ਕਿਉਂ ਸਰਕਾਰਾਂ ਖ਼ਤਮ ਨਾ ਕਰ ਸਕੀਆਂ ਔਰਤਾਂ ਅਤੇ ਬੱਚਿਆਂ 'ਚੋਂ ਬਿਮਾਰੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 14:28
Reading time: 1 min, 51 secs

ਹਰ ਤਿੰਨ ਕੁ ਮਹੀਨੇ ਬਾਅਦ ਸਿਹਤ ਵਿਭਾਗ ਦੇ ਵੱਲੋਂ ਔਰਤਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਟੀਕੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ। ਪਰ ਸਵਾਲ ਉਠਦਾ ਹੈ ਕਿ ਇਹ ਟੀਕਾ ਮੁਹਿੰਮ ਕਦੋਂ ਤੱਕ ਸਾਡੇ ਭਾਰਤ ਦੇਸ਼ ਦੇ ਅੰਦਰ ਚੱਲਦੀ ਰਹੇਗੀ? ਕੀ ਸਾਡੀਆਂ ਸਰਕਾਰਾਂ ਆਜ਼ਾਦੀ ਦੇ ਕਰੀਬ 73 ਵਰ੍ਹਿਆਂ ਦੇ ਵਿੱਚ ਬੱਚਿਆਂ ਅਤੇ ਔਰਤਾਂ ਨੂੰ ਬਿਮਾਰੀਆਂ ਤੋਂ ਮੁਕਤ ਹੀ ਨਹੀਂ ਕਰ ਸਕੀਆਂ? ਕੀ ਕਾਰਨ ਹੈ ਕਿ ਹਰ ਸਾਲ ਹਜ਼ਾਰਾਂ ਬੱਚੇ ਅਤੇ ਔਰਤਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਹੀਆਂ ਹਨ?

ਦੱਸ ਦਈਏ ਕਿ ਹੁਣ ਫਿਰ ਤੋਂ ਰਾਸ਼ਟਰੀ ਇੰਦਰ ਧਨੁਸ਼ ਮਿਸ਼ਨ ਤਹਿਤ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ ਵਿੱਚ ਛੋਟੇ ਬੱਚੇ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਵੱਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਟੀਕਾਕਰਨ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਨਾਲ ਹੀ ਇਹ ਵੀ ਬਿਆਨ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਬੱਚਿਆਂ ਦੀ ਸਿਹਤ ਪ੍ਰਤੀ ਕੋਈ ਵੀ ਕੁਤਾਹੀ ਨਾ ਵਰਤੀ ਜਾਵੇ ਅਤੇ ਇਸ ਮਿਸ਼ਨ ਤਹਿਤ ਜ਼ਿਲ੍ਹੇ ਦਾ ਕੋਈ ਵੀ ਬੱਚਾ ਟੀਕਾ ਲਗਵਾਉਣ ਤੋਂ ਵਾਂਝਾ ਨਾ ਰਹੇ।

ਭਾਵੇਂ ਹੀ ਸਿਹਤ ਵਿਭਾਗ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਔਰਤਾਂ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਨ ਗਤੀਵਿਧੀਆਂ ਲਗਾਤਾਰ ਜਾਰੀ ਹਨ। ਦੋਸਤੋ, ਆਖ਼ਰ ਕਦੋਂ ਤੱਕ ਸਾਡੇ ਦੇਸ਼ ਦੇ ਬੱਚੇ ਅਤੇ ਔਰਤਾਂ ਭਿਆਨਕ ਬਿਮਾਰੀਆਂ ਤੋਂ ਮੁਕਤ ਹੋਣਗੀਆਂ? ਸਿਹਤ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਿਕ ਇਹ ਟੀਕਾਕਰਨ ਮੁਹਿੰਮ ਜ਼ਿਲ੍ਹੇ ਅੰਦਰ 2 ਦਸੰਬਰ ਤੋਂ ਇੱਕ ਹਫ਼ਤੇ ਤੱਕ ਚਲਾਈ ਜਾਵੇਗੀ ਅਤੇ ਇਸ ਤੋਂ ਬਾਅਦ 31 ਮਾਰਚ 2020 ਤੱਕ ਹਰ ਮਹੀਨੇ ਦਾ ਪਹਿਲਾ ਹਫ਼ਤਾ ਮਿਸ਼ਨ ਇੰਦਰ ਧਨੁਸ਼ ਮੁਹਿੰਮ ਵਜੋਂ ਮਨਾਇਆ ਜਾਵੇਗਾ।

ਉਨ੍ਹਾਂ ਮੁਤਾਬਿਕ 0 ਤੋਂ 2 ਸਾਲ ਤੱਕ ਦੇ ਬੱਚੇ ਜੋ ਕਿਸੇ ਕਾਰਨ ਟੀਕਾਕਰਨ ਤੋਂ ਵਾਂਝਾ ਰਹਿ ਗਏ ਅਤੇ ਗਰਭਵਤੀ ਔਰਤਾਂ ਦਾ ਇਸ ਮੁਹਿੰਮ ਤਹਿਤ ਟੀਕਾਕਰਨ ਕੀਤਾ ਜਾਵੇਗਾ। ਜਿਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਪਹਿਲੋਂ ਟੀਕਾਕਰਨ ਨਹੀਂ ਹੋਇਆ ਸੀ, ਉਨ੍ਹਾਂ ਦਾ ਅੱਜ ਟੀਕਾਕਰਨ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਮੰਨਿਆ ਕਿ ਦੇਸ਼ ਦੇ ਅੰਦਰ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਓ ਲਈ, ਟੀਕਾਕਰਨ ਦੀ ਸ਼ੁਰੂਆਤ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤਾਂ ਜੋ ਦੇਸ਼ ਤੰਦਰੁਸਤ ਹੋ ਸਕੇ। ਪਰ ਵੇਖਿਆ ਜਾਵੇ ਤਾਂ ਜਦੋਂ ਤੋਂ ਟੀਕਾਕਰਨ ਸ਼ੁਰੂ ਹੋਇਆ ਹੈ, ਉਦੋਂ ਤੋਂ ਦੇਸ਼ ਦੇ ਅੰਦਰ ਬੱਚਿਆਂ ਅਤੇ ਔਰਤਾਂ ਦੇ ਮਰਨ ਦੀਆਂ ਖ਼ਬਰਾਂ ਜ਼ਿਆਦਾ ਸਾਹਮਣੇ ਆਈਆਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।