ਵੱਡੇ ਮੁਕਾਬਲੇ ਵਾਲੇ ਬਠਿੰਡਾ ਵਿੱਚ ਵੋਟਾਂ ਦਾ ਆਂਕੜਾ ਵੀ ਰਿਹਾ ਸਾਰੇ ਪੰਜਾਬ ਨਾਲੋਂ ਵੱਡਾ

Last Updated: May 20 2019 18:52
Reading time: 0 mins, 32 secs

ਬਠਿੰਡਾ ਲੋਕ ਸਭਾ ਸੀਟ ਦਾ ਮੁਕਾਬਲਾ ਪੰਜਾਬ ਦਾ ਸਭ ਤੋਂ ਵੱਡਾ ਮੁਕਾਬਲਾ ਗਿਣਿਆ ਜਾ ਰਿਹਾ ਹੈ ਅਤੇ ਇਸ ਵੱਡੇ ਮੁਕਾਬਲੇ ਵਿੱਚ ਵੋਟਾਂ ਦਾ ਆਂਕੜਾ ਵੀ ਸਾਰੇ ਪੰਜਾਬ ਨਾਲੋਂ ਵੱਡਾ ਰਿਹਾ ਹੈ। ਕਰੀਬ 16 ਲੱਖ ਵੋਟਰਾਂ ਵਾਲੇ ਬਠਿੰਡਾ ਹਲਕੇ ਦੇ ਵਿੱਚ ਪੰਜਾਬ ਵਿੱਚੋਂ ਸਭ ਤੋਂ ਵੱਧ 73.90 ਫ਼ੀਸਦੀ ਵੋਟਿੰਗ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਸੀਟ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਰਾਜਾ ਵੜਿੰਗ, ਪੀ.ਡੀ.ਏ. ਦੇ ਸੁਖਪਾਲ ਖਹਿਰਾ ਅਤੇ ਆਪ ਦੀ ਬਲਜਿੰਦਰ ਕੌਰ ਨਾਲ ਹੈ। ਦੱਸਣਯੋਗ ਇਹ ਵੀ ਹੈ ਕਿ ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਵਿੱਚ ਗੋਲੀ ਚੱਲਣ ਦੀ ਘਟਨਾ ਦੇ ਬਾਵਜੂਦ ਇਸ ਲੋਕ ਸਭਾ ਸੀਟ ਤੇ ਸਭ ਤੋਂ ਵੱਧ ਪੋਲਿੰਗ ਹੋਈ ਹੈ।