We found 5653 result for: patiala


ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਪਟਿਆਲਾ ਰੈਲੀ ਲਈ ਹੋਏੇ ਰਵਾਨਾ

Firozpur    Oct 21 2018

ਸਰਕਾਰ ਦੀਆਂ ਕਥਿਤ ਮੁਲਾਜ਼ਮ ਮਾਰੂ ਨੀਤੀਆਂ ਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਅਤੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਪਟਿਆਲਾ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਤੋਂ ਭਾਰੀ ਗਿਣਤੀ ਵਿੱਚ ਮੁਲਾਜ਼ਮ ਬੱਸਾਂ ਦੇ ਕਾਫ਼ਲਿਆਂ ਨਾਲ ਰਵਾਨਾ ਹੋਏੇ। 

ਐੱਸ. ਬੀ. ਆਈ. ਦਾ ਏ. ਟੀ. ਐਮ. ਪੱਟਣ ਦੀ ਕੋਸ਼ਿਸ਼

Patiala    Oct 21 2018

ਕੁਝ ਅਣਪਛਾਤੇ ਵਿਅਕਤੀਆਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਸਥਿਤ ਸਟੇਟ ਬੈਂਕ ਆਫ਼ ਪਟਿਆਲਾ ਦੇ ਏ. ਟੀ. ਐਮ. ਨੂੰ ਪੱਟਣ ਦੀ ਕੋਸ਼ਿਸ਼ ਕੀਤੀ।

ਕਬੂਤਰਬਾਜ਼ ਪਤੀ-ਪਤਨੀ ਨੇ ਪੁਲਿਸ ਰਿਮਾਂਡ 'ਚ ਕੀਤੇ ਵੱਡੇ ਖ਼ੁਲਾਸੇ!!

Patiala    Oct 21 2018

ਥਾਣਾ ਅਰਬਨ ਐਸਟੇਟ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਬੂਤਰਬਾਜ਼ ਪਤੀ-ਪਤਨੀ ਨੇ ਰਿਮਾਂਡ ਦੇ ਦੌਰਾਨ ਕਈ ਵੱਡੇ ਖ਼ੁਲਾਸੇ ਕੀਤੇ ਹਨ, ਜਿਹੜੇ ਕਿ ਇੱਕ ਵੱਡੇ ਰੈਕਟ ਦੇ ਖੁੱਲਣ ਦਾ ਪਿਟਾਰਾ ਸਾਬਤ ਹੋ ਸਕਦੇ ਹਨ।

ਵਿਆਹ ਦਾ ਝਾਂਸਾ, ਮੁੰਡਾ ਕੁੜੀ ਨੂੰ ਲੈ ਕੇ ਹੋ ਗਿਆ ਫ਼ਰਾਰ

Patiala    Oct 21 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਵੱਲੋਂ ਇੱਕ ਕੁੜੀ ਨੂੰ ਘਰੋਂ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਅਲੀ ਵੀਜ਼ੇ ਬਣਾਉਣ ਲਈ ਕੇਸ ਦਰਜ਼

Patiala    Oct 20 2018

ਥਾਣਾ ਅਰਬਨ ਸਟੇਟ ਪੁਲਿਸ ਪਟਿਆਲਾ ਨੇ ਇੱਕ ਕੰਪਨੀ ਅਤੇ ਉਸਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜੋ ਕਿ ਲੋਕਾਂ ਦੇ ਨਕਲੀ ਵੀਜ਼ੇ ਅਤੇ ਜਾਅਲੀ ਪਾਸਪੋਰਟ ਬਣਾ ਕੇ ਭੋਲੇਭਾਲੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਸੀ।

ਸਟੈਂਪ ਡਿਊਟੀ 'ਚ ਕੀਤਾ ਵਾਧਾ ਤੋੜੇਗਾ ਆਮ ਆਦਮੀ ਦਾ ਲੱਕ (ਨਿਊਜ਼ਨੰਬਰ ਖਾਸ ਖ਼ਬਰ)

Patiala    Oct 20 2018

ਜਿੱਥੇ ਪੰਜਾਬ ਸਰਕਾਰ ਲਈ ਖਾਲੀ ਖਜਾਨਾ ਅਤੇ ਸੈਂਟਰ ਵਿੱਚ ਭਾਜਪਾ ਸਰਕਾਰ ਦਾ ਹੋਣਾ ਉਨ੍ਹਾਂ ਦੇ ਗਲੇ ਦੀ ਹੱਡੀ ਬਣਦਾ ਰਿਹਾ ਹੈ ਉੱਥੇ ਹੀ ਉਨ੍ਹਾਂ ਦੀ ਬਦਕਿਸਮਤੀ ਇਹ ਰਹੀ ਹੈ ਕਿਹੁਣ ਉਨ੍ਹਾਂ ਨੂੰ ਘੇਰਨ ਲਈ ਪੰਜਾਬ ਵਿੱਚ ਤਿੰਨ ਦੀ ਜਗ੍ਹਾ ਚਾਰ ਮੋਟੇ ਥੰਮ ਖੜੇ ਹੋ ਗਏ ਹਨ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੁੱਟ ਲਈ ਨਗਦੀ ਅਤੇ ਗਹਿਣੇ ਤੇ ਨਾਲੇ ਲੁੱਟ ਲਈ ਪੱਤ!!

Patiala    Oct 20 2018

ਪਟਿਆਲਾ ਵਿੱਚ ਇੱਕ ਨੌਜਵਾਨ ਵੱਲੋਂ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾ ਕੇਵਲ ਉਸਦੀ ਨਗਦੀ ਤੇ ਸੋਨੇ ਦੇ ਗਹਿਣੇ ਹੀ ਲੁੱਟ ਲਏ ਗਏ ਬਲਕਿ ਉਕਤ ਨੌਸਰਬਾਜ਼ ਉਸਦੀ ਪੱਤ ਲੁੱਟਣ ਵਿੱਚ ਵੀ ਕਾਮਯਾਬ ਹੋ ਗਿਆ।

ਫ਼ਿਲਮੀ ਸਟਾਈਲ 'ਚ ਹੋ ਗਈ ਕੁੜੀ ਅਗਵਾ, ਪਰਚਾ

Patiala    Oct 20 2018

ਰਾਜਪੁਰਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਸੁਰਭੀ ਭਾਰਤੀ ਨਾਮਕ ਇੱਕ ਕੁੜੀ ਦਾ ਪੂਰੇ ਫ਼ਿਲਮੀ ਅੰਦਾਜ਼ ਵਿੱਚ ਅਗਵਾ ਕਰ ਲਿਆ ਗਿਆ।

ਸੋਲਿਡ ਵੇਸਟ ਮੈਨੇਜਮੇਂਟ ਜ਼ਰੂਰੀ: ਨਗਰ ਨਿਗਮ 

Patiala    Oct 19 2018

ਪਟਿਆਲਾ ਨਗਰ ਨਿਗਮ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰ, ਸ਼ਹਿਰੀ ਅਤੇ ਮਕਾਨ ਉਸਾਰੀ ਮੰਤਰਾਲਾ ਭਾਰਤ ਸਰਕਾਰ ਅਤੇ ਫੀਡਬੈਕ ਫਾਊਂਡੇਸ਼ਨ ਵੱਲੋਂ ਸ਼ਹਿਰ ਵਾਸੀਆਂ ਨੂੰ ਸੋਲਿਡ ਵੇਸਟ ਮੈਨੇਜਮੇਂਟ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।

ਹਾਲੇ ਵੀ ਪਟਿਆਲਾ ਵਾਸੀ ਨਹੀਂ ਭੁੱਲੇ ਕੇਰਲਾ ਪੀੜ੍ਹਤਾਂ ਨੂੰ

Patiala    Oct 19 2018

ਹੜ੍ਹ ਕਾਰਨ ਕੇਰਲਾ ਵਿੱਚ ਜਿੰਨੀ ਤਬਾਹੀ ਹੋਈ ਹੈ, ਉਸਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ।

ਅਨਾਜ ਮੰਡੀਆਂ 'ਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਚੈਕਿੰਗ

Patiala    Oct 19 2018

ਬੇਨਿਯਮੀਆਂ ਦੀ ਮਿਲੀਆਂ ਸ਼ਿਕਾਇਤਾਂ ਦੇ ਬਾਅਦ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ, ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਸਪ੍ਰੀਤ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਕੱਲ੍ਹ ਦੇਰ ਸ਼ਾਮ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੀ ਹੱਦ ਅੰਦਰ ਪੈਂਦੀਆਂ ਅਨਾਜ ਮੰਡੀਆਂ ਵਿੱਚ ਅਚਨਚੇਤੀ ਛਾਪਾ ਮਾਰ੍ਹਕੇ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸਬੰਧੀ ਏਜੰਸੀਆਂ ਵੱਲੋਂ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਲਿਫ਼ਟਿੰਗ, ਤੋਲ ਅਤੇ ਅਦਾਇਗੀ ਸਬੰਧੀ ਚੈਕਿੰਗ ਕੀਤੀ। 

ਵੱਟ ਪਿੱਛੇ ਭਿੜੇ ਜੱਟ, ਪਰਚਾ

Patiala    Oct 18 2018

ਲੰਘੀ ਸ਼ਾਮ ਪਿੰਡ ਕਰਹਾਲੀ ਵਿੱਚ ਮਾਮੂਲੀ ਜਿਹੀ ਤਕਰਾਰਬਾਜ਼ੀ ਦੇ ਚਲਦਿਆਂ ਇੱਕ ਧਿਰ ਨੇ ਆਪਣੇ ਲਗਭਗ ਇੱਕ ਦਰਜਨ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਗੁਆਂਢੀ ਜਿੰਮੀਦਾਰ ਨੂੰ ਕੁੱਟ ਕੁੱਟ ਕੇ ਮਰਿਆ ਕਰ ਦਿੱਤਾ।

ਤੇਜ਼ ਰਫ਼ਤਾਰੀ ਨੇ ਲੈ ਲਈ ਬਜੁਰਗ ਦੀ ਜਾਨ 

Patiala    Oct 18 2018

ਲੰਘੀ ਦੇਰ ਸ਼ਾਮ ਚਿਤਕਾਰਾ ਯੂਨੀਵਰਸਿਟੀ ਕੋਲ ਵਾਪਰੇ ਸੜਕ ਹਾਦਸੇ ਦੇ ਦੌਰਾਨ ਇੱਕ ਬਜੁਰਗ ਵਿਅਕਤੀ ਦੀ ਜਾਨ ਚਲੀ ਗਈ।

ਰੇਹੜੀ ਵਾਲਿਆਂ ਨੇ ਪਾੜ ਦਿੱਤੀ ਵਣ ਗਾਰਡ ਦੀ ਵਰਦੀ!!

Patiala    Oct 18 2018

ਲੰਘੀ ਸ਼ਾਮ ਪਟਿਆਲਾ ਸਰਹੰਦ ਰੋਡ ਤੇ ਰੇਹੜੀ ਵਾਲਿਆਂ ਨੇ ਮਹਿਕਮਾ ਵਣ ਤੇ ਜੰਗਲੀ ਜੀਵ ਸੁਰੱਖ਼ਿਆ ਵਿਭਾਗ ਦੇ ਵਣ ਗਾਰਡ ਅਮਨਦੀਪ ਅਰੋੜਾ ਦੀ ਵਰਦੀ ਪਾੜ ਦਿੱਤੀ।

ਪੈਸੇ ਲੈ ਕੇ ਲਗਵਾਉਂਦਾ ਸੀ ਧਰਨੇ, ਪਰਚਾ ਦਰਜ

Patiala    Oct 18 2018

ਨਾਭਾ ਪੁਲਿਸ ਨੇ ਇੱਕ ਇਹੋ ਜਿਹੀ ਅਖੌਤੀ ਸਮਾਜ ਸੇਵੀ ਸੰਸਥਾ ਨੂੰ ਬੇਪਰਦਾ ਕੀਤਾ ਹੈ, ਜਿਸ ਦਾ ਕਿ ਪ੍ਰਧਾਨ ਲੋਕਾਂ ਕੋਲੋਂ ਪੈਸੇ ਵਸੂਲ ਕਰਕੇ ਉਨ੍ਹਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਕਰਵਾਉਂਦਾ ਸੀ।

ਕਿਸਾਨਾਂ ਨੂੰ ਵੱਧ ਚੜ੍ਹ ਕੇ ਪਰਾਲੀ ਨਾ ਸਾੜਨ ਲਈ ਕੀਤਾ ਜਾ ਰਿਹਾ ਜਾਗਰੂਕ

Patiala    Oct 18 2018

ਝੋਨੇ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਅਤੇ ਇਸ ਨੂੰ ਅੱਗ ਲਗਾਉਣ ਨਾਲ ਹੁੰਦੇ ਪ੍ਰਦੂਸ਼ਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਹਿਕਾਰੀ ਸਭਾਵਾਂ ਪਟਿਆਲਾ ਅਧੀਨ ਪੈਂਦੇ ਪਿੰਡ ਸੈਂਸਰਵਾਲ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਾਗਰੂਕਤਾ ਕੈਪ ਲਗਾਇਆ ਗਿਆ।

ਪਿੰਡ ਬਿਸ਼ਨਪੁਰ ਦੇ ਕਿਸਾਨ ਵਚਨਬੱਧ, ਨਹੀਂ ਸਾੜਾਂਗੇ ਪਰਾਲੀ

Patiala    Oct 17 2018

ਪਟਿਆਲੇ ਦੇ ਪਿੰਡ ਬਿਸ਼ਨਪੁਰ ਦੇ ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਈ ਜਾਵੇਗੀ ਅਤੇ ਖੇਤਾਂ ਵਿੱਚ ਹੀ ਉਸਨੂੰ ਵਾਹ ਕੇ ਜਾਂ ਫ਼ੇਰ ਸਿੰਚਾਈ ਕਰਕੇ ਨਵੀਂ ਖੇਤੀ ਕੀਤੀ ਜਾਵੇਗੀ।

ਆਤਮ ਹੱਤਿਆ ਕਰਨ ਵਾਲੀ ਕੁੜੀ ਦੀ ਲਾਸ਼ ਬਰਾਮਦ 

Patiala    Oct 17 2018

ਭਾਖ਼ੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ 21 ਸਾਲਾਂ ਦੀ ਅਮਨਦੀਪ ਕੌਰ ਦੀ ਲਾਸ਼ ਖ਼ਨੌਰੀ ਤੋਂ ਬਰਾਮਦ ਹੋ ਗਈ ਹੈ।

ਕਣਕ ਦੀ ਖੇਤੀ ਕਿਸਾਨਾਂ ਲਈ ਹੋਵੇਗੀ ਆਸਾਨ

Patiala    Oct 17 2018

ਝੋਨੇ ਦੀ ਫ਼ਸਲ ਲਗਭਗ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਹੀ ਵੱਢੀ ਜਾ ਚੁੱਕੀ ਹੈ ਅਤੇ ਹੁਣ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਅਗਵਾ ਹੋਇਆ ਬੱਚਾ ਬਰਾਮਦ, ਤਿੰਨ ਗ੍ਰਿਫ਼ਤਾਰ

Patiala    Oct 17 2018

ਲਗਭਗ ਇੱਕ ਹਫ਼ਤਾ ਪਹਿਲਾਂ ਪਿੰਡ ਘਰਾਚੋਂ ਤੋਂ ਅਗਵਾ ਹੋਇਆ ਅਜਾਇਬ ਸਿੰਘ ਦਾ 3 ਮਹੀਨਿਆਂ ਦਾ ਬੱਚਾ ਆਖ਼ਰ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਹੀ ਲਿਆ ਅਤੇ ਨਾਲ ਹੀ ਗ੍ਰਿਫ਼ਤਾਰ ਕਰ ਲਏ ਉਹ ਮੁਲਜ਼ਮ ਜਿਨ੍ਹਾਂ ਨੇ ਕਿ ਉਕਤ ਮਾਸੂਮ ਨੂੰ ਅਗਵਾ ਕੀਤਾ ਸੀ।

ਹੁਣ ਸਭਿਆਚਾਰ ਰਾਹੀਂ ਖ਼ਤਮ ਕਰੂ ਕੈਪਟਨ ਸਰਕਾਰ ਨਸ਼ੇ

Patiala    Oct 16 2018

ਸੂਬੇ ਵਿੱਚ ਨਸ਼ਾ ਇੱਕ ਉਸ ਬਿਮਾਰੀ ਦਾ ਨਾਮ ਹੈ ਜਿਸ ਦਾ ਜਵਾਬ ਸਾਡੀ ਸਟੇਟ ਦੇ ਪਿਛਲੇ ਕਈ ਸਾਲ ਰਾਜ ਕਰ ਚੁੱਕੇ ਝੋਲਾ-ਛਾਪ ਡਾਕਟਰਾਂ ਕੋਲ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਵੀ ਉਤਰੀ ਅਧਿਆਪਕਾਂ ਦੇ ਹੱਕ 'ਚ!

Patiala    Oct 15 2018

ਪਟਿਆਲਾ ਵਿੱਚ ਲੱਗਿਆ ਹੋਇਆ ਅਧਿਆਪਕਾਂ ਦਾ ਮੋਰਚਾ ਅੱਜ ਨੌਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

ਮਨਾਹੀ ਤੋਂ ਬਾਅਦ ਵੀ ਪਟਾਖਿਆਂ ਦੀ ਵਿੱਕਰੀ ਸ਼ੁਰੂ

Patiala    Oct 14 2018

ਹਵਾ ਪ੍ਰਦੂਸ਼ਣ ਦੇ ਜ਼ੋਰ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਖਿਆਂ ਦੀ ਵਿੱਕਰੀ ਤੇ ਪਾਬੰਦੀ ਲਗਾਈ ਗਈ ਹੈ।

ਸ਼ਾਹੀ ਸ਼ਹਿਰ ਜਾਂ ਫ਼ੇਰ ਧਰਨਿਆਂ ਦਾ ਨਗਰ (ਨਿਊਜ਼ਨੰਬਰ ਖਾਸ ਖਬਰ)

Patiala    Oct 14 2018

ਖ਼ਬਰ ਹੈ ਪਟਿਆਲਾ ਯਾਨੀ ਕਿ ਸ਼ਾਹੀ ਸ਼ਹਿਰ ਦੀ ਜੋ ਹੁਣ ਆਪਣੇ ਵਿਰਾਸਤੀ ਰੰਗ ਤੋਂ ਢੱਲ ਕੇ ਧਰਨਿਆਂ ਦਾ ਨਗਰ ਬਣਦਾ ਜਾ ਰਿਹਾ ਹੈ।

ਭੌਂਕਿਆ ਕੁੱਤਾ, ਕੁੱਟੀ ਗੁਆਂਢਣ, ਅੱਧੀ ਦਰਜਨ ਨਾਮਜ਼ਦ

Patiala    Oct 14 2018

ਕਈ ਵਾਰ ਲੜਾਈਆਂ ਦੀ ਵਜ੍ਹਾ ਰੰਜਿਸ਼ ਸੁਣ ਕੇ ਬੰਦਾ ਹੱਸਿਓ ਬਿਨ੍ਹਾਂ ਨਹੀਂ ਰਹਿ ਸਕਦਾ।

ਅਧਿਆਪਕਾਂ ਦਾ ਇਕੱਠ ਵੇਖ ਹੁਣ ਪ੍ਰਸ਼ਾਸਨ ਵੀ ਚਿੰਤਤ (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Oct 13 2018

ਅਧਿਆਪਕਾਂ ਦਾ ਇੰਨਾ ਵੱਡਾ ਇਕੱਠ ਅੱਜ ਤੱਕ ਸੂਬੇ ਵਿੱਚ ਕਿਤੇ ਵੀ ਨਹੀਂ ਵੇਖਿਆ ਗਿਆ ਹੈ, ਜੋ ਹੁਣ ਪਟਿਆਲੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ।

Interview with Dr. Harshindar Kaur || President (DHC Trust) & M.D. (Paediatrics)

Special Interviews    Oct 13 2018

Interview with Dr. Harshindar Kaur || President (DHC Trust) & M.D. (Paediatrics)

ਤਿਉਹਾਰਾਂ ਦੇ ਮੱਦੇਨਜ਼ਰ ਭਾਰੀ ਵਾਹਨਾਂ ਤੇ ਪਾਬੰਦੀ

Patiala    Oct 13 2018

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਰ ਵਧ ਗਈ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਦੀ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਕਿਸਾਨਾਂ ਦੀ ਮਦਦ ਨਾਲ ਹੀ ਖਰੀਦਾਰੀ ਹੋ ਰਹੀ ਮੁਕੰਮਲ : ਡੀਸੀ

Patiala    Oct 13 2018

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸੁੱਕੇ ਝੋਨੇ ਦੀ ਖਰੀਦਾਰੀ ਦਾ ਕੰਮ ਬਹੁਤ ਹੀ ਸਫਲਤਾਪੂਰਵਕ ਮੁਕੰਮਲ ਕੀਤਾ ਜਾ ਰਿਹਾ ਹੈ।

ਪਟਿਆਲਾ ਦੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਕਿਹਾ ਧੰਨਵਾਦ

Patiala    Oct 12 2018

ਜਿੱਥੇ ਪੂਰੇ ਸੂਬੇ ਵਿੱਚ ਹਰੇਕ ਜ਼ਿਲ੍ਹੇ ਦੀ ਪ੍ਰਸ਼ਾਸਨ ਲਈ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀ ਆਦਤ ਇੱਕ ਵੱਡੀ ਸਮੱਸਿਆ ਬਣ ਕੇ ਇੱਕ ਵਾਰ ਫੇਰ ਤੋਂ ਸਾਹਮਣੇ ਆ ਰਹੀ ਹੈ ਉੱਥੇ ਹੀ ਪਟਿਆਲਾ ਦੇ ਅਧਿਕਾਰੀਆਂ ਦੀ ਮਿਹਨਤ ਰੰਗ ਲੈ ਆਈ ਹੈ ਅਤੇ ਪਟਿਆਲਾ ਵਿੱਚ ਹਾਲੇ ਤੱਕ 2 ਜਾਂ 3 ਮਾਮਲੇ ਹੀ ਪਰਾਲੀ ਨੂੰ ਸਾੜਨ ਦੇ ਸਾਹਮਣੇ ਆਏ ਹਨ।