ਹਰਰਾਏਪੁਰ ਤੋਂ ਨਹੀਂ ਸਿੱਖਿਆ ਕੁਝ ਪ੍ਰਸ਼ਾਸਨ ਨੇ ਹੁਣ ਦਾਨ ਸਿੰਘ ਵਾਲਾ 'ਚ ਫੈਲ ਸਕਦੀ ਹੈ ਕੋਈ ਬਿਮਾਰੀ

Last Updated: Sep 11 2019 18:38
Reading time: 0 mins, 50 secs

ਜ਼ਿਲ੍ਹਾ ਬਠਿੰਡਾ ਦੇ ਪਿੰਡ ਹਰਰਾਏਪੁਰ 'ਚ ਫੈਲੀ ਪੀਲੀਏ ਦੀ ਬਿਮਾਰੀ ਤੋਂ ਲੱਗਦੈ ਪ੍ਰਸ਼ਾਸਨ ਨੇ ਕੁਝ ਨਹੀਂ ਸਿੱਖਿਆ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅਤੇ ਹਰਰਾਏਪੁਰ ਵਿੱਚ ਫੈਲੀ ਬਿਮਾਰੀ ਕਾਰਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਲੋਕਾਂ ਨੂੰ ਵੀ ਹੁਣ ਕਿਸੇ ਬਿਮਾਰੀ ਦੇ ਫੈਲਣ ਦਾ ਡਰ ਸਤਾਉਣ ਲੱਗਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਜਲ ਘਰ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਜਿਸ ਨੂੰ ਪਿੰਡ ਦੇ ਲੋਕ ਪੀਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਜਲ ਘਰ ਦੇ ਟੈਂਕਾਂ ਵਿਚਲੇ ਪਾਣੀ ਨੂੰ ਕਾਫ਼ੀ ਸਮੇਂ ਤੋਂ ਫ਼ਿਲਟਰ ਵਗ਼ੈਰਾ ਨਹੀਂ ਕੀਤਾ ਜਾ ਰਿਹਾ ਹੈ ਤੇ ਬਲੀਚਿੰਗ ਪਾਊਡਰ ਵਗ਼ੈਰਾ ਵੀ ਨਹੀਂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਂਕਾਂ 'ਚ ਪਾਣੀ ਦੀ ਸਾਫ਼-ਸਫ਼ਾਈ ਲਈ ਪਾਇਆ ਜਾਣ ਵਾਲਾ ਘੱਗਰ (ਬੱਜਰ) ਵੀ ਕਾਫ਼ੀ ਸਮੇਂ ਤੋਂ ਖ਼ਤਮ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਇੱਕ ਪਾਣੀ ਵਾਲੇ ਟੈਂਕ ਦੀ ਕੰਧ ਟੁੱਟੀ ਹੋਣ ਕਰਕੇ ਖੇਤਾਂ ਦਾ ਰੇਅ-ਸਪਰੇਅ ਵਾਲਾ ਪਾਣੀ ਵੀ ਟੈਂਕ ਦੇ ਪਾਣੀ 'ਚ ਰਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜਬੂਰਨ ਪਿੰਡ ਦੇ ਲੋਕ ਕਾਫ਼ੀ ਸਮੇਂ ਤੋਂ ਇਹ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ।