ਕੇ ਵਾਈ ਸੀ ਅਪਡੇਟ ਦੇ ਨਾਮ ਤੇ ਠੱਗੀਆਂ ਮਾਰ ਰਹੇ ਨੇ ਨੌਸਰਬਾਜ਼!!

Last Updated: Jan 06 2020 16:29
Reading time: 1 min, 18 secs

ਭਾਵੇਂ ਕੇ ਸਮੇਂ ਦੀਆਂ ਸਰਕਾਰਾਂ ਦੇਸ਼ ਵਾਸੀਆਂ ਨੂੰ ਕੈਸ਼ਲੇਸ ਤੇ ਈ ਬੈਂਕਿੰਗ ਵੱਲ ਧੱਕੇ ਨਾਲ ਹੀ ਧੱਕੀ ਤੁਰੀਆਂ ਜਾ ਰਹੀਆਂ ਹਨ ਪਰ, ਬਾਵਜੂਦ ਇਸਦੇ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੀ ਹਨ। ਸਰਕਾਰਾਂ ਨੇ ਦੇਸ਼ ਦੀ ਅਵਾਮ ਨੂੰ ਕੈਸ਼ਲੇਸ ਕਰਨ ਲਈ ਕਈ ਤਰ੍ਹਾਂ ਦੀਆਂ ਐਪਸ ਲਿਆਂਦੀਆਂ ਹਨ, ਜਿਸ ਦੀ ਵਰਤੋਂ ਕਰਕੇ ਦੇਸ਼ ਦਾ ਕੋਈ ਵੀ ਨਾਗਰਿਕ, ਹਰ ਤਰ੍ਹਾਂ ਦਾ ਲੈਣ ਦੇਣ ਤੇ ਸ਼ੌਪਿੰਗ ਵਗੈਰਾ ਕਰ ਸਕਦਾ ਹੈ। ਦੋਸਤੋ ਸ਼ਾਇਦ ਤੁਸੀਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹੋਵੋਗੇ ਕਿ ਦੇਸ਼ ਦੇ ਤਮਾਮ ਬੈਂਕਾਂ ਨੇ ਕੇ ਵਾਈ ਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਕੈਸ਼ਲੇਸ ਸੁਵਿਧਾ ਪ੍ਰਦਾਨ ਕਰਨ ਵਾਲੀਆਂ ਕਈ ਐਪਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਦੋਸਤੋ, ਕੇ ਵਾਈ ਸੀ ਅਪਡੇਟ ਕਰਨ ਦੇ ਨਾਮ ਤੇ ਕਈ ਨੌਸਰਬਾਜ਼ਾਂ ਨੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਗੋਰਖ ਧੰਦਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਕਿੰਨੀ ਕੁ ਸਚਾਈ ਹੈ? ਨੌਸਰਬਾਜ਼ ਆਪਣੇ ਮਕਸਦ 'ਚ ਕਿੰਨਾ ਕੁ ਕਾਮਯਾਬ ਹੋ ਰਹੇ ਹਨ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ ਪਰ, ਨੌਸਰਬਾਜ਼ ਜਨਤਾ ਨੂੰ ਮੂਰਖ ਬਣਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਸਬੰਧੀ ਜਾਣਕਾਰੀਆਂ ਹਾਸਲ ਕਰ ਰਹੇ ਹਨ। ਦੋਸਤੋ, ਅਜਿਹੇ ਕਾਈ ਸੁਨੇਹੇ ਵੀ ਬਕਾਇਦਾ ਤੋਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ ਰਾਹੀਂ ਜਨਤਾ ਨੂੰ ਇਹੋ ਜਿਹੀਆਂ ਜਾਣਕਾਰੀਆਂ ਕਿਸੇ ਨਾਲ ਵੀ ਸਾਂਝੀਆਂ ਨਾ ਕਰਨ ਲਈ ਖ਼ਬਰਦਾਰ ਵੀ ਕੀਤਾ ਜਾ ਰਿਹਾ ਹੈ। ਦੋਸਤੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਨੂੰ ਕੈਸ਼ਲੇਸ ਕਰਨ ਦੇ ਰਾਹ ਤੁਰੀਆਂ ਸਰਕਾਰਾਂ ਦੇਸ਼ ਵਾਸੀਆਂ ਦੇ ਪੈਸੇ ਦੀ ਸੁਰੱਖਿਆ ਦੀ ਗਰੰਟੀ ਦੇਣ ਤੋਂ ਲਗਾਤਾਰ ਭੱਜਦੀਆਂ ਦਿਖਾਈ ਦੇ ਰਹੀਆਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।