ਭਾਰਤੀਆਂ ਨੂੰ 'ਬਾਬਾ ਈ ਬਚਾ ਸਕਦੈ'!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 23 2021 14:59
Reading time: 1 min, 37 secs

ਅੰਗਰੇਜ਼ਾਂ ਦੇ ਵਾਂਗ ਭਾਰਤ ਦੇਸ਼ 'ਤੇ ਬਹੁਤ ਜਲਦ ਕਾਰਪੋਰੇਟ ਘਰਾਣਿਆਂ ਦਾ ਰਾਜ ਹੋ ਜਾਵੇਗਾ, ਜੋ ਭਾਰਤੀਆਂ ਨੂੰ ਗ਼ੁਲਾਮ ਤਾਂ ਬਣਾਉਣਗੇ ਹੀ, ਨਾਲ ਹੀ ਭਾਰਤੀਆਂ ਦੀ ਖੁੱਲ੍ਹੇਆਮ ਲੁੱਟ ਵੀ ਕਰਨਗੇ। ਇਸ ਦਾ ਖ਼ੁਲਾਸਾ ਤਾਂ ਅਸੀਂ ਨਹੀਂ, ਬਲਕਿ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ੁਦ ਕਰ ਰਹੇ ਹਨ। ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੇ ਦੌਰਾਨ ਜੋ ਗੱਲਾਂ ਆਖੀਆਂ, ਉਨ੍ਹਾਂ ਨੂੰ ਜੇਕਰ ਸੱਚ ਮੰਨ ਕੇ ਭਵਿੱਖ ਦੇ ਵੱਲ ਨਿਗਾਹ ਮਾਰੀਏ ਤਾਂ, ਪਤਾ ਲੱਗ ਜਾਵੇਗਾ, ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ ਅਤੇ ਸਾਡਾ ਕੀ ਹੋਵੇਗਾ ਅੱਗੇ? 

ਕੇਂਦਰੀ ਵਿੱਤ ਮੰਤਰੀ ਦਾ ਬਿਆਨ ਇਹ ਸੀ ਕਿ, ਹੁਣ ਸਮਾਂ ਆ ਗਿਆ ਹੈ, ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਾਉਣ ਲਈ ਕਾਰਪੋਰੇਟ ਜਗਤ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਨਿਵੇਸ਼ ਕਰਨਾ ਚਾਹੀਦਾ ਹੈ। ਕੇਂਦਰੀ ਵਿੱਤ ਮੰਤਰੀ ਦੇ ਇਸ ਬਿਆਨ ਨੂੰ ਗਹਿਰਾਈ ਦੇ ਨਾਲ ਅਸੀਂ ਪਾਠਕਾਂ ਨੂੰ ਅੱਗੇ ਸਮਝਾਵਾਂਗੇ, ਪਰ ਇੱਥੇ ਸ਼ੁਰੂ ਵਿੱਚ ਹੀ ਅਸੀਂ ਦੱਸ ਦੇਈਏ ਕਿ, ਜੋ ਵਿੱਤ ਮੰਤਰੀ ਨੇ ਬਿਆਨ ਦਿੱਤਾ ਹੈ। 

ਉਹਦੇ ਤੋਂ ਸਾਫ਼ ਅਤੇ ਸਪੱਸ਼ਟ ਇਹ ਹੀ ਹੁੰਦਾ ਹੈ, ਕਿ ਭਾਰਤ ਨੂੰ ਹੁਣ ਸਰਕਾਰ ਨਹੀਂ, ਬਲਕਿ ਕਾਰਪੋਰੇਟ ਜਗਤ ਦੇਸ਼ ਚਲਾਵੇਗਾ। ਕਿਉਂਕਿ, ਜਿਹੜਾ ਵੀ ਦੇਸ਼ ਦੇ ਅੰਦਰ ਜ਼ਿਆਦਾ ਨਿਵੇਸ਼ ਕਰੇਗਾ, ਉਹਨੂੰ ਭਾਰਤ ਦਾ ਜ਼ਿਆਦਾ ਹਿੱਸਾ ਮਿਲ ਜਾਵੇਗਾ ਅਤੇ ਉਹ ਉਕਤ ਹਿੱਸੇ ਦਾ ਰਾਜਾ ਹੀ ਬਣ ਜਾਵੇਗਾ। ਮੁਲਕ ਵਿਕੇਗਾ ਚਾਹ ਦੇ ਭਾਅ, ਇਹ ਇਕੱਲੇ ਅਸੀਂ ਨਹੀਂ ਕਹਿੰਦੇ, ਬਲਕਿ ਇਹ ਤਾਂ ਸਾਰੇ ਬੁੱਧੀਜੀਵੀ ਹੀ ਕਹਿ ਰਹੇ ਹਨ। 

ਬੁੱਧੀਜੀਵੀਆਂ ਦਾ ਦੋਸ਼ ਹੈ ਕਿ ਚਾਹ ਵੇਚਣ ਦੇ ਧੰਦੇ ਤੋਂ ਸ਼ੁਰੂ ਹੋਈ ਧੰਦੇ ਦੀ ਗੱਲਬਾਤ, ਜਦੋਂ ਚੌਕੀਦਾਰ 'ਤੇ ਆਣ ਮੁੱਕੀ ਤਾਂ, ਪਤਾ ਚੱਲ ਗਿਆ ਸੀ ਕਿ ਹੁਣ ਦੇਸ਼ ਦੀ ਰਖਵਾਲੀ ਅਜਿਹੇ ਚੌਕੀਦਾਰ ਦੇ ਹੱਥ ਆ ਗਈ ਐ, ਜਿਹੜਾ ਖ਼ੁਦ ਤਾਂ ਚੋਰ ਹੈ ਹੀ, ਨਾਲ ਹੀ ਘਰ ਦਾ ਉਜਾੜਾ ਵੀ ਕਰਵਾਊਗਾ। 

ਖ਼ੈਰ, ਅਜਿਹਾ ਹੀ ਹੋਇਆ..! ਮੁਲਕ ਦੇ ਅੰਦਰ ਇਸ ਵੇਲੇ ਚਾਹੇ ਵਾਲਾ ਪ੍ਰਧਾਨ ਮੰਤਰੀ ਜਾਂ ਫਿਰ ਚੌਕੀਦਾਰ ਪ੍ਰਧਾਨ ਮੰਤਰੀ ਦਾ ਬਾਹਲ਼ਾ ਰੌਲਾ ਪੈ ਰਿਹੈ। ਪ੍ਰਧਾਨ ਮੰਤਰੀ ਨੂੰ ਕੋਈ ਚਾਹ ਵਾਲਾ ਆਖੇ, ਅਜਿਹਾ ਆਖਣਾ ਚੰਗਾ ਤਾਂ ਨਹੀਂ ਲੱਗਦਾ, ਪਰ ਜੇਕਰ ਪ੍ਰਧਾਨ ਮੰਤਰੀ ਹੀ ਵੋਟਾਂ ਬਟੋਰਨ ਦੇ ਲਈ ਆਪਣੇ ਨਾਂਅ ਨਾਲ ਚਾਹ ਵਾਲਾ ਲਗਾ ਲਵੇ ਤਾਂ, ਫਿਰ ਤਾਂ 'ਬਾਬਾ ਈ ਬਚਾ ਸਕਦੈ'।