ਸੱਠ ਹਜ਼ਾਰ ਦੀ ਭੂੰਡੀ ਦੇ ਪਿੱਛੇ ਲੱਗੂ, 18 ਲੱਖ਼ੀ ਨੰਬਰ !!! (ਵਿਅੰਗ)

Last Updated: Jun 29 2020 16:56
Reading time: 1 min, 8 secs

ਸੱਠ ਹਜ਼ਾਰ ਦੀ ਭੂੰਡੀ ਤੇ ਲੱਗੂ 18 ਲੱਖ਼ੀ ਨੰਬਰ ਪਲੇਟ, ਕਹਿਣ ਅਤੇ ਸੁਣ ਕੇ ਤਾਂ ਭਾਵੇਂ ਇੱਕ ਵਾਰ ਹਰੇਕ ਦਾ ਸਿਰ ਚਕਰਾ ਜਾਵੇਗਾ ਪਰ, ਇਹ ਹਕੀਕਤ ਹੈ ਤੇ ਇਸ ਨੂੰ ਹਕੀਕਤ ਵਿੱਚ ਬਦਲਣ ਦਾ ਸਿਹਰਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੇ ਇੱਕ ਸ਼ਖ਼ਸ ਨੂੰ। ਜੀ ਹਾਂ ਉਕਤ ਸ਼ਖਸ ਨੇ ਆਪਣੇ ਸ਼ੌਂਕ ਤੇ ਅੜੀ ਨੂੰ ਪੁਗਾਉਣ ਲਈ ਆਪਣੀ ਨਵੀਂ ਲਿੱਤੀ ਸੱਠ ਹਜ਼ਾਰ ਦੀ ਸਕੂਟੀ ਲਈ 18 ਲੱਖ਼ 22 ਹਜ਼ਾਰ ਅਤੇ 500 ਰੁਪਏ ਦਾ ਵੀ. ਆਈ. ਪੀ ਨੰਬਰ ਐੱਚ. ਪੀ. 90-0009 ਸਰਕਾਰੀ ਬੋਲੀ ਦੇ ਲਿਆ ਹੈ।

ਅਲੋਚਕਾਂ ਅਨੁਸਾਰ, ਕਹਿਣ ਨੂੰ ਤਾਂ ਭਾਵੇਂ ਲੋਕ ਇਸ ਨੂੰ ਇਹ ਕਹਿ ਕੇ ਵੀ ਵਡਿਆਉਣਗੇ ਕਿ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਜੇਕਰ ਜ਼ਮੀਨੀ ਪੱਧਰ ਤੇ ਜਾ ਕੇ ਵੇਖ਼ਿਆ ਜਾਵੇ ਤਾਂ, ਇਸ ਨੂੰ ਫ਼ੁਕਰਫ਼ੰਡੀ ਤੋਂ ਵੱਧ ਕੁਝ ਵੀ ਨਹੀਂ ਕਿਹਾ ਜਾ ਸਕਦਾ। ਭਲਾ ਕੋਈ ਉਸ ਸ਼ਖਸ਼ ਨੂੰ ਪੁੱਛਣ ਵਾਲਾ ਹੋਵੇ ਕਿ, ਇਸ ਵਿੱਚ ਕਿਹੜੀ ਵਡਿਆਈ ਜਾਂ ਅਕਲਮੰਦੀ ਹੈ ਕਿ, ਉਸਨੇ ਸੱਠ ਹਜ਼ਾਰ ਰੁਪਏ ਦੀ ਆਪਣੀ ਸਕੂਟੀ ਤੇ 18 ਲੱਖ਼ ਤੋਂ ਵੱਧ ਰੁਪਏ ਦਾ ਕੀਮਤੀ ਨੰਬਰ ਚੁਣਿਆ ਹੈ।

ਜਾਣਕਾਰਾਂ ਦੇ ਅਨੁਸਾਰ ਇੱਕ ਨਿੱਜੀ ਕੰਪਨੀ ਨੇ ਸਕੂਟੀ ਲਈ ਉਕਤ ਵੀ ਵੀ ਆਈ ਪੀ ਨੰਬਰ ਹਾਸਲ ਕਰਨ ਲਈ ਕਾਂਗੜਾ ਦੇ ਐੱਸ.ਡੀ.ਐੱਮ. ਦਫ਼ਤਰ ਦੇ ਜ਼ਰੀਏ ਆਪਣੀ ਭੂੰਡੀ (ਸਕੂਟੀ) ਲਈ ਬੋਲੀ ਲਗਾਈ ਹੈ। ਦੱਸਿਆ ਜਾ ਰਿਹੈ ਕਿ, ਉਕਤ ਸਕੂਟੀ, ਹਿਮਾਚਲ ਦੇ ਜ਼ਿਲ੍ਹਾ ਊਨਾ ਦੀ ਇੱਕ ਨਿੱਜੀ ਕੰਪਨੀ, ਰਾਹੁਲ ਪੈਮ ਪ੍ਰਾਈਵੇਟ ਲਿਮਿਟੇਡ ਨੇ ਰਜਿਸਟਰਡ ਕਰਵਾਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।