ਹੁਣ ਦੇਸ਼ ਵਿੱਚ ਡੇਂਗੂ ਦਾ ਵਧਿਆ ਖ਼ਤਰਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2020 16:26
Reading time: 2 mins, 10 secs

ਕੋਰੋਨਾ ਵਾਇਰਸ ਨੇ ਭਾਰਤ ਦੇ ਅੰਦਰ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਾਲਾਨਾ ਭਾਰਤ ਦੇ ਅੰਦਰ ਦਸਤਕ ਦੇਣ ਵਾਲੇ ਡੇਂਗੂ ਨੇ ਵੀ ਆਪਣਾ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਅੰਦਰ ਹੁਣ ਕੋਰੋਨਾ ਦੇ ਨਾਲ-ਨਾਲ ਡੇਂਗੂ ਮੱਛਰ ਦਾ ਕਹਿਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਅਤੇ ਸਰਕਾਰਾਂ ਇਸ ਗੱਲ ਤੋਂ ਚਿੰਤਤ ਹਨ ਕਿ ਪਹਿਲੋਂ ਤਾਂ, ਕੋਰੋਨਾ ਕਾਬੂ ਨਹੀਂ ਹੋ ਸਕਿਆ, ਹੁਣ ਡੇਂਗੂ 'ਤੇ ਕਿਵੇਂ ਕਾਬੂ ਪਾਵਾਂਗੇ? ਡੇਂਗੂ ਦੇ ਨਾਲ ਹਰ ਸਾਲ ਸੈਂਕੜੇ ਲੋਕ ਮਾਰੇ ਜਾਂਦੇ ਰਹੇ ਹਨ। 

ਪਰ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਹੁਣ ਤੱਕ ਖ਼ਤਮ ਵੀ ਨਹੀਂ ਕੀਤਾ ਜਾ ਸਕਿਆ। ਦੱਸ ਦੇਈਏ ਕਿ ਹਰ ਸਾਲ ਸਾਡੇ ਦੇਸ਼ ਦੇ ਅੰਦਰ ਡੇਂਗੂ ਵਾਇਰਸ ਆਉਂਦਾ ਹੈ। ਇਸ ਡੇਂਗੂ ਮੱਛਰ ਦੇ ਨਾਲ ਹੁਣ ਤੱਕ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸਰਕਾਰਾਂ ਦੇ ਕੰਨੀ ਵੀ ਡੇਂਗੂ ਮੱਛਰ 'ਤੇ ਕਾਬੂ ਪਾਉਣ ਸਬੰਧੀ ਆਵਾਜ਼ ਪੈ ਚੁੱਕੀ ਹੈ, ਪਰ ਹਾਕਮ ਜਮਾਤ ਹੁਣ ਤੱਕ ਇਸ ਵੱਲ ਧਿਆਨ ਹੀ ਨਹੀਂ ਦੇ ਸਕੀ। ਦੱਸ ਦੇਈਏ ਕਿ ਬਾਰਸ਼ਾਂ ਦੇ ਮੌਸਮ ਵਿੱਚ ਡੇਂਗੂ ਵਰਗੀ ਭਿਆਨਕ ਬਿਮਾਰੀ ਪੈਦਾ ਹੁੰਦੀ ਹੈ। 

ਇਸ ਤੋਂ ਇਲਾਵਾ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੱਛਰ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਡੇਂਗੂ ਦੇ ਕਹਿਰ ਨਾਲ ਕੋਰੋਨਾ ਸੰਕਟ ਵੱਧ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਮੌਜੂਦ ਸਿਹਤ ਸਹੂਲਤਾਂ ਲਈ ਮਰੀਜ਼ਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਵੈਸੇ ਤਾਂ, ਕੋਰੋਨਾ ਅਤੇ ਡੇਂਗੂ ਦੋਵੇਂ ਹੀ ਭਿਆਨਕ ਬਿਮਾਰੀਆਂ ਹਨ, ਪਰ ਫਿਰ ਵੀ ਸਾਡੇ ਦੇਸ਼ ਦੇ ਲੀਡਰ ਇਸ ਵੱਲ ਧਿਆਨ ਨਹੀਂ ਦੇ ਰਹੇ। ਕੋਰੋਨਾ ਵਾਇਰਸ ਜਦੋਂ ਦੁਨੀਆ ਭਰ ਵਿੱਚ ਫੈਲਿਆ ਤਾਂ, ਤਾਲਾਬੰਦੀ ਹੋ ਗਈ।

ਪਰ ਡੇਂਗੂ ਦੇ ਨਾਲ ਹਰ ਸਾਲ ਮੌਤਾਂ ਹੁੰਦੀਆਂ ਹਨ, ਜਦੋਂਕਿ ਡੇਂਗੂ ਦੇ ਕੇਸ ਵੀ ਕੋਰੋਨਾ ਵਾਂਗ ਵਧਦੇ ਹਨ, ਇਸ ਦੇ ਬਾਵਜੂਦ ਵੀ ਡੇਂਗੂ ਨੂੰ ਕਾਬੂ ਕਰਨ ਜਾਂ ਫਿਰ ਇਸ ਨੂੰ ਮੁੱਢ ਤੋਂ ਖ਼ਤਮ ਕਰਨ ਦੇ ਲਈ ਸਾਡੀਆਂ ਸਰਕਾਰਾਂ ਕੋਸ਼ਿਸ਼ ਨਹੀਂ ਕਰਦੀਆਂ। ਸਿਹਤ ਮਾਹਿਰਾਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਡੇਂਗੂ ਬੁਖ਼ਾਰ ਹੋਣ ਦੀ ਸੂਰਤ ਵਿੱਚ ਵੀ ਤੇਜ਼ ਬੁਖ਼ਾਰ ਹੋ ਜਾਂਦਾ ਹੈ ਅਤੇ ਕੋਰੋਨਾ ਦੇ ਦੌਰਾਨ ਵੀ ਤੇਜ਼ ਬੁਖ਼ਾਰ ਅਤੇ ਸਿਰ ਦਰਦ ਜਿਹੀ ਸਮੱਸਿਆ ਹੁੰਦੀ ਹੈ। ਦੋਵੇਂ ਬਿਮਾਰੀਆਂ ਦੇ ਲੱਛਣ ਵੀ ਲਗਭਗ ਮਿਲਦੇ ਜੁਲਦੇ ਹੀ ਹਨ। 

ਹੁਣ ਲੋਕਾਂ ਵਿੱਚ ਇਸ ਗੱਲ ਦਾ ਖ਼ੌਫ਼ ਹੈ ਕਿ ਉਹ ਕੋਰੋਨਾ ਤੋਂ ਤਾਂ ਬਚ ਗਏ ਹਨ, ਹੁਣ ਆਮ ਤੁਰਿਆ ਫਿਰਦਾ ਡੇਂਗੂ ਪਤਾ ਨਹੀਂ ਉਨ੍ਹਾਂ ਦੇ ਨਾਲ ਕੀ ਕਰੇਗਾ? ਦਰਅਸਲ, ਡੇਂਗੂ ਵੀ ਕੋਰੋਨਾ ਵਰਗਾ ਹੀ ਹੈ। ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਆਪਣੇ ਆਪ ਚਲਾ ਜਾਂਦਾ ਹੈ। ਕਿਸੇ ਡੇਂਗੂ ਮਰੀਜ਼ ਦੀ ਦੇਖਭਾਲ ਕਰਨ ਵਾਲਾ ਵੀ ਕਈ ਵਾਰ ਡੇਂਗੂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿੱਚ ਹੁਣ, ਸਾਡੇ ਸਿਹਤ ਵਿਭਾਗ ਅਤੇ ਸਰਕਾਰ ਨੂੰ ਹੁਣੇ ਤੋਂ ਹੀ ਜਾਗਣ ਦੀ ਲੋੜ ਹੈ ਤਾਂ, ਜੋ ਲੋਕ ਕੋਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚ ਸਕਣ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।