ਖ਼ੁਲਾਸਾ: ਪ੍ਰਦੂਸ਼ਨ ਫੈਲਾਉਣ 'ਚ ਕਿਸਾਨ ਦੋਸ਼ੀ ਨਹੀਂ, ਬਲਕਿ ਧਨਾਢ ਕੰਪਨੀਆਂ ਦੇ ਗਲਾਂ 'ਚ ਰੱਸਾ ਪਾਉਣ ਦੀ ਲੋੜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 26 2020 15:55
Reading time: 2 mins, 42 secs

ਪਰਾਲੀ ਨੂੰ ਅੱਗ ਲਗਾਏ ਜਾਣ 'ਤੇ ਕਿਸਾਨਾਂ ਨੂੰ ਬਿਨ੍ਹਾਂ ਵਜ੍ਹਾ ਤੋਂ ਪ੍ਰੇਸ਼ਾਨ ਕਰਨ ਵਾਲੀਆਂ ਸਰਕਾਰਾਂ, ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਜਰਾਂ ਕੁ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਦੀਆਂ ਰਿਪੋਰਟਾਂ 'ਤੇ ਨਿਗਾਹ ਮਾਰ ਲੈਣੀ ਚਾਹੀਦੀ ਹੈ। ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗੇ ਲਗਾਏ ਜਾਣ ਦੇ ਨਾਲ ਪ੍ਰਦੂਸ਼ਨ ਨਹੀਂ ਫ਼ੈਲਦਾ, ਸਗੋਂ ਵੱਡੀਆਂ ਧਨਾਢ ਕੰਪਨੀਆਂ ਦੁਆਰਾ ਚਲਾਈਆਂ ਫ਼ੈਕਟਰੀਆਂ ਦੇ ਕਾਰਨ ਹੀ ਦੁਨੀਆ ਭਰ ਵਿੱਚ ਪ੍ਰਦੂਸ਼ਨ ਫ਼ੈਲ ਰਿਹਾ ਹੈ। ਇਨ੍ਹਾਂ ਧਨਾਢ ਕੰਪਨੀਆਂ 'ਤੇ ਸਰਕਾਰਾਂ ਦੀ ਮੇਹਰ ਤਾਂ ਹੈ ਹੀ।

ਨਾਲ ਹੀ, ਇਨ੍ਹਾਂ ਕੰਪਨੀਆਂ ਦੇ ਵਿਰੁੱਧ ਕਾਰਵਾਈ ਕਰਨ ਵਾਲੇ ਅਧਿਕਾਰੀ, ਕਰਮਚਾਰੀ ਅਤੇ ਸਰਕਾਰਾਂ ਇਨ੍ਹਾਂ ਦੀ ਹੀ ਮਸ਼ਹੂਰੀ ਕਰਨ ਦੇ ਵਿੱਚ ਰੁੱਝੀਆਂ ਹੋਈਆਂ ਹਨ। ਲੰਘੇ ਦਿਨੀਂ ਹੀ ਅਮਰੀਕੀ ਰਾਸ਼ਟਰਪਤੀ ਨੇ ਚੀਨ, ਭਾਰਤ ਅਤੇ ਰੂਸ ਨੂੰ ਇਸੇ ਗੱਲ ਤੋਂ ਕੋਸਿਆ ਕਿ, ਇਹ ਤਿੰਨੇ ਦੇਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਨ ਫ਼ੈਲਾਉਂਦੇ ਹਨ, ਪਰ ਅਮਰੀਕੀ ਰਾਸ਼ਟਰਪਤੀ ਉਨ੍ਹਾਂ ਧਨਾਢ ਕੰਪਨੀਆਂ ਦਾ ਨਾਂਅ ਲੈਣਾ ਭੁੱਲ ਗਏ, ਜਿਹੜੀਆਂ ਕਿ ਪੂਰੀ ਦੁਨੀਆ ਦੇ ਦੁਸ਼ਮਣ ਬਣੀਆਂ ਬੈਠੀਆਂ ਹਨ।

ਇਨ੍ਹਾਂ ਧਨਾਢ ਕੰਪਨੀਆਂ ਦੇ ਨਾਂਅ ਹਨ, ਕੋਕਾ-ਕੋਲਾ, ਨੈਸਲੇ ਅਤੇ ਪੈਪਸੀਕੋ। ਇਹ ਤਿੰਨੋ ਕੰਪਨੀਆਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਨ ਫ਼ੈਲਾ ਰਹੀਆਂ ਹਨ। ਪਿਛਲੇ ਸਾਲ ਅਕਤੂਬਰ 2019 ਨੂੰ ਛਪੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਕਿਸਾਨ ਵਾਤਾਵਰਨ ਨੂੰ ਪ੍ਰਦੂਸ਼ਨ ਕਰਨ ਦਾ ਜਿੰਮੇਵਾਰ ਨਹੀਂ ਹੈ, ਬਲਕਿ ਕੋਕਾ-ਕੋਲਾ, ਨੈਸਲੇ ਅਤੇ ਪੈਪਸੀਕੋ ਧਨਾਢ ਕੰਪਨੀਆਂ ਜਿੰਮੇਵਾਰ ਹਨ, ਜੋ ਰੋਜ਼ਾਨਾ ਹੀ ਅਰਬਾਂ ਦੀ ਗਿਣਤੀ ਵਿੱਚ ਪ੍ਰਦੂਸ਼ਨ ਫ਼ੈਲਾਉਣ ਦੇ ਵਿੱਚ ਵਾਧਾ ਕਰ ਰਹੀਆਂ ਹਨ ਅਤੇ ਵਾਤਾਵਰਨ ਨੂੰ ਗੰਦਲਾ ਕਰ ਰਹੀਆਂ ਹਨ।

ਵਿਅਕਤੀਆਂ ਤੇ ਵਾਤਾਵਰਨ ਸੰਗਠਨ ਵਿੱਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਅਕਤੂਬਰ 2019 ਵੇਲੇ ਕਿਹਾ ਸੀ ਕਿ ਦੁਨੀਆਂ ਭਰ ਵਿੱਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਦੇ ਪ੍ਰਸਾਰ ਵਿੱਚ ਕਮੀ ਨਹੀਂ ਆ ਰਹੀ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਵਾਤਾਵਰਨ ਸਬੰਧੀ ਵਿਅਕਤੀਆਂ ਤੇ ਵਾਤਾਵਰਨ ਸੰਗਠਨ ਵਿੱਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਨੇ ਕਿਹਾ ਸੀ ਕਿ ਧਰਤੀ 'ਤੇ ਕੂੜਾ ਫੈਲਾ ਰਹੇ ਪਲਾਸਟਿਕ ਦੇ ਲੱਖਾਂ ਟੁਕੜਿਆਂ ਵਿੱਚ ਕੁੱਝ ਐਮਐਨਸੀ ਵੀ ਆਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕੋਕਾ-ਕੋਲਾ, ਨੈਸਲੇ ਤੇ ਪੈਪਸੀਕੋ ਜਿਹੀਆਂ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਨ ਅਤੇ ਪਲਾਸਟਿਕ ਦਾ ਕਚਰਾ ਫੈਲਾਉਂਦੀਆਂ ਹਨ। ਇਸ ਗਰੁੱਪ ਦੇ ਕਰਮਚਾਰੀਆਂ ਨੇ ਇੱਕ ਮਹੀਨੇ ਪਹਿਲਾਂ 51 ਦੇਸ਼ਾਂ ਵਿੱਚ 'ਵਿਸ਼ਵ ਸਫਾਈ ਦਿਹਾੜੇ' ਦੌਰਾਨ ਪਲਾਸਟਿਕ ਦੇ ਕੂੜੇ ਤੋਂ ਤਕਰੀਬਨ 5 ਲੱਖ ਟੁਕੜੇ ਜਮਾਂ ਕੀਤੇ, ਜਿਸ ਵਿੱਚੋਂ 43 ਫੀਸਦ ਤਾਂ ਸਾਫ਼ ਤੌਰ 'ਤੇ ਉਪਭੋਗਤਾ ਬ੍ਰਾਂਡ ਦਾ ਨਾਂਅ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ ਦੂਜੇ ਸਾਲ ਕੋਕਾ ਕੋਲਾ ਪਲਾਸਟਿਕ ਦਾ ਕਚਰਾ ਫੈਲਾਉਣ 'ਦ ਟੌਪ' 'ਤੇ ਹੈ।

ਛਪੀ ਰਿਪੋਰਟ ਦੇ ਵਿੱਚ ਇਹ ਦਾਅਵਾ ਵਿਅਕਤੀਆਂ ਤੇ ਵਾਤਾਵਰਨ ਸੰਗਠਨ ਵਿੱਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਵੱਲੋਂ ਕੀਤਾ ਗਿਆ ਕਿ, 4 ਮਹਾਦੀਪਾਂ ਦੇ 37 ਦੇਸ਼ਾ ਵਿੱਚੋਂ ਉਸ ਦੇ 11,732 ਪਲਾਸਟਿਕ ਦੇ ਟੁਕੜੇ ਇਕੱਠੇ ਕੀਤੇ ਗਏ। ਸੰਗਠਨ ਨੇ ਕਿਹਾ ਕਿ ਚੀਨ, ਇੰਡੋਨੇਸ਼ੀਆ, ਵੀਅਤਨਾਮ ਤੇ ਸ਼੍ਰੀਲੰਕਾ ਸਮੁੰਦਰ ਵਿੱਚ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਸੁੱਟਿਆ ਜਾਂਦਾ ਹੈ। ਏਸ਼ੀਆ ਵਿੱਚ ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਸ ਦੇ ਅਸਲ ਕਾਰਨ ਐਮਐਨਸੀ ਕੰਪਨੀਆਂ ਹਨ, ਜਿਨ੍ਹਾਂ ਦੇ ਮੁੱਖ ਦਫ਼ਤਰ ਯੂਰਪ ਤੇ ਅਮਰੀਕਾ ਵਿੱਚ ਹਨ।

ਵਿਅਕਤੀਆਂ ਤੇ ਵਾਤਾਵਰਨ ਸੰਗਠਨ ਵਿੱਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਦੀ ਇਹ ਰਿਪੋਰਟ ਸਾਬਤ ਕਰਦੀ ਹੈ, ਕਿ ਦੁਨੀਆ ਭਰ ਦੇ ਵਿੱਚ ਕੋਕਾ-ਕੋਲਾ, ਨੈਸਲੇ ਤੇ ਪੈਪਸੀਕੋ ਜਿਹੀਆਂ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਨ ਅਤੇ ਪਲਾਸਟਿਕ ਦਾ ਕਚਰਾ ਫੈਲਾਉਂਦੀਆਂ ਹਨ। ਅਮਰੀਕਾ ਇਸ ਮਸਲੇ 'ਤੇ ਚੁੱਪ ਕਿਉਂ ਹੈ, ਸਵਾਲ ਵੱਡਾ ਇਹ ਵੀ ਹੈ? ਅਮਰੀਕਾ ਹੁਣ ਕਿਉਂ ਨਹੀਂ ਬੋਲ ਰਿਹਾ, ਕਿਉਂਕਿ ਇਨ੍ਹਾਂ ਪ੍ਰਦੂਸ਼ਨ ਫ਼ੈਲਾਉਣ ਵਾਲੀਆਂ ਕੰਪਨੀਆਂ ਦੇ ਮੁੱਖ ਦਫ਼ਤਰ ਅਮਰੀਕਾ ਅਤੇ ਯੂਰਪ ਵਿੱਚ ਜੋ ਹਨ। ਕਿਸਾਨਾਂ ਨੂੰ ਦੋਸ਼ੀ ਨਾ ਠਹਿਰਾਓ, ਸਗੋਂ ਇਨ੍ਹਾਂ ਧਨਾਢ ਕੰਪਨੀਆਂ ਨੂੰ ਨੱਥ ਪਾਓ।