ਜੇਕਰ ਤੁਹਾਡੇ ਵਾਹਨ ਦੀ ਫਿਟਨੈੱਸ ਦੀ ਮਿਆਦ ਦਾ ਸਮਾਂ ਲੰਘ ਗਿਆ ਹੈ ਤਾਂ ਲੱਗੇਗਾ 50 ਰੁਪਈਏ ਪ੍ਰਤੀ ਦਿਨ ਜੁਰਮਾਨਾ

Last Updated: Nov 13 2019 17:35
Reading time: 0 mins, 32 secs

ਕਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਨੂੰ ਲੈ ਕੇ ਵਾਹਨ ਮਾਲਕ ਨੂੰ ਆਰਟੀਓ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਸਨ ਜਿਸ ਨਾਲ ਸਮੇਂ ਅਤੇ ਪੈਸੇ ਦੀ ਖੱਜਲ ਖ਼ੁਆਰੀ ਹਮੇਸ਼ਾ ਹੁੰਦੀ ਸੀ। ਹੁਣ ਸਰਕਾਰ ਨੇ ਵਾਹਨ ਦੀ ਫਿਟਨੈੱਸ ਲਈ ਹੋ ਰਹੀ ਖੱਜਲ ਖ਼ੁਆਰੀ ਤੋਂ ਬਚਾਉਣ ਲਈ ਵਾਹਨ ਮਾਲਕ ਨੂੰ ਰਾਹਤ ਦਿੱਤੀ ਹੈ। ਹੁਣ ਵਾਹਨ ਮਾਲਕ ਨੂੰ ਵਾਹਨ ਦੀ ਫਿਟਨੈੱਸ ਦੀ ਮਿਆਦ ਖ਼ਤਮ ਹੋਣ ਤੋਂ 15 ਦਿਨ ਪਹਿਲਾਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਦਿੱਤੇ ਗਏ ਸਮੇਂ ਤੇ ਜਾ ਕੇ ਵਾਹਨ ਦੀ ਫਿਟਨੈੱਸ ਚੈਕ ਕਰਵਾਉਣੀ ਹੋਵੇਗੀ। ਜੇਕਰ ਤੁਹਾਡੇ ਵਾਹਨ ਦੀ ਫਿਟਨੈੱਸ ਦੀ ਮਿਆਦ ਲੰਘ ਜਾਂਦੀ ਹੈ ਤਾਂ ਵਾਹਨ ਮਾਲਕ ਨੂੰ ਪ੍ਰਤੀ ਦਿਨ 50 ਰੁਪਈਏ ਦੇ ਹਿਸਾਬ ਨਾਲ ਜੁਰਮਾਨਾ ਦੇਣਾ ਹੋਵੇਗਾ।