ਆਪਣੇ ਸਵਾਰਥ ਲਈ ਸਿਆਸਤਦਾਨ ਲੋਕਾਂ ਤੇ ਕਿਉਂ ਮੜ ਦਿੰਦੇ ਹਨ ਚੋਣਾਂ (ਨਿਊਜ਼ਨੰਬਰ ਖ਼ਾਸ ਖਬਰ)

Last Updated: Nov 14 2019 13:26
Reading time: 1 min, 13 secs

ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਇਸ ਵਿੱਚ ਕਾਫੀ ਸਾਰੇ ਸੂਬੇ ਹਨ l ਇਸ ਦੇਸ਼ ਵਿੱਚ ਲੋਕ ਤੰਤਰ ਲੋਕ ਸਭਾ,ਸੰਸਦ ਅਤੇ ਪੰਚਾਇਤੀ ਰਾਜ ਨਾਲ ਚਲਦਾ ਹੈ ਰਾਜ ਸਭਾ ਅਤੇ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਤਰੀਕੇ ਨਾਲ ਹੁੰਦੀ ਹੈ l ਐਡੇ ਵੱਡੇ ਦੇਸ਼ ਵਿੱਚ ਪਹਿਲਾ ਹੀ ਕੋਈ ਨਾ ਕੋਈ ਚੋਣਾਂ ਹੋ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਖਰਚਾ ਦੇਸ਼ ਦੀ ਜਨਤਾ ਨੂੰ ਭੁਗਤਣਾ ਪੈਂਦਾ ਹੈ l ਚੋਣਾਂ ਹੋਣ ਮਗਰੋਂ ਵੀ ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਆਪਣੇ ਸਵਾਰਥ ਲਈ ਕੀ ਵਾਰ ਅਜਿਹਾ ਕਰ ਦਿੰਦੇ ਹਨ ਕੀ ਜਿਨ੍ਹਾਂ ਕਰਕੇ ਦੇਸ਼ ਤੇ ਫਿਰ ਤੋਂ ਚੋਣਾਂ ਦਾ ਬੋਝ ਪੈ ਜਾ ਨਦਾ ਹੈ l ਹਾਲ ਹੀ ਵਿੱਚ ਹੋਇਆ ਮਹਾਰਾਸ਼ਟਰ ਦੀਆ ਵਿਧਾਨ ਸਭਾ ਦੀਆ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਦੇ ਗਠਜੋੜ ਨੂੰ ਬਹੁਮੱਤ ਮਿਲਿਆ ਅਤੇ ਇਸ ਵਾਰ ਸ਼ਿਵ ਸੈਨਾ ਮੁੱਖ ਮੰਤਰੀ ਪਦ ਲੈਣ ਲਈ ਆੜ ਗਈ ਅਤੇ ਉਧਰੋਂ ਭਾਰਤੀ ਜਨਤਾ ਪਾਰਟੀ ਵੀ ਉਸ ਦੀ ਮੰਗ ਨਾ ਮੰਨਣ ਦੀ ਅੜੀ ਕਰ ਬੈਠੀ l ਦੋਹਾ ਪਾਰਟੀਆਂ ਦੇ ਸਿਆਸਤਦਾਨਾਂ ਨੇ ਆਪਣੇ ਸਵਾਰਥ ਲਈ ਹਾਲਤ ਅਜਿਹੇ ਬਣਾ ਦਿੱਤੇ ਜਿਨ੍ਹਾਂ ਕਰਕੇ ਮਹਾਰਾਸ਼ਟਰ ਦੀ ਜਨਤਾ ਤੇ ਇੱਕ ਵਾਰ ਫਿਰ ਤੋਂ ਚੋਣਾਂ ਦਾ ਖਰਚਾ ਝੱਲਣ ਦੇ ਹਾਲਤ ਪੈਦਾ ਹੋ ਗਏ l ਜੋ ਖਰਚਾ ਉਨ੍ਹਾਂ ਨੂੰ 5 ਸਾਲ ਬਾਅਦ ਪੈਣਾ ਸੀ ਉਹ ਇੱਕ ਮਹੀਨੇ ਬਾਅਦ ਪੈਣ ਦਾ ਖਤਰਾ ਮੰਡਰਾ ਰਿਹਾ ਹੈ l ਸਵਾਲ ਹੁਣ ਇਹ ਖੜਾ ਹੁੰਦਾ ਹੈ ਕੀ ਅਖੀਰ ਸਿਆਸਤਦਾਨਾਂ ਨੂੰ ਲੋਕਾਂ ਦੀ ਫਿਕਰ ਕਿਉਂ ਨਹੀਂ ਹੁੰਦੀ ਕਿਉਂ ਉਹ ਆਪਣੀ ਕੁਰਸੀ ਲਈ ਅਤੇ ਸਵਾਰਥ ਲੋਕਾਂ ਦਾ ਭਵਿੱਖ ਦਾਅ ਤੇ ਲਗਾ ਦਿੰਦੇ ਹਨ l ਸਵਾਲ ਇਹ ਵੀ ਖੜਾ ਹੁੰਦਾ ਹੈ ਭਾਰਤ ਦੇ ਲੋਕ ਕਦੋ ਤੱਕ ਸਵਾਰਥੀ ਨੇਤਾਵਾਂ ਨੂੰ ਚੁਣਦੇ ਰਹਿਣਗੇ l