ਖ਼ਾਲੀ ਖ਼ਜ਼ਾਨੇ ਦਾ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਦੇ ਕੁੱਲ ਬਜਟ ਦਾ 19 ਫ਼ੀਸਦੀ ਜਾ ਰਿਹਾ ਹੈ ਵਿਦੇਸ਼ਾਂ ਵਿੱਚ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Oct 09 2019 13:27
Reading time: 1 min, 18 secs

ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਬਿਹਤਰ ਭਵਿੱਖ ਦੇ ਮੌਕਿਆਂ ਦੀ ਕਮੀ ਕਰਕੇ ਪੰਜਾਬ ਦੀ ਨੌਜਵਾਨੀ ਅਤੇ ਆਰਥਿਕਤਾ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਸਕੂਲ 'ਚੋਂ ਨਿਕਲਣ ਵਾਲਾ ਹਰ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਪੜਾਈ ਕਰਨ ਅਤੇ ਉੱਥੇ ਹੀ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਗੱਲ ਕਰ ਰਿਹਾ ਹੈ। ਸਰਕਾਰਾਂ ਦਾ ਧਿਆਨ ਇਸ ਸਥਿਤੀ ਵੱਲ ਜਰਾ ਵੀ ਨਹੀਂ ਹੈ। ਇੱਕ ਰਿਪੋਰਟ ਅਨੁਸਾਰ ਹਰ ਸਾਲ ਪੰਜਾਬ ਦੇ 48000 ਹਜ਼ਾਰ ਨੌਜਵਾਨ ਵਿਦੇਸ਼ ਵਿੱਚ ਪੀੜਾਂ ਲਈ ਜਾਂਦੇ ਹਨ ਜਿਸ ਨਾਲ ਪੰਜਾਬ ਵਿੱਚ ਨੌਜਵਾਨ ਪੀੜੀ ਦੀ ਘਾਟ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸੇ ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਦੇ ਮਾਪੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਬੱਚਿਆਂ ਤੇ 28500 ਕਰੋੜ ਰੁਪਈਏ ਵਿਦੇਸ਼ਾਂ ਵਿੱਚ ਫ਼ੀਸ ਦੇ ਤੌਰ ਤੇ ਜਮਾ ਕਰਦੇ ਹਨ ਜੋ ਕਿ ਪੰਜਾਬ ਸਰਕਾਰ ਦੇ ਕੁੱਲ ਬਜਟ ਦਾ 19 ਫ਼ੀਸਦੀ ਹੈ। ਸਰਕਾਰ ਜੇਕਰ ਇਸ ਗੱਲ ਤੇ ਧਿਆਨ ਦੇਵੇ ਤਾਂ ਪੰਜਾਬ ਜਿਥੇ ਨੌਜਵਾਨੀ ਦੇ ਅਕਾਲ ਤੋਂ ਵੀ ਮੁਕਤ ਹੋ ਸਕਦਾ ਹੈ ਅਤੇ ਖ਼ਾਲੀ ਖ਼ਜ਼ਾਨਿਆਂ ਦਾ ਰੋਣਾ ਰੋ ਰਹੀ ਸਰਕਾਰ ਨੂੰ ਵੱਡਾ ਫ਼ਾਇਦਾ ਵੀ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਪੰਜਾਬ ਵਿੱਚ ਪੜਾਈ ਦਾ ਪੱਧਰ ਉੱਚਾ ਉੱਠੇ ਅਤੇ ਪੜਾਈ ਐਸੀ ਹੋਵੇ ਜੋ ਰੋਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰੇ। ਸਾਡਾ ਪੜਾਈ ਦਾ ਸਿਸਟਮ ਇਸ ਸਮੇਂ ਨੌਕਰ ਪੈਦਾ ਕਰ ਰਿਹਾ ਹੈ ਪਰ ਹੁਣ ਸਰਕਾਰਾਂ ਨੂੰ ਐਸਾ ਸਿਸਟਮ ਬਣਾਉਣਾ ਚਾਹੀਦਾ ਹੈ ਜੋ ਰੋਜ਼ਗਾਰ ਪੈਦਾ ਕਰੇ। ਰੋਜ਼ਗਾਰ ਪੈਦਾ ਕਰਨ ਨਾਲ ਇੱਕ ਨੌਜਵਾਨ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਸਕੇਗਾ ਜਿਸ ਨਾਲ ਪੰਜਾਬ ਦਾ ਦੇਸ਼ ਦਾ ਭਵਿੱਖ ਬਿਹਤਰ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।