ਉੱਘੇ ਟਰੇਡ ਯੂਨੀਅਨ ਆਗੂ ਅਤੇ ਸੀਨੀਅਰ ਕਾਂਗਰਸੀ ਲੀਡਰ ਐਮ ਐਮ ਸਿੰਘ ਚੀਮਾ ਨੇ ਮੋਦੀ ਸਰਕਾਰ ਵੱਲੋਂ ਬੈਂਕਿੰਗ ਸੋਧ ਬਿੱਲ 2020 ਜੋ ਲੋਕ ਸਭਾ ਵਿੱਚ ਪੇਸ਼ ਕੀਤਾ ਹੈ ਦੀ ਸਖਤ ਨਿਖੇਧੀ ਕੀਤੀ ਹੈ। ਓਹਨਾ ਆਖਿਆ ਹੈ ਕਿ ਇਹ ਰਾਜਾਂ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਹੈ, ਜਿਸਦਾ ਬਹੁਤ ਸਾਰੇ ਕਾਂਗਰਸੀਆ ਨੇ ਵੀ ਵਿਰੋਧ ਕੀਤਾ ਹੈ। ਚੀਮਾ ਨੇ ਕਿਹਾ ਕਿ ਇਸ ਬਿੱਲ ਦਾ ਲੋਕ ਸਭਾ ਵਿੱਚ ਅਤੇ ਬਾਹਰ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਏਥੇ ਦੱਸਣਾ ਬਣਦਾ ਹੈ ਕਿ ਸੱਤਾ ਦਾ ਕੇਂਦਰੀਕਰਨ ਕਰਨ ਦੀ ਤਿਆਰੀ ਜੋ ਕੇਂਦਰ ਸਰਕਾਰ ਵੱਲੋਂ ਕਰ ਲਈ ਗਈ ਹੈ ਅਤੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ ਨੂੰ ਹੁਣ ਸੰਵਿਧਾਨਿਕ ਰੂਪ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਬੈਂਕਿੰਗ ਰੈਗੁਲੂਸ਼ਨ ਐਕਟ 1949 ਨੂੰ ਅੱਜ ਬਦਲ ਕੇ ਬੈਂਕਿੰਗ ਰੈਗੂਲੇਸ਼ਨ ਅਮੈਂਡ ਮੈਂਟ ਐਕਟ 2020 ਲਿਆਂਦਾ ਜਾ ਰਿਹਾ ਹੈ ਜਿਸ ਨਾਲ ਆਰ ਬੀ ਆਈ ਕੋਲ ਸਿੱਧੀ ਤਾਕਤ ਹੋਵੇਗੀ ਕਿ ਬਹੁਮੰਤਵੀ ਅਤੇ ਬਹੁਪਰਦੇਸੀ ਸਹਿਕਾਰੀ ਬੈਂਕ ਦੇ ਬੋਰਡਾਂ ਨੂੰ ਸਿੱਧੇ ਤੌਰ ਤੇ ਭੰਗ ਕਰਕੇ ਪੰਜ ਸਾਲ ਲਈ ਅਪਣੇ ਹੱਥ ਵਿੱਚ ਲੇ ਲਿਆ ਜਾਵੇਗਾ, ਜਿਸ ਨਾਲ ਕਿਸਾਨੀ ਸੈਕਟਰ ਬਿਲਕੁੱਲ ਖੱਤਮ ਹੋ ਜਾਵੇਗਾ। ਚੀਮਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੋਗਲੇ ਕਿਰਦਾਰ ਦੀ ਨੁਮਾਇਸ਼ ਗਰਦਾਨਦਿਆਂ ਹੋਇਆ ਆਖਿਆ ਕਿ ਜਦੋਂ ਇਹ ਮੁੱਖ ਮੰਤਰੀ ਸਨ ਤਾਂ ਫੈਡਰਲ ਢਾਂਚੇ ਦੀ ਮਜ਼ਬੂਤੀ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ

Last Updated: Sep 15 2020 15:58
Reading time: 1 min, 26 secs

ਉੱਘੇ ਟਰੇਡ ਯੂਨੀਅਨ ਆਗੂ ਅਤੇ ਸੀਨੀਅਰ ਕਾਂਗਰਸੀ ਲੀਡਰ ਐਮ ਐਮ ਸਿੰਘ ਚੀਮਾ ਨੇ ਮੋਦੀ ਸਰਕਾਰ ਵੱਲੋਂ ਬੈਂਕਿੰਗ ਸੋਧ ਬਿੱਲ 2020 ਜੋ ਲੋਕ ਸਭਾ ਵਿੱਚ ਪੇਸ਼ ਕੀਤਾ ਹੈ ਦੀ ਸਖਤ ਨਿਖੇਧੀ ਕੀਤੀ ਹੈ। ਓਹਨਾ ਆਖਿਆ ਹੈ ਕਿ ਇਹ ਰਾਜਾਂ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਹੈ, ਜਿਸਦਾ ਬਹੁਤ ਸਾਰੇ ਕਾਂਗਰਸੀਆ ਨੇ ਵੀ ਵਿਰੋਧ ਕੀਤਾ ਹੈ।
ਚੀਮਾ ਨੇ ਕਿਹਾ ਕਿ ਇਸ ਬਿੱਲ ਦਾ ਲੋਕ ਸਭਾ ਵਿੱਚ ਅਤੇ ਬਾਹਰ ਵੀ ਵਿਰੋਧ ਜਤਾਇਆ ਜਾ ਰਿਹਾ ਹੈ।
ਏਥੇ ਦੱਸਣਾ ਬਣਦਾ ਹੈ ਕਿ ਸੱਤਾ ਦਾ ਕੇਂਦਰੀਕਰਨ ਕਰਨ ਦੀ ਤਿਆਰੀ ਜੋ ਕੇਂਦਰ ਸਰਕਾਰ ਵੱਲੋਂ ਕਰ ਲਈ ਗਈ ਹੈ ਅਤੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ ਨੂੰ ਹੁਣ ਸੰਵਿਧਾਨਿਕ ਰੂਪ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਚੀਮਾ ਨੇ ਕਿਹਾ ਕਿ ਬੈਂਕਿੰਗ ਰੈਗੁਲੂਸ਼ਨ ਐਕਟ 1949 ਨੂੰ ਅੱਜ ਬਦਲ ਕੇ ਬੈਂਕਿੰਗ ਰੈਗੂਲੇਸ਼ਨ ਅਮੈਂਡ ਮੈਂਟ ਐਕਟ 2020 ਲਿਆਂਦਾ ਜਾ ਰਿਹਾ ਹੈ ਜਿਸ ਨਾਲ ਆਰ ਬੀ ਆਈ ਕੋਲ ਸਿੱਧੀ ਤਾਕਤ ਹੋਵੇਗੀ ਕਿ ਬਹੁਮੰਤਵੀ ਅਤੇ ਬਹੁਪਰਦੇਸੀ ਸਹਿਕਾਰੀ ਬੈਂਕ ਦੇ ਬੋਰਡਾਂ ਨੂੰ ਸਿੱਧੇ ਤੌਰ ਤੇ ਭੰਗ ਕਰਕੇ ਪੰਜ ਸਾਲ ਲਈ ਅਪਣੇ ਹੱਥ ਵਿੱਚ ਲੇ ਲਿਆ ਜਾਵੇਗਾ, ਜਿਸ ਨਾਲ ਕਿਸਾਨੀ ਸੈਕਟਰ ਬਿਲਕੁੱਲ ਖੱਤਮ ਹੋ ਜਾਵੇਗਾ।
ਚੀਮਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੋਗਲੇ ਕਿਰਦਾਰ ਦੀ ਨੁਮਾਇਸ਼ ਗਰਦਾਨਦਿਆਂ ਹੋਇਆ ਆਖਿਆ ਕਿ ਜਦੋਂ ਇਹ ਮੁੱਖ ਮੰਤਰੀ ਸਨ ਤਾਂ ਫੈਡਰਲ ਢਾਂਚੇ ਦੀ ਮਜ਼ਬੂਤੀ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ ਓਦੋਂ ਦੇ ਓਹ ਹਰ ਓਸ ਗੱਲ ਨੂੰ ਪੁਗਾਉਣ ਦਾ ਯਤਨ ਕਰ ਰਹੇ ਹਨ ਜਿਸਦਾ ਓਹ ਪਹਿਲਾ ਵਿਰੋਧ ਕਰਦੇ ਰਹੇ ਹਨ, ਜਿਸ ਵਿਚ ਕਾਫੀ ਹੱਦ ਤਕ ਓਹ ਕਾਮਯਾਬ ਵੀ ਹੋ ਚੁੱਕੇ ਹਨ। ਚੀਮਾ ਨੇ ਕਿਹਾ ਹੈ ਕਿ ਇਹ ਅਤਿ ਨਿਦਣਯੋਗ ਹੈ ਕਿ ਜਿਸ ਪੁਲਵਾਮਾ ਹਮਲੇ ਦੀ ਹਮਦਰਦੀ ਹਾਸਲ ਕਰਕੇ ਮੋਦੀ ਸੱਤਾ ਪ੍ਰਾਪਤ ਕਰ ਚੁੱਕੇ ਹਨ, ਅੱਜ ਤੱਕ ਓਸ ਓੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਸੱਤਾ ਵਿਚ ਆਈ ਸੀ।