ਅੰਨ ਪੈਦਾ ਕਰਨ ਵਾਲੀ ਧਰਤੀ ਤੇ ਵੀ ਵੱਧ ਰਹੀ ਹੈ ਭੁੱਖਮਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 01 2020 12:08
Reading time: 0 mins, 43 secs

ਪੰਜਾਬ ਨੂੰ ਪਾਣੀਆਂ ਦੀ ਧਰਤੀ ਦੇ ਨਾਲ-ਨਾਲ ਦੇਸ਼ ਦਾ ਢਿੱਡ ਭਰਨ ਵਾਲੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਕੋਈ ਇਹ ਕਹੇ ਕਿ ਪੰਜਾਬ ਵਿੱਚ ਵੀ ਭੁੱਖਮਰੀ ਹੈ ਤਾਂ ਗੱਲ ਸੁਨਣ ਵਾਲੇ ਨੂੰ ਯਕੀਨ ਕਰਨਾ ਔਖਾ ਹੈ ਕਿਉਂਕਿ ਪੰਜਾਬ ਹੀ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵੱਧ ਅੰਨ ਪੈਦਾ ਹੁੰਦਾ ਹੈ। ਅੰਨ ਪੈਦਾ ਕਰਨ ਵਾਲੇ ਸੂਬੇ ਬਾਰੇ ਸਰਕਾਰ ਦੀ ਇੱਕ ਰਿਪੋਰਟ 'ਚ ਹੈਰਾਨੀ ਜਨਕ ਖ਼ੁਲਾਸਾ ਹੋਇਆ ਹੈ।

ਨੀਤੀ ਆਯੋਗ ਵੱਲੋਂ ਜਾਰੀ ਸਮੁੱਚਾ ਵਿਕਾਸ ਟੀਚਾ (ਸਸਟੇਨਏਬਲ ਡਿਵੈਲਪਮੈਂਟ ਗੋਲ) ਦੀ ਰਿਪੋਰਟ 'ਚੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ 'ਚ ਭੁੱਖਮਰੀ ਤੇਜ਼ੀ ਨਾਲ ਵੱਧ ਰਹੀ ਹੈ। 16 ਮਾਪਦੰਡ 'ਤੇ ਹੋਈ ਰੈਂਕਿੰਗ 'ਚ ਪੰਜਾਬ ਲਈ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਸਾਲ 'ਚ ਭੁੱਖਮਰੀ 'ਚ 10 ਅੰਕ ਹੇਠਾਂ ਡਿੱਗ ਗਿਆ ਹੈ। 2018 ਦੇ ਸਰਵੇ 'ਚ ਪੰਜਾਬ ਦੇ 71 ਅੰਕ ਸਨ, ਜੋ ਹੁਣ ਘੱਟ ਕੇ 61 ਰਹਿ ਗਏ ਹਨ।