ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦੇ ਵਿੱਚ ਮੋਦੀ ਸਰਕਾਰ ਦੇ ਪ੍ਰਤੀ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਆਗੂ ਵਾਰ ਵਾਰ ਮੋਦੀ ਸਰਕਾਰ ਨੂੰ ਬੇਨਤੀਆਂ ਕਰਕੇ, ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਅੜੀਅਲ ਹੀ ਰਿਹਾ ਹੈ, ਜਿਸ ਦੇ ਕਾਰਨ ਕਿਸਾਨਾਂ ਵੱਖੋ ਵੱਖਰੇ ਵੱਡੇ ਐਲਾਨ ਕਰ ਰਹੇ ਹਨ। ਕਿਸਾਨ ਆਗੂਆਂ ਦਾ ਜਿਸ ਪ੍ਰਕਾਰ ਸਰਕਾਰ ਪ੍ਰਤੀ ਸਖ਼ਤ ਐਕਸ਼ਨ ਹੈ, ਉਹਦੇ ਤੋਂ ਸਰਕਾਰ ਡਰ ਵੀ ਚੁੱਕੀ ਹੈ।
ਲੰਘੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਜੋ ਬਿਆਨ ਦਿੱਤਾ, ਉਹਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਦਰਅਸਲ, ਪ੍ਰੈੱਸ ਕਾਨਫ਼ਰੰਸ ਕਰਅਿਦਾਂ ਹੋਇਆ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਵਿਚਲੀ ਤਾਨਾਸ਼ਾਹ ਮੋਦੀ ਸਰਕਾਰ ਮਾਨਸਿਕ ਤੌਰ 'ਤੇ ਆਪਣਾ ਸੰਤੁਲਨ ਗੁਆ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨ ਕੇ, ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ, ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਮੋਰਚਾ, ਉਦੋਂ ਤੱਕ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਨਹੀਂ ਕਰ ਦਿੰਦੀ। ਰਾਜੇਵਾਲ ਨੇ ਕਿਹਾ ਕਿ, ਅਸੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਅੱਜ ਵੀ ਤਿਆਰ ਹਾਂ। ਪਰ ਸਰਕਾਰ ਦਾ ਰਵੱਈਆ ਫਿਲਹਾਲ ਠੀਕ ਨਹੀਂ ਜਾਪ ਰਿਹਾ। ਰਾਜੇਵਾਲ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦੀ ਵੀ ਸਖ਼ਤ ਆਲੋਚਨਾ ਕੀਤੀ।
ਮੋਦੀ ਸਰਕਾਰ ਨੂੰ ਸਖ਼ਤ ਭਰੇ ਲਹਿਜੇ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ, ਜੇਕਰ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ ਤਾਂ ਸਰਕਾਰ ਲਈ ਸੱਤਾ ਵਿੱਚ ਬਣੇ ਰਹਿਣਾ ਵੀ ਮੁਸ਼ਕਲ ਹੋਵੇਗਾ। ਕਿਉਂਕਿ ਅਵਾਮ ਜਾਗ ਚੁੱਕੀ ਹੈ ਅਤੇ ਆਪਣੇ ਹੱਕੀ ਲਈ ਸੜਕਾਂ 'ਤੇ ਆ ਚੁੱਕੀ ਹੈ। ਰਾਜੇਵਾਲ ਦੇ ਬਿਆਨ ਮਗਰੋਂ ਕਈ ਭਾਜਪਾਈ ਡਰੇ ਪਏ ਹਨ ਅਤੇ ਸੋਚ ਰਹੇ ਹਨ ਕਿ ਆਖ਼ਰ ਕਿਸਾਨ ਅਗਾਮੀ ਸਮੇਂ ਵਿੱਚ ਕੀ ਕਰਨ ਵਾਲੇ ਹਨ?