ਬਠਿੰਡਾ ਵਿਜੀਲੈਂਸ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸੁਪਰੀਡੈਂਟ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ

Last Updated: Sep 12 2019 19:09
Reading time: 0 mins, 44 secs

ਪਹਿਲਾਂ ਲੋਕ ਸਰਕਾਰੀ ਨੌਕਰੀ ਦੀ ਭਾਲ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਇਸ ਨੌਕਰੀ ਨਾਲ ਮਿਲ ਰਹੀਂ ਤਨਖ਼ਾਹ ਤੇ ਸਬਰ ਨਹੀਂ ਕਰਦੇ ਸਗੋਂ ਇਸ ਨੌਕਰੀ ਨਾਲ ਆਮ ਲੋਕਾਂ ਦੇ ਕੰਮ ਕਰਨ ਲਈ ਉਨ੍ਹਾਂ ਤੋਂ ਮੋਟੀਆਂ ਰਿਸ਼ਵਤ ਮੰਗਦੇ ਹਨ। ਤਨਖ਼ਾਹ ਨਾਲ ਨਾ ਸਬਰ ਕਾਰਨ ਵਾਲਾ ਇੱਕ ਅਜਿਹਾ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸੁਪਰੀਡੈਂਟ ਬਠਿੰਡਾ ਦੇ ਵਿਜੀਲੈਂਸ ਵਿਭਾਗ ਨੇ 30000 ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਐਸਐਸਪੀ ਵਰਿੰਦਰ ਬਰਾੜ ਨੇ ਦੱਸਿਆ ਕਿ ਉਕਤ ਮੁਲਾਜ਼ਮ ਜਿਸ ਦਾ ਉਮੇਸ਼ ਕੁਮਾਰ ਹੈ। ਉਮੇਸ਼ ਕੁਮਾਰ ਨੇ ਫ਼ਰੀਦਕੋਟ ਦੇ ਲਖਬੀਰ ਸਿੰਘ ਤੋਂ ਉਸ ਦੁਆਰਾ ਸਪਲਾਈ ਕੀਤੇ ਵਾਟਰ ਟੈਂਕ ਦੇ ਬਿੱਲ ਪਾਸ ਕਰਵਾਉਣ ਲਈ 35000 ਰਿਸ਼ਵਤ ਮੰਗੀ ਅਤੇ ਉਨ੍ਹਾਂ ਦਾ ਸੌਦਾ 30000 ਵਿੱਚ ਤੈਅ ਹੋ ਗਿਆ। ਲਖਬੀਰ ਸਿੰਘ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਨੇ ਉਮੇਸ਼ ਕੁਮਾਰ ਨੂੰ 30000 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।