ਖੇਤੀ ਬਚਾਓ, ਦੇਸ਼ ਬਚਾਓ! (ਨਿੳੂਜ਼ਨੰਬਰ ਖਾਸ ਖ਼ਬਰ)

Last Updated: Jan 13 2021 14:33
Reading time: 1 min, 49 secs

ਦਿੱਲੀ ਦੀਆਂ ਸਰਹੱਦਾਂ 'ਤੇ ਇਸ ਵਕਤ ਦੇਸ਼ ਭਰ ਦੇ ਕਿਸਾਨ ਬੈਠੇ ਹੋਏ ਹਨ ਅਤੇ ਉਹ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਕੋਸਦੇ ਹੋਏ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਕਿਉਂਕਿ ਇਹ ਖੇਤੀ ਨੂੰ ਕਿਸਾਨ ਅਤੇ ਲੋਕ ਵਿਰੋਧੀ ਕਾਨੂੰਨ ਹਨ। ਦਰਅਸਲ ਦਿੱਲੀ ਦੀਆਂ ਸਰਹੱਦਾਂ 'ਤੇ ਅੱਜ 49ਵੇਂ ਦਿਨ ਵੀ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਨੌਜਵਾਨਾਂ ਬਜ਼ੁਰਗਾਂ ਬੀਬੀਆ ਬੱਚਿਆਂ ਦਾ ਧਰਨਾ ਜਾਰੀ ਹੈ। ਲੋਹੜੀ ਵਾਲੇ ਦਿਨ ਅੱਜ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ, ਉੱਥੇ ਹੀ ਇਹ ਨਾਅਰਾ ਲਗਾਇਆ ਜਾ ਰਿਹਾ ਹੈ ਕਿ ਖੇਤੀ ਬਚਾਓ ਦੇਸ਼ ਬਚਾਓ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਉਦੋਂ ਤਕ ਨਹੀਂ ਉੱਠਣਗੇ ਜਦੋਂ ਤਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ। ਕਿਸਾਨਾਂ ਨੇ ਤਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਗਿਆ ਹੈ ਕਿ ਅਗਾਮੀ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਕਿਸਾਨ ਦਿਹਾਡ਼ੇ ਤੋਂ ੲਿਲਾਵਾ ਗਣਤੰਤਰ ਦਿਵਸ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਉਣਗੇ ਅਤੇ ਰਾਜਪਥ ਤੇ ਪਰੇਡ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਖੇਤੀ ਹੀ ਨਾ ਬਚੀ ਤਾਂ ਦੇਸ਼ ਕਿਵੇਂ ਬਚੇਗਾ? ਕਿਉਂਕਿ ਖੇਤੀ ਤੇ ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਖੇਤੀ ਤੇ ਨਿਰਭਰ ਹੈ। ਦਰਅਸਲ ਦੇਸ਼ ਦੀ ਮੋਦੀ ਸਰਕਾਰ ਦੇ ਵੱਲੋਂ ਜਿਥੇ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਨੂੰ ਅਤਿਵਾਦੀ ਵੱਖਵਾਦੀ ਨਕਸਲੀ ਖ਼ਾਲਿਸਤਾਨੀ ਆਦਿ ਕਿਹਾ ਜਾ ਰਿਹਾ ਹੈ। ਜਿਸ ਦੇ ਕਾਰਨ ਕਿਸਾਨਾਂ ਵਿੱਚ ਰੋਹ ਭਰਿਆ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਇਹ ਐਲਾਨ ਕਰਿਆ ਸੀ ਕਿ ਜੇਕਰ ਖੇਤੀ ਕੰਮਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ ਤਾਂ ਲੋਹੜੀ ਵਾਲੇ ਦਿਨ ਕੀਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਭਾਂਬੜ ਮਚਾਏ ਜਾਣਗੇ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਨੂੰ ਨੂੰ ਰੱਦ ਨਹੀਂ ਕਰੇਗੀ, ਬਲਕਿ ਇਨ੍ਹਾਂ ਦੇ ਵਿੱਚ ਸੋਧ ਕਰ ਦੇਵੇਗੀ। ਪਰ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ ਦਿਨ ਰਾਤ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੜਾਕੇ ਦੀ ਠੰਢ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਖੇਤੀ ਬਚਾਓ ਦੇਸ਼ ਬਚਾਓ ਦਾ ਨਾਅਰਾ ਲਗਾਉਂਦੇ ਹੋਏ ਕਿਸਾਨ ਆਗੂ ਕਹਿ ਰਹੇ ਹਨ ਕਿ ਖੇਤੀ ਬਚੇਗੀ ਤਾਂ ਦੇਸ਼ ਬਚੇਗਾ। ਕਿਉਂਕਿ ਜੇਕਰ ਖਾਣ ਨੂੰ ਅੰਨ ਹੋਵੇਗਾ ਤਾਂ ਲੋਕ ਜਿਉਂ ਸਕਣਗੇ। ਜੇਕਰ ਅੰਨ ਹੀ ਨਾ ਹੋਇਆ ਤਾਂ ਲੋਕ ਕਿੱਦਾਂ ਜਿਉਣਗੇ? ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ।