Batala

Last Updated: Sep 16 2020 15:44
Reading time: 2 mins, 1 sec

ਸ੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੇਦਰ ਦੀ ਭਾਜਪਾ ਸਰਕਾਰ ਨੇ ਵਿਰੋਧੀ ਧਿੱਰਾ ਅਤੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀ ਸਬੰਧੀ ਤਿੰਨੇ ਬਿੱਲ ਲੋਕ ਸਭਾ ਵਿਚ ਪੇਸ਼ ਕੀਤੇ ਹਨ । ਇਹ ਬਿੱਲਾ ਦੇ ਪਾਸ ਹੋਣ ਨਾਲ ਕਿਸਾਨਾਂ ਦੀਆ ਫੱਸਲਾ ਦੀ ਵਾਗਡੋਰ ਕਾਰਪੋਰੇਟ ਘਰਾਣਿਆ ਦੇ ਹੱਥਾ ਵਿਚ ਚਲੇ ਜਾਵੇਗੀ ਅਤੇ ਉਹ ਫੱਸਲਾ ਦੇ ਆਪਣੇ ਮਰਜ਼ੀ ਨਾਲ ਰੇਟ ਲਾਉਣਗੇ । ਖੇਤੀ ਮੰਤਰੀ ਨੇ ਲੋਕ ਸਭਾ ਵਿਚ ਆਖਿਆ ਕਿ ਐਮ ਐਸ ਪੀ ਖਤਮ ਨਹੀ ਹੋਵੇਗੀ ਉਸ ਦਾ ਇਹ ਕਹਿਣਾ ਕਿਸਾਨਾਂ ਨਾਲ ਵੱਡਾ ਧੋਖਾ ਹੈ ਕਿਉ ਕਿ 18 ਹੋਰ ਫਸਲਾ ਦੀ ਵੀ ਐਮ ਐਸ ਪੀ ਹੈ । ਉਹ ਕਿਸਾਨਾਂ ਦੀਆ ਫਸਲਾ ਐਮ ਐਸ ਪੀ ਤੋ ਕਿਤੇ ਘੱਟ ਰੇਟ ਤੇ ਵਪਾਰੀ ਖਰੀਦਦੇ ਹਨ । ਜਿਵੇ ਮੱਕੀ ਦਾ ਐਮ ਐਸ ਪੀ ਰੇਟ 1700 ਰੁਪਏ ਸੀ ਪਰ ਮੰਡੀਆ ਵਿਚ ਮੱਕੀ 550 ਤੋ 700 ਤੱਕ ਵਿਕੀ ਹੈ । ਜੇ ਇਹ ਬਿੱਲ ਪਾਸ ਹੋ ਗਿਆ ਤਾਂ ਇਹੋ ਹਾਲ ਕਣਕ ਅਤੇ ਝੋਨੇ ਦਾ ਹੋਣਾ ਹੈ ਕਿਉ ਕਿ ਐਫ ਸੀ ਆਈ ਨੇ ਕਹਿ ਦਿੱਤਾ ਹੈ ਕਿ ਅੱਗੇ ਤੋ ਅਸੀ ਕਣਕ ਅਤੇ ਝੋਨੇ ਦੀ ਖਰੀਦ ਨਹੀ ਕਰਨੀ ਹੈ । ਬਾਜਵਾ ਨੇ ਅੱਗੇ ਆਖਿਆ ਕਿ ਹੁਣ ਇਸ ਤਰ੍ਹਾ ਲੱਗ ਰਿਹਾ ਹੈ ਕਿ ਦੇਸ਼ ਨੁੰ ਚੰਦ ਕਾਰਪੋਰੇਟ ਘਰਾਣੇ ਚਲਾ ਰਹੇ ਹਨ । ਕੇਦਰ ਦੀ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾ ਨਾਲ ਹੋ ਰਹੇ ਅਜਿਹੇ ਧੱਕਿਆ ਨੁੰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਤੇ ਕਿਸਾਨਾ ਦੇ ਵਿਧਰੋਹ ਨੁੰ ਦੇਖ ਕੇ ਰੋਜ਼ਾਨਾ ਆਪਣੇ ਬਿਆਨ ਬਦਲ ਰਿਹਾ ਹੈ । ਕਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਆਖ ਰਹੇ ਹਨ ਕਿ ਇਹ ਆਰਡੀਨੈਸ ਕਿਸਾਨਾ ਦੇ ਹਿੱਤਾ ਵਿਚ ਹੈ । ਕਦੇ ਸੁਖਬੀਰ ਬਾਦਲ ਕੇਦਰ ਦੀ ਚਿੱਠੀ ਦਿਖਾ ਰਿਹਾ ਹੈ ਅਤੇ ਕਹਿ ਰਹੇ ਹਨ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀ ਹੋਵੇਗਾ ਤੇ ਹੁਣ ਜਦੋ ਇਹਨਾਂ ਪਿਓ ਪੁੱਤਰਾ ਨੇ ਦੇਖਿਆ ਹੈ ਕਿ ਕਿਸਾਨ ਹੁਣ ਸਾਡੇ ਰੋਜ਼ਾਨਾ ਬਦਲ ਰਹੇ ਪੈਤੜਿਆ ਤੇ ਸਾਡੇ ਤੇ ਇਤਬਾਰ ਨਹੀ ਕਰਕੇ ਅਤੇ ਪੰਜਾਬ ਦੇ ਲੋਕ ਸਾਡੀਆਂ ਦੋਗਲੀਆ ਨੀਤੀਆਂ ਬਾਰੇ ਭਲੀ ਭਾਂਤ ਜਾਣ ਗਏ ਹਨ ਤਾਂ ਸੁਖਬੀਰ ਬਾਦਲ ਨੇ ਅਖੀਰ ਵਿਚ ਇਸ ਬਿੱਲ ਦਾ ਸਦਨ ਵਿਚ ਵਿਰੋਧ ਕੀਤਾ ਹੈ । ਸ੍ਰੋਮਣੀ ਅਕਾਲੀ ਦਲ ਜਿਹੜਾ ਸੁਰੂ ਤੋ ਕਿਸਾਨੀ ਦੇ ਹੱਕਾ ਦੀ ਲੜਾਈ ਲੜਦਾ ਰਿਹਾ ਹੈ ਪਰ ਜਦੋ ਤੋ ਇਸ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥਾ ਵਿਚ ਆਈ ਹੈ, ਇਹਨਾਂ ਨੇ ਕੇਵਲ ਆਪਣੇ ਪਰਿਵਾਰਕ ਹਿੱਤਾ ਲਈ ਕੇਦਰੀ ਵਜ਼ਾਰਤ ਵਿਚ ਮੰਤਰੀ ਬਣਨ ਲਈ ਬੀ ਜੇ ਪੀ ਦੀਆ ਹਰ ਕਿਸਾਨ ਮਾਰੂ ਨੀਤੀਆ ਦਾ ਸਮਰਥਨ ਕੀਤਾ ਹੈ । ਬਾਜਵਾ ਨੇ ਅੱਗੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ( ਡੈਮੋਕਰੈਟਿਕ) ਕਿਸਾਨਾ ਵਲੋ ਆਰੰਭੇ ਹਰ ਅੰਦੋਲਨ ਵਿਚ ਵੱਧ ਚੜ ਕੇ ਹਿੱਸਾ ਲਵੇਗਾ ਅਤੇ ਇਸ ਬਿੱਲ ਦਾ ਵਿਰੋਧ ਕਰੇਗਾ ।