ਇੱਕੋਂ ਪਿੰਡ 'ਚ ਪੀਲੀਏ ਦੇ 58 ਮਰੀਜ ਸਾਹਮਣੇ ਆਉਣ ਨਾਲ ਸਿਹਤ ਵਿਭਾਗ 'ਚ ਮੱਚਿਆ ਹੜਕੰਪ

Last Updated: Sep 11 2019 18:20
Reading time: 0 mins, 52 secs

ਪੰਜਾਬ ਸਰਕਾਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਹੁਤ ਸਾਰੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਵਿਆਂ ਦੀ ਅਸਲੀਅਤ ਧਰਾਤਲ ਪੱਧਰ ਤੇ ਕੁਝ ਹੋਰ ਹੀ ਨਿਕਲਦੀ ਹੈ l ਬਠਿੰਡਾ ਜਿਲ੍ਹੇ ਦਾ ਇੱਕ ਪਿੰਡ ਹਰਰਾਏਪੁਰ ਜਿਸ ਵਿੱਚ ਇਸ ਸਮੇਂ ਪੀਲੀਏ ਦੀ ਬਿਮਾਰੀ ਨਾਲ 58 ਲੋਕ ਪੀੜਤ ਹਨ l ਇਸ ਖਬਰ ਨੇ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ, ਅਤੇ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ l ਸਿਵਲ ਸਰਜਨ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਿਹਤ ਮਾਹਿਰਾਂ ਦੀ ਟੀਮ ਇਸ ਵੇਲੇ 4,400 ਦੀ ਆਬਾਦੀ ਵਾਲੇ ਇਸ ਪਿੰਡ 'ਚ ਹੀ ਮੌਜੂਦ ਹੈ। ਡਾਕਟਰਾਂ ਦੀ ਇੱਕ ਵੱਖਰੀ ਟੀਮ ਵੀ ਪਿੰਡ ਦੀ ਡਿਸਪੈਂਸਰੀ 'ਚ ਮੌਜੂਦ ਹੈ, ਜਿੱਥੇ ਇਸ ਰੋਗ ਦੀ ਇਨਫ਼ੈਕਸ਼ਨ ਦਾ ਪਤਾ ਲਾਉਣ ਲਈ ਬਲੱਡ ਸੈਂਪਲ ਲਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਪਿੰਡ ਦੇ ਲੋਕ ਅਚਾਨਕ ਬਿਮਾਰ ਹੋਣ ਲੱਗੇ ਅਤੇ 58 ਵਿਅਕਤੀਆਂ ਨੂੰ ਪੀਲੀਆ ਹੋਣ ਦਾ ਪਤਾ ਲੱਗਾ ਹੈ l ਪਿੰਡ ਵਾਸੀਆਂ ਨੇ ਦੱਸਿਆ ਕਿ 12 ਹੋਰ ਵਿਅਕਤੀ ਹਨ ਜੋ ਵੱਖ-ਵੱਖ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ l