ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ

Last Updated: Jun 06 2019 11:55
Reading time: 1 min, 40 secs

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਵਿਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿੱਚ ਪਿ੍ਰੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਦੀ ਯੋਗ ਅਗਵਾਈ ਹੇਠ ਵਿਦਿਅਰਥੀਆਂ ਨੂੰ ਆਪਣਾ ਭਵਿੱਖ ਸੁਨਿਹਰਾ ਬਨਾਉਣ ਦਾ ਪੂਰਾ ਮੌਕਾ ਮਿਲ ਰਿਹਾ ਹੈ। ਕਾਲਜ ਵਿੱਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ, ਈ.ਸੀ.ਈ. ਅਤੇ ਕੈਮੀਕਲ ਦੇ ਤਿੰਨ ਸਾਲਾ ਇੰਜੀਨੀਰਿੰਗ ਡਿਪਲੋਮਾ ਕੋਰਸ ਚੱਲਦੇ ਹਨ ਅਤੇ ਕਾਲਜ ਵਿੱਚ ਵਧੀਆ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਟ੍ਰੇਨਿੰਗ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ। ਕਾਲਜ ਵਿੱਚ ਵਿਸ਼ੇਸ਼ ਤੌਰ ਤੇ ਪਲੇਸਮੈਂਟ ਸੈਲ ਗਠਿਤ ਕੀਤਾ ਗਿਆ ਹੈ, ਜੋ ਹਮੇਸ਼ਾ ਵਿਦਿਆਰਥੀਆਂ ਨੂੰ ਕੋਰਸ ਦੌਰਾਨ ਹੀ ਨੌਂਕਰੀ ਦਵਾਉਣ ਲਈ ਪੂਰੀ ਤਰਾਂ ਯਤਨਸ਼ੀਲ ਰਹਿੰਦਾ ਹੈ, ਅਤੇ ਵਿਦਿਆਰਥੀਆਂ ਨੂੰ ਕਈ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਦਵਾਉਣ ਵਿੱਚ ਸਫਲ ਰਿਹਾ ਹੈ। ਚਾਲੂ ਸਾਲ ਦੌਰਾਨ ਕਾਲਜ ਦੇ ਆਖਰੀ ਸਾਲ ਵਿੱਚ ਪੜਦੇ 100 ਤੋਂ ਵੀ ਜਿਆਦਾ ਵਿਦਿਆਰਥੀ ਕੋਰਸ ਦੌਰਾਨ ਹੀ ਨੌਂਕਰੀ ਲੈਣ ਵਿੱਚ ਸਫਲ ਰਹੇ ਹਨ। ਇਸ ਸਾਲ ਵਿਦਿਆਰਥੀ ਸਤਿਅਮ ਆਟੋ ਕਾਮਪੋਨੈਂਟਸ ਲਿਮੀਟਿਡ ਹਾਲੋਲ, ਸ੍ਰੀ ਗੁਰੁ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ, ਆਈ.ੳ.ਐਲ ਕੈਮੀਕਲ ਐਂਡ ਫਾਰਮਾ ਲਿਮੀਟਿਡ ਬਰਨਾਲਾ, ਕੁਮਿਨਜ ਪ੍ਰਾ ਲਿਮੀਟਿਡ ਅਤੇ ਹੋਰ ਕਈ ਕੰਪਨੀਆਂ ਵੱਲੋਂ ਬਟਾਲਾ ਦੇ ਇਸ ਕਾਲਜ ਦੇ ਵਿਦਿਆਰਥੀ ਨੌਂਕਰੀ ਲਈ ਚੁਣੇ ਗਏ ਹਨ। 

ਕਾਲਜ ਦੇ ਪਿ੍ਰੰਸੀਪਲ ਸ੍ਰੀ ਅਜੇ ਅਰੋੜਾ ਨੇ ਸਫਲ ਵਿਦਿਆਰਥੀਆਂ ਨੂੰ ਕਾਲਜ ਵਿਖੇ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਨੇ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਸੁਿਨਹਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪਿ੍ਰੰਸੀਪਲ ਸ਼੍ਰੀ ਅਜੇ ਕੁਮਾਰ ਅਰੋੜਾ ਨੇ ਸਫਲ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਾਲਜ ਦੇ ਸਮੂਹ ਵਿਭਾਗਾਂ ਦੇ ਸਟਾਫ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਹਿਨਤ ਸਦਕਾ ਵਿਦਿਆਰਥੀ ਨੌਂਕਰੀ ਲਈ ਯੋਗ ਬਣਦੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਅਤੇ ਆਲੇ ਦੁਆਲੇ ਦੇ ਬੱਚਿਆਂ ਲਈ ਇਹ ਕਾਲਜ ਹਮੇਸ਼ਾ ਇੱਕ ਚੰਗੇ ਭਵਿੱਖ ਦਾ ਦੁਆਰ ਸਾਬਤ ਹੋਇਆ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਾਲਜ ਹਮੇਸ਼ਾਂ ਦੀ ਤਰਾਂ ਲੋਕ ਸੇਵਾ ਲਈ ਪੂਰੀ ਤਰਾਂ ਯਤਨਸ਼ੀਲ ਰਹੇੇਗਾ। ਇਸ ਮੌਕੇ ਮੁਖੀ ਵਿਭਾਗ ਸੁਖਜਿੰਦਰ ਸਿੰਘ ਸੰਧੂ, ਹਰਯਾਦਵਿੰਦਰ ਸਿੰਘ, ਸੁਨਿਮਰਜੀਤ ਕੌਰ, ਐਸ.ਐਸ. ਸੈਣੀ, ਪਲੇਸਮੈਂਟ ਸੈਲ ਤੋਂ ਜਸਬੀਰ ਸਿੰਘ, ਬਲਵਿੰਦਰ ਸਿੰਘ ਹੁਨਰਬੀਰ ਸਿੰਘ, ਨਵਜੋਤ ਸਲਾਰੀਆ ਤੋਂ ਇਲਾਵਾ ਮੈਡਮ ਸ਼ਾਲਨੀ, ਜਸਪ੍ਰੀਤ ਕੌਰ, ਅਵਤਾਰ ਸਿੰਘ ਅਤੇ ਰਜਿੰਦਰ ਕੁਮਾਰ ਵੀ ਹਾਜਰ ਸਨ।