Gurdaspur

Last Updated: Sep 17 2020 14:12
Reading time: 2 mins, 26 secs

                                                                                                             ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨੀ ਹੱਕਾਂ ਦੀ ਗੱਲ ਕੀਤੀ ਹੈ ਤੇ ਕਈ ਤਰਾਂ ਦੀਆਂ ਕੁਰਬਾਨੀਆਂ ਵੀ ਕੀਤੀਆਂ ਗਈਆਂ ਹਨ ਤੇ ਹੁਣ ਵੀ ਜਦੋਂ ਕਿਸਾਨਾ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾ ਦੇ ਹੱਕ ਵਿੱਚ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ, ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਸੂਗਰਫੈਡ ਸੁਖਬੀਰ ਸਿੰਘ ਵਾਹਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਸਾਬਕਾ ਚੇਅਰਮੈਨ ਨੇ ਕਿਹਾ ਕਿ ਜੇਕਰ ਝਾਤ ਮਾਰੀਏ ਤਾਂ ਪ੍ਰਕਾਸ਼ ਸਿੰਘ ਬਾਦਲ, ਚੌਟਾਲਾ ਪਰਿਵਾਰਾਂ ਆਦਿ ਨੇ ਹੀ ਸਭ ਤੋਂ ਪਹਿਲਾਂ ਕਿਸਾਨਾ ਦੇ ਹੱਕ ਦੀ ਗੱਲ ਕੀਤੀ ਸੀ ਤੇ ਮੋਰਚੇ ਲਾਏ ਸਨ। ਪ੍ਰਕਾਸ ਸਿੰਘ ਬਾਦਲ ਹੀ ਅਜਿਹੇ ਨੇਤਾ ਹਨ ਜੋ ਦੇਸ ਭਰ ਵਿੱਚ ਕਿਸਾਨੀ ਹੱਕਾਂ ਲਈ ਸਭ ਤੋਂ ਮੂਹਰੇ ਹੋ ਕੇ ਲੜਾਈ ਲੜਦੇ ਰਹੇ ਹਨ ਤੇ ਉਨ੍ਹਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਹੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਦੇਸ ਦੀ ਪਾਰਲੀਮੈਂਟ ਵਿੱਚ ਕਿਸਾਨ ਦੇ ਵਿਰੋਧ ਵਿੱਚ ਲਿਆਂਦੇ ਬਿੱਲ ਦੀ ਸਖ਼ਤ ਵਿਰੋਧਤਾ ਦਰਜ਼ ਕਰਵਾਈ ਹੈ। ਵਾਹਲਾ ਨੇ ਕਿਹਾ ਕਿ ਜੇਕਰ ਕਿਸਾਨਾ ਨੂੰ ਮਿਲ ਰਹੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਕਿਸਾਨਾ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ ਸਨ ਜਿਸ ਤਹਿਤ ਕਿਸਾਨਾ ਦੀਆਂ ਟਿਊਲਬਵੈਲਾਂ ਦੇ ਬਿੱਲ ਮੁਆਫ ਕੀਤੇ ਗਏ ਸਨ। ਵਾਹਲਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਕਿਸਾਨਾ ਦੀਆਂ ਫਸਲਾਂ ਦੀ ਖਰੀਦ ਵੇਲੇ ਵੀ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਂਦੀਆਂ ਰਹੀਆਂ ਹਨ। ਵਾਹਲਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦੀਆਂ ਸਰਕਾਰਾਂ ਵੇਲੇ ਤਾਂ ਕਿਸਾਨਾ ਦੇ ਗੰਨੇ ਦੀਆਂ ਫਸਲਾਂ ਦੇ ਵੀ ਹਰ ਸਾਲ ਹੀ ਭਾਅ ਵਧਾਏ ਜਾਂਦੇ ਰਹੇ ਹਨ ਤੇ ਪੇਮੈਂਟ ਵੀ ਸਮੇ ਸਿਰ ਹੀ ਕਿਸਾਨਾ ਨੂੰ ਦੇ ਦਿੱਤੀ ਜਾਂਦੀ ਰਹੀ ਹੈ ਪਰ ਇਸ ਦੇ ਉਲਟ ਜਦੋਂ ਦੀ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਪੰਜਾਬ ਵਿੱਚ ਆਈ ਹੈ ਉਦੋਂ ਦਾ ਤਾਂ ਪੰਜਾਬ ਦੇ ਕਿਸਾਨਾ ਦਾ ਕਚੂੰਮਰ ਹੀ ਨਿਕਲ ਗਿਆ। ਕੈਪਟਨ ਨੇ ਕਿਸਾਨਾ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤੀ ਸੀ ਤੇ ਕਿਸਾਨਾ ਦੀ ਵੋਟਾ ਲੈ ਕੇ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾ ਦਾ ਧੇਲਾ ਵੀ ਮੁਆਫ ਨਹੀਂ ਕੀਤਾ। ਇਥੇ ਹੀ ਬੱਸ ਨਹੀਂ ਗੰਨੇ ਦੀ ਪੇਮੈਂਟ ਵੀ ਅਜੇ ਤੱਕ ਕਿਸਾਨਾ ਨੂੰ ਨਹੀਂ ਮਿਲ ਰਹੀ ਜਿਸ ਕਰਕੇ ਕਿਸਾਨਾ ਧਰਨੇ ਪ੍ਰਦਰਸ੍ਰਨ ਕਰਨ ਲਈ ਮਜਬੂਰ ਹੋ ਰਹੇ ਹਨ। ਵਾਹਲਾ ਨੇ ਕਿਹਾ ਕਿ ਅੱਜ ਜਦੋਂ ਕਿਸਾਨਾ  ਬੁਰੀ ਤਰਾਂ ਦੁਖੀ ਅਤੇ ਪ੍ਰੇਸਾਨੀ ਦੀ ਹਾਲਤ ਵਿੱਚ ਹਨ ਤਾਂ ਇਕ ਵਾਰ ਫੇਰ ਕਾਂਗਰਸੀ ਕਿਸਾਨਾ ਨੂੰ ਦਿੱਤੇ ਜ਼ਖਮਾਂ ਤੇ ਨਮਕ ਛਿੜਕ ਰਹੇ ਹਨ। ਵਾਹਲਾ ਨੇ ਅਖੀਰ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨਾ ਦਾ ਹਿੱਤ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ ਤੇ ਭਵਿੱਖ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕਿਸਾਨੀ ਸਮੱਸਿਆਵਾਂ ਦਾ ਹੱਲ ਕਰਨਗੇ