ਚੀਮਾ ਵੱਲੋਂ ਪਰਧਾਨ ਮੰਤਰੀ ਦੀ ਕਿਸਾਨਾਂ ਪ੍ਰਤੀ ਸ਼ਬਦਾਵਲੀ ਦੀ ਕਰੜੀ ਨਿਖੇਧੀ।

Last Updated: Oct 23 2020 20:07
Reading time: 1 min, 22 secs

ਉਘੇ ਟ੍ਰੇਡ ਯੂਨੀਅਨਨਿਸਟ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਐਮ ਐਮ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ  ਬਿਹਾਰ ਦੀਆਂ  ਚੋਣਾਂ ਦੌਰਾਨ ਜਨਤਕ ਇਕੱਠਾਂ  ਵਿਚ ਦੇਸ਼ ਵਿਚ ਹੋ ਰਹੇ ਕਿਸਾਨੀ ਸੰਘਰਸ਼ ਨੂੰ  ਬਿਚੋਲਿਆ  ਦਾ ਸੰਘਰਸ਼ ਗਰਦਾਨ ਕੇ  ਜਿੱਥੇ ਸਮੁੱਚੇ  ਦੇਸ਼ ਦੇ ਕਿਸਾਨੀ  ਭਾਈਚਾਰੇ ਨਾਲ  ਧ੍ਰੋਹ ਕਮਾਇਆ ਉੱਥੇ  ਭਾਜਪਾ ਪ੍ਰਧਾਨ  ਜੇ ਪੀ  ਨੱਢਾ ਵੱਲੋਂ ਬੀਤੇ  ਦਿਨੀਂ ਅਜਿਹੀ  ਬਿਆਨਬਾਜ਼ੀ  ਦੀ ਜਿਥੇ ਘੋਰ  ਨਿਖੇਧੀ ਹੋ ਰਹੀ ਸੀ  ਤੇ ਮੰਗ ਕੀਤੀ ਜਾ ਰਹੀ ਸੀ ਕੇ ਉਹ  ਬਿਨਾਂ ਸ਼ਰਤ ਸਮੁੱਚੇ ਕਿਸਾਨੀ  ਭਾਈਚਾਰੇ ਕੋਲੋਂ  ਮਾਫ਼ੀ  ਮੰਗਣ  ਪ੍ਰੰਤੂ ਅੱਤ ਮਾੜੀ ਸਿਆਸੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਵੱਲੋਂ ਖੁਦ ਅਜਿਹਾ ਗੈਰ ਜ਼ੁੰਮੇਵਾਰਾਨਾ ਜਨਤਕ ਬਿਆਨ ਦੇਣਾ ਸਪਸ਼ਟ ਕਰਦਾ ਹੈ ਕੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੋੜ ਤੋਂ ਕਿਸੇ ਵੀ ਤਰ੍ਹਾਂ ਦੀ ਸੁਹਿਰਦ ਸੋਚ ਅਤੇ ਇਨਸਾਫ਼ ਦੀ ਉਮੀਦ ਰੱਖਣਾ  ਦੇਸ਼ ਨੂੰ ਨਾ ਉਮੀਦੀ ਵੱਲ ਧੱਕਣਾ ਸਾਬਿਤ ਹੋ ਰਿਹਾ। 

ਸਰਦਾਰ ਚੀਮਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਜਿਹੀ ਸ਼ਬਦਾਵਲੀ ਦੀ ਆਸ ਨਾ ਕਰਨ ਤੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਆਖਿਆ ਕੇ  ਨਿੱਜੀ  ਤੌਰ ਤੇ ਨਰੇਂਦਰ ਮੋਦੀ ਜਿੰਨੀ  ਮਰਜ਼ੀ ਮਾੜੀ  ਸੋਚ ਰੱਖਦੇ ਹੋਣ ਪਰ 130 ਕਰੋੜ ਤੋਂ ਵੱਧ  ਆਬਾਦੀ ਵਾਲੇ ਭਾਰਤੀ ਲੋਕ ਤਾਂਤਰਿਕ  ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਅਜਿਹੀ ਸੋਚ ਤੇ ਸ਼ਬਦਾਵਲੀ ਸਿਆਸੀ ਦੀਵਾਲੀਆਪਣ ਨੂੰ ਦਰਸਾਉਂਦੀ ਹੈ ਅਤੇ ਦੁਨੀਆਂ  ਦੇ ਬਾਕੀ  ਮੁਲਕਾਂ ਨੂੰ ਭਾਰਤ ਪ੍ਰਤੀ ਗੈਰ ਸੰਜੀਦਗੀ ਦੇ ਵਿਹਾਰ ਨੂੰ ਸੱਦਾ  ਦੇਣ ਵਾਲੀ ਹੈ 

ਸਰਦਾਰ ਚੀਮਾ ਨੇ ਅੱਗੇ ਚੱਲਦਿਆਂ ਆਖਿਆ ਕੇ  ਪ੍ਰਧਾਨ ਮੰਤਰੀ ਨੂੰ ਇਹ  ਸੋਚਣਾ  ਪਵੇਗਾ ਕੇ ਇਹਨਾਂ ਬਿਚੋਲਿਆ ਨੂੰ ਹੀ ਗੱਲਬਾਤ ਲਈ ਬੁਲਾਉਣ ਲਈ ਉਹਨਾਂ ਦੀ ਸ ਰਕਾਰ ਤਰਲੋ ਮੱਛੀ ਹੋ ਰਹੀ ਸੀ ਤੇ ਬਾਕੀ ਸਮਾਜਿਕ ਭਾਈਚਾਰੇ ਦੀਆਂ ਅੱਖਾਂ ਵਿੱਚ  ਮਿੱਟੀ ਪਾ ਰਹੀ ਸੀ ਅਜਿਹੀ ਦੇਸ਼ ਦੀ ਸਰਵ ਉੱਚ ਲੀਡਰਸ਼ਿਪ ਕੋਲੋਂ  ਇਤਨੇ  ਹੇਠਲੇ  ਪੱਧਰ ਤੇ ਉੱਤਰ ਕੇ ਚੰਦ ਵੋਟਾਂ ਦੀ ਭੈੜੀ ਰਾਜਨੀਤੀ ਦੇਸ਼ ਦੇ ਬਧੁੰਦਲੇ  ਭਵਿੱਖ  ਵੱਲ ਸਪਸ਼ਟ ਇਸ਼ਾ ਰਾ ਕਰਦੀ ਹੈ।