ਨਵੀਂ 'ਭਸੂੜੀ' ਪਾ ਗਿਆ 'ਰਾਜਾ' !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 19:17
Reading time: 2 mins, 33 secs

ਖ਼ਾਲਿਸਤਾਨ ਦਾ ਮੁੱਦਾ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ। ਕਿਉਂਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨੀਆਂ ਦੀ ਹਮਾਇਤ ਕਰਦਿਆਂ, ਪੰਜਾਬ ਅੰਦਰ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਖ਼ਾਲਿਸਤਾਨ ਦੇ ਮੁੱਦੇ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਸਿਆਸਤ ਹੋ ਰਹੀ ਹੈ ਅਤੇ ਕੁੱਝ ਦਿਨ ਪਹਿਲੋਂ ਲੁਧਿਆਣਾ ਦੇ ਐਮ.ਪੀ. ਰਵਨੀਤ ਬਿੱਟੂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਹੋਏ ਸਨ ਅਤੇ ਉਨ੍ਹਾਂ ਨੇ ਖਰੀਆਂ ਖੋਟੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਣਾਈਆਂ ਸਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੋਂ ਵੀ ਖ਼ਾਲਿਸਤਾਨ ਦੀ ਅੰਦਰਖਾਤੇ ਵਿਰੋਧਤਾ ਕਰਦੇ ਸਨ, ਪਰ ਅੱਜ ਤਾਂ, ਉਨ੍ਹਾਂ ਨੇ ਹੱਦ ਹੀ ਕਰ ਦਿੱਤੀ। ਪ੍ਰੈੱਸ ਕਾਨਫ਼ਰੰਸ ਦੌਰਾਨ ਅੱਜ ਰਾਜੇ ਨੇ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਈ ਗੱਲਾਂ ਆਖੀਆਂ। ਖ਼ਾਲਿਸਤਾਨ ਦੇ ਮੁਖੀ ਬਣੇ ਫਿਰਦੇ ਅਤੇ ਸਿੱਖ ਫ਼ਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਕੈਪਟਨ ਨੇ ਆਪਣੀਆਂ ਗੱਲਾਂ ਨਾਲ ਲਪੇਟਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਪੱਤਰਕਾਰ ਨੇ ਕੈਪਟਨ ਨੂੰ ਪੁੱਛ ਲਿਆ ਕਿ ਖ਼ਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ? 

ਕੈਪਟਨ ਨੇ ਨਵੀਂ ਭਸੂੜੀ ਪਾਉਂਦੇ ਹੋਏ, ਆਖ ਦਿੱਤਾ ਕਿ ਹਰ ਸਿੱਖ ਖ਼ਾਲਿਸਤਾਨ ਨਹੀਂ ਚਾਹੁੰਦਾ ਅਤੇ ਨਾ ਹੀ ਸਾਨੂੰ ਖ਼ਾਲਿਸਤਾਨ ਦੀ ਲੋੜ ਹੈ। ਕੈਪਟਨ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਸਾਡੇ ਸਿੱਖ ਭਰਾ ਦੇਸ਼ ਦੀ ਰੱਖਿਆ ਲਈ ਸ਼ਹਾਦਤ ਦੇ ਰਹੇ ਹਨ ਕੋਈ ਵੀ ਸਿੱਖ ਖ਼ਾਲਿਸਤਾਨ ਨਹੀਂ ਚਾਹੁੰਦਾ ਹਾਲਾਂਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਜਦੋਂ ਚਰਚਾ ਚੱਲੀ ਤਾਂ, ਕੈਪਟਨ ਨੇ ਸਿੱਧਾ ਸਪਸ਼ਟ ਕਹਿ ਦਿੱਤਾ ਕਿ ''ਹਰ ਸਿੱਖ ਖ਼ਾਲਿਸਤਾਨ ਨਹੀਂ ਚਾਹੁੰਦਾ ਅਤੇ ਨਾ ਹੀ ਸਾਨੂੰ ਖ਼ਾਲਿਸਤਾਨ ਦੀ ਲੋੜ ਹੈ। 

ਕੈਪਟਨ ਨੇ ਕਿਹਾ ਕਿ ਉਹ ਅੱਤਵਾਦੀਆਂ ਦਾ ਹਮਾਇਤੀ ਨਹੀਂ ਹੈ ਅਤੇ ਨਾ ਹੀ ਕਰੇਗਾ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਮੇਸ਼ਾ ਹੀ ਐਕਟਿਵ ਰਹਿਣ ਵਾਲੇ ਸਿੱਖ ਫ਼ਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ, ਕੈਪਟਨ ਨੇ ਅੱਤਵਾਦੀ ਵੀ ਆਖਿਆ। ਖ਼ਾਲਿਸਤਾਨ ਦੇ ਬਣਾਉਣ ਦੀ ਲੋੜ ਹੈ, ਜਾਂ ਨਹੀਂ, ਇਹਦੇ ਬਾਰੇ ਹਾਲੇ ਖੁੱਲ ਕੇ ਵਿਚਾਰ ਹੋਣ ਵਾਲੀ ਹੈ, ਕਿਉਂਕਿ ਇਸ ਵਿੱਚ ਬਹੁਤ ਖ਼ਾਮੀਆਂ ਹਨ। ਖ਼ਾਲਿਸਤਾਨ ਦੀ ਬਹੁਤੇ ਲੋਕ ਹਮਾਇਤ ਵੀ ਨਹੀਂ ਕਰਦੇ, ਪਰ ਵਿਦੇਸ਼ਾਂ ਵਿੱਚ ਬੈਠੇ ਕੁੱਝ ਲੋਕ ਪੰਜਾਬੀ ਮੁੰਡਿਆਂ ਨੂੰ ਐਵੇਂ ਹੀ ਭੜਕਾ ਰਹੇ ਹਨ। 

ਦੱਸ ਦੇਈਏ ਕਿ ਖ਼ਾਲਿਸਤਾਨ ਦੇ ਨਾਂਅ 'ਤੇ ਪੰਜਾਬ ਦੀ ਜਵਾਨੀ ਨੂੰ ਭੜਕਾਉਣ ਦਾ ਦੋਸ਼ ਹਮੇਸ਼ਾ ਹੀ ਗੁਰਪਤਵੰਤ ਸਿੰਘ ਪੰਨੂ 'ਤੇ ਲੱਗਦਾ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਕਈ ਮੁਕੱਦਮੇ ਵੀ ਦਰਜ਼ ਭਾਰਤ ਦੇ ਵਿੱਚ ਹੋ ਚੁੱਕੇ ਹਨ, ਜੋ ਦੇਸ਼ ਧਿਰੋਹ ਦੇ ਨਾਲ ਸਬੰਧ ਰੱਖਦੇ ਹਨ। ਕੈਪਟਨ ਦੇ ਵੱਲੋਂ ਖ਼ਾਲਿਸਤਾਨ ਦੇ ਬਾਰੇ ਵਿੱਚ ਕਹੀਆਂ ਗਈਆਂ ਗੱਲਾਂ ਤੋਂ ਬਾਅਦ, ਇਹ ਹੀ ਪਤਾ ਲੱਗਦਾ ਹੈ ਕਿ ਕੈਪਟਨ ਦੁਆਰਾ ਪਾਈ ਗਈ ਨਵੀਂ ਭਸੂੜੀ ਆਉਣ ਵਾਲੇ ਦਿਨਾਂ ਵਿੱਚ ਕਈ ਮੁੱਦਿਆਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਵੀ ਕਰੇਗੀ। 

ਕਿਉਂਕਿ ਕੁੱਝ ਗਰਮ ਖ਼ਿਆਲੀ ਲੋਕ ਕੈਪਟਨ ਦੇ ਵਿਰੁੱਧ ਅੱਜ ਤੋਂ ਹੀ ਬੋਲਣਾ ਸ਼ੁਰੂ ਕਰ ਦੇਣਗੇ। ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਜੋ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਕੈਪਟਨ ਉਨ੍ਹਾਂ ਮੰਗਾਂ ਨੂੰ ਅਣਗੌਲਿਆ ਕਰਕੇ, ਖਾਲਿਸਤਾਨੀਆਂ ਦੇ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦੇਣਗੇ। ਦੱਸ ਦੇਈਏ ਕਿ ਕੈਪਟਨ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਬਾਦਲ ਪਿਓ-ਪੁੱਤ ਚੁੱਪ ਚਾਪ ਹਨ, ਉਨ੍ਹਾਂ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ। ਦੱਸਣਾ ਬਣਦਾ ਹੈ ਕਿ ਕੈਪਟਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਵਿੱਤੀ ਵਰ੍ਹੇ ਦੇ ਅਖੀਰ ਤੱਕ ਪੰਜਾਬ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਇਹ ਅਨੁਮਾਨਿਤ ਹੈ ਤਾਲਾਬੰਦੀ ਵਧਾਈ ਜਾਵੇਗੀ ਜਾਂ ਨਹੀਂ, ਇਹ ਹਾਲਾਤਾਂ 'ਤੇ ਨਿਰਭਰ ਕਰਦਾ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।