰ ਬੇਸ਼ੱਕ ਇਸ ਵੇਲੇ ਬੰਗਾਲ ਚੋਣਾਂ ਦੇ ਵਿੱਚ ਰੁੱਝ ਚੁੱਕੇ ਹਨ, ਪਰ ਜਿਹੜੇ ਹਿਸਾਬ ਦੇ ਨਾਲ ਬਿਆਨ ਭਾਜਪਾਈ ਬੰਗਾਲ ਦੇ ਅੰਦਰ ਦੇ ਰਹੇ ਹਨ, ਉਹਦੇ ਤੋਂ ਇੱਕ ਗੱਲ ਦਾ ਹਿਸਾਬ ਤਾਂ ਲਗਾਇਆ ਜਾ ਹੀ ਸਕਦਾ ਹੈ, ਕਿ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਭਾਜਪਾ ਨੂੰ ਬੰਗਾਲ ਫ਼ਤਿਹ ਕਰਵਾ ਸਕਦੀ ਹੈ। ਦੇਸ਼ ਦੇ ਅੰਦਰ ਕੀ ਕੁੱਝ ਨਵਾਂ ਹੋਇਆ ਹੈ, ਇਹਦੇ ਬਾਰੇ ਵਿੱਚ ਭਾਜਪਾ ਸਹੀ ਤਰੀਕੇ ਦੇ ਨਾਲ ਦੱਸ ਨਹੀਂ ਰਹੀ।
ਬਸ ਏਨਾ ਹੀ ਮੋਦੀ ਭਗਤ ਕਹਿੰਦੇ ਨਜ਼ਰੀ ਆ ਰਹੇ ਹਨ, ਕਿ ਮੋਦੀ ਜੀ ਨੇ ਦੇਸ਼ ਦਾ ਵਿਕਾਸ 'ਬਾਹਲ਼ਾ' ਕੀਤਾ ਹੈ। ਦੇਸ਼ ਦੀਆਂ ਸਰਕਾਰੀ ਕੰਪਨੀਆਂ, ਸਰਕਾਰੀ ਵਿਭਾਗ ਅਤੇ ਸਰਕਾਰੀ ਬੈਂਕ ਤੋਂ ਇਲਾਵਾ ਤਕਰੀਬਨ ਸਭ ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ, ਸਬ ਕਾ ਸਾਥ ਮੰਗਣ 'ਤੇ ਭਾਜਪਾ ਸਰਕਾਰ ਜ਼ੋਰ ਦੇ ਰਹੀ ਹੈ। ਵਿਕਾਸ ਕਾਰਪੋਰੇਟ ਘਰਾਣਿਆਂ ਦਾ ਕਰਨਾ ਅਤੇ ਸਾਥ ਜਨਤਾ ਦਾ ਭਾਲਣਾ, ਅਜਿਹਾ ਭਾਰਤ ਦੀ ਅਵਾਮ ਹੁਣ ਬਿਲਕੁਲ ਨਹੀਂ ਹੋਣ ਦੇਵੇਗੀ।
ਖ਼ੈਰ, ਬੰਗਾਲ ਦੇ ਲੋਕ ਵੈਸੇ ਸਿਆਣੇ ਨੇ, ਪਰ ਮੋਦੀ ਲਹਿਰ ਜਿਸ ਪ੍ਰਕਾਰ ਮੁਲਕ ਦੇ ਅੰਦਰ ਚੱਲ ਰਹੀ ਹੈ ਅਤੇ ਕੁੱਝ ਬੁੱਧੀਜੀਵੀ ਜਿਸ ਪ੍ਰਕਾਰ ਦਾਅਵੇ ਠੋਕ ਰਹੇ ਹਨ ਕਿ, ਈਵੀਐੱਮ ਗੜਬੜੀ ਦੇ ਨਾਲ ਭਾਜਪਾ ਬੰਗਾਲ ਦੀ ਸੱਤਾ ਬਟੋਰ ਰਹੀ ਹੈ ਤਾਂ, ਇਹਦੇ ਤੋਂ ਇੱਕ ਗੱਲ ਪੱਕੀ ਹੈ, ਕਿ ਬੰਗਾਲ ਫ਼ਤਿਹ ਭਾਜਪਾ ਵੈਸੇ ਤਾਂ ਕਰ ਨਹੀਂ ਸਕਦੀ, ਪਰ ਜੇਕਰ ਫ਼ਤਿਹ ਕਰੇਗੀ ਵੀ ਤਾਂ, ਕੋਈ ਜੁਗਾੜ ਲਗਾ ਕੇ।
ਦੂਜੇ ਪਾਸੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਮੰਨੀਏ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਜਿਹੜੇ 'ਮੂਲ ਮੰਤਰ' ਭਾਜਪਾ ਦੁਆਰਾ ਲੋਕਾਂ ਨੂੰ ਦੱਸੇ ਜਾ ਰਹੇ ਹਨ ਕਿ, 'ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ ਪਾਰਟੀ', ਇਹ ਮੰਤਰ ਕਿੰਨੇ ਕੁ ਜ਼ਿਆਦਾ ਦੇ ਚੱਲਦੇ ਹਨ, ਇਹ ਤਾਂ ਵੇਲਾ ਹੀ ਦੱਸੇਗਾ, ਪਰ ਭਾਜਪਾ ਦੇ ਬੰਗਾਲ ਦੇ ਅੰਦਰ ਪੱਤਾ ਇਸ ਵਾਰ ਅਸੀਂ ਨਹੀਂ ਚੱਲਣ ਦਿਆਂਗੇ। ਮਮਤਾ ਨੇ ਕਿਹਾ ਕਿ ਬੰਗਾਲ ਦੇ ਲੋਕ ਸਮਝਦਾਰ ਹਨ ਅਤੇ ਉਹ ਭਾਜਪਾ ਦਾ ਰਾਜ ਸਥਾਪਤ ਇੱਥੇ ਨਹੀਂ ਕਰਨ ਦੇਣਗੇ।