ਲਉ ਜੀ ਆ ਗਏ ਅੱਛੇ ਦਿਨ ਗੰਢਿਆ ਪਿੱਛੇ ਕਤਲ ਹੋਇਆ ਬੰਦਾ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Oct 09 2019 13:10
Reading time: 1 min, 43 secs

2014 ਲੋਕ ਸਭਾ ਚੋਣਾਂ ਤੋਂ ਪਹਿਲਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਸ਼੍ਰੀ ਨਰਿੰਦਰ ਮੋਦੀ ਆਪਣੀਆਂ ਚੋਣ ਸਭਾਵਾਂ ਵਿੱਚ ਹਮੇਸ਼ਾ ਇਹ ਕਹਿੰਦੇ ਸਨ ਕਿ ਅੱਛੇ ਦਿਨ ਆਨੇ ਵਾਲੇ ਹੈ। ਉਹ ਬੁਰੇ ਦਿਨ ਕਾਂਗਰਸ ਦੇ ਰਾਜ ਵਿੱਚ ਮਹਿੰਗਾਈ ਕਰਕੇ ਆਮ ਗ਼ਰੀਬ ਲੋਕਾਂ ਦੀ ਹੋ ਰਹੀ ਦੁਰਗਤੀ ਨੂੰ ਕਹਿੰਦੇ ਸਨ। ਉਨ੍ਹਾਂ ਦੇ ਅੱਛੇ ਦਿਨ ਵਾਲੇ ਚੋਣ ਜੁਮਲੇ ਨੂੰ ਭਾਰਤ ਦੇ ਲੋਕਾਂ ਨੇ ਸੱਚ ਮੰਨ ਲਿਆ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਉਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾ ਲੋਕਾਂ ਨੂੰ ਕਹਿੰਦੇ ਸਨ ਕਿ ਉਹ ਦੇਸ਼ ਦਾ ਕਾਲਾ ਧਨ ਵਿਦੇਸ਼ ਵਿੱਚੋਂ ਲੈ ਕੇ ਆਉਣਗੇ ਅਤੇ ਹਰ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਈਏ ਆਉਣਗੇ। ਰਸੋਈ ਗੈਸ ਨੂੰ ਕਹਿੰਦੇ ਸਨ ਬਿਲਕੁਲ ਸਸਤੀ ਮਿਲੇਗੀ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਇੱਕ ਮਜਬੂਤ ਸਥਿਤੀ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਸਾਹਮਣੇ ਵੀ ਉਹੀ ਮੁਸ਼ਕਲਾਂ ਆ ਖੜਿਆ ਹੋਇਆ ਜਿੰਨਾ ਨੂੰ ਉਹ ਬੁਰੇ ਦਿਨ ਕਹਿੰਦੇ ਸਨ ਤਾਂ ਉਨ੍ਹਾਂ ਨੇ ਫਿਰ ਆਪਣੇ ਚੋਣ ਵਾਅਦਿਆਂ ਨੂੰ ਇੱਕ ਚੁਣਾਵੀ ਜੁਮਲਾ ਕਹਿ ਕੇ ਖਹਿੜਾ ਛੁਡਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕਾਂਗਰਸ ਦੇ ਰਾਜ ਵਿੱਚ ਗੰਢਿਆ ਦੀ ਕੀਮਤ ਵਿੱਚ ਵਾਧਾ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਨੇ ਬਵਾਲ ਮਚਾ ਦਿੱਤਾ ਅਤੇ ਮਹਿੰਗਾਈ ਦਾ ਇਲਜ਼ਾਮ ਕਾਂਗਰਸ ਪਾਰਟੀ ਤੇ ਲਗਾ ਦਿੱਤਾ। ਅੱਜ ਦੇ ਸਮੇਂ ਵਿੱਚ ਦੇਸ਼ ਦੀ ਅਰਥਵਿਵਸਥਾ ਦਾ ਬੁਰਾ ਹਾਲ ਹੈ ਅਤੇ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਆਰਥਿਕ ਪੱਖੋਂ ਖ਼ੁਸ਼ਹਾਲ ਕਹੇ ਜਾਂਦੇ ਰਾਜ ਪੰਜਾਬ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਸ਼੍ਰੀ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬੀਤੇ ਦਿਨ ਬਠਿੰਡਾ ਵਿਖੇ ਇੱਕ ਟਰੱਕ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਡਰਾਈਵਰ ਦੀ ਮੌਤ ਦਾ ਕਾਰਨ ਪਤਾ ਲੱਗਿਆ ਤਾਂ ਲੋਕ ਹੈਰਾਨ ਹੋ ਗਏ। ਦਰਅਸਲ ਡਰਾਈਵਰ ਜਿਸ ਟਰੱਕ ਨੂੰ ਚਲਾ ਰਿਹਾ ਸੀ ਉਸ ਵਿਚ ਗੰਢੇ ਸਨ ਅਤੇ ਗੰਢਿਆ ਦੇ ਭਰੇ ਟਰੱਕ ਨੂੰ ਲੁੱਟਣ ਲਈ ਉਸ ਦਾ ਕਤਲ ਕਰ ਦਿੱਤਾ ਗਿਆ। ਕਿ ਮੋਦੀ ਸਾਹਿਬ ਇੰਨਾ ਦਿਨਾਂ ਨੂੰ ਲੈਉਂ ਲਈ ਲੋਕਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਨੂੰ ਵੋਟ ਪਾਓ ਅਤੇ ਐਸੇ ਅੱਛੇ ਦਿਨ ਆਉਣਗੇ ਕਿ ਇਕ ਗ਼ਰੀਬ ਡਰਾਈਵਰ ਇਸੇ ਲਈ ਮਾਰਿਆ ਜਾਓਗੇ ਕਿ ਉਹ ਗੰਢਿਆ ਦਾ ਭਰਿਆ ਟਰੱਕ ਚਲਾ ਰਿਹਾ ਸੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।