We found 534 result for: checking


ਜ਼ਿਲ੍ਹੇ 'ਚ ਮੁੜ ਆਲਟੋ ਕਾਰ ਤੇ ਵੇਖੇ ਗਏ ਸ਼ੱਕੀ

Pathankot    Dec 09 2018

ਸਰਨਾ-ਮਲਕਪੁਰ ਰੋਡ ਤੇ ਇੱਕ ਆਲਟੋ ਕਾਰ ਵਿੱਚ 3 ਤੋਂ 4 ਸ਼ੱਕੀ ਵੇਖੇ ਜਾਣ ਦੇ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਪਠਾਨਕੋਟ-ਅੰਮ੍ਰਿਤਸਰ ਕੌਮੀ ਰਾਹ ਨੂੰ ਕਰੀਬ ਇੱਕ ਘੰਟੇ ਤੱਕ ਸੀਲ ਕਰ ਦਿੱਤਾ ਗਿਆ ਅਤੇ ਹਰ ਆਉਣ-ਜਾਣ ਵਾਲੀ ਗੱਡੀ ਨੂੰ ਬਾਰੀਕੀ ਨਾਲ ਚੈਕ ਕੀਤਾ ਗਿਆ।

..ਜ਼ਾਕਿਰ ਮੂਸਾ ਦੇ ਆਤੰਕ ਦੇ ਚੱਲਦੇ ਜੀਆਰਪੀ ਨੇ ਰੇਲਵੇ ਸਟੇਸ਼ਨ ਤੇ ਕੀਤੀ ਟ੍ਰੇਨਾਂ ਦੀ ਚੈਕਿੰਗ..!!! (ਨਿਊਜ਼ਨੰਬਰ ਖਾਸ ਖਬਰ)

Khanna    Dec 08 2018

ਪਾਕਿਸਤਾਨ ਸਮਰਥਿਤ ਕਸ਼ਮੀਰੀ ਅੱਤਵਾਦੀ ਸੰਗਠਨ ਨਾਲ ਸਬੰਧਿਤ ਦਹਿਸ਼ਤਗਰਦ ਜ਼ਾਕਿਰ ਮੂਸਾ ਦੇ ਪੰਜਾਬ ਅੰਦਰ ਛੁਪੇ ਹੋਣ ਸਬੰਧੀ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਈ ਇਨਪੁੱਟਸ ਦੇ ਆਧਾਰ ਤੇ ਪੰਜਾਬ ਪੁਲਿਸ ਵੱਲੋਂ ਸੂਬੇ ਅੰਦਰ ਰੈਡ ਅਲਰਟ ਐਲਾਨਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਮੁੜ ਤੋਂ ਕੀਤੀ ਅਬੋਹਰ ਰੇਲਵੇ ਸਟੇਸ਼ਨ 'ਤੇ ਅਚਨਚੇਤ ਚੈਕਿੰਗ

Fazilka    Dec 08 2018

ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾਣ ਵਾਲੀ ਰੂਟੀਨ ਜਾਂਚ ਦੇ ਤਹਿਤ ਅੱਜ ਵੀ ਪੁਲਿਸ ਉੱਚ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ 'ਤੇ ਰੇਲਗੱਡੀ 'ਚ ਮੁਸਾਫਰਾਂ ਦੇ ਸਾਮਾਨ ਅਤੇ ਰੇਲਵੇ ਦੇ ਆਲੇ-ਦੁਆਲੇ ਦੇ ਖੇਤਰ ਦੀ ਸੰਘਣੀ ਜਾਂਚ ਕੀਤੀ।

ਮੈਕਸੀਮਮ ਸਕਿਓਰਿਟੀ ਜੇਲ੍ਹ ਨਾਭਾ 'ਚੋਂ ਕੈਦੀ ਹੋ ਗਿਆ ਫ਼ਰਾਰ

Patiala    Dec 08 2018

ਲੰਘੀ ਦੇਰ ਸ਼ਾਮ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ 'ਚੋਂ ਇੱਕ ਕੈਦੀ ਭੇਦ ਭਰੇ ਹਾਲਾਤਾਂ 'ਚ ਫ਼ਰਾਰ ਹੋ ਗਿਆ।

ਸ਼ੱਕੀ ਅੱਤਵਾਦੀਆਂ ਨੂੰ ਲੈ ਕੇ ਰੇਲਵੇ ਸਟੇਸ਼ਨ 'ਤੇ ਜਾਰੀ ਰਹੀ ਚੈਕਿੰਗ ਮੁਹਿੰਮ..!!

Firozpur    Dec 07 2018

ਖੂਫੀਆ ਏਜੰਸੀਆਂ ਵੱਲੋਂ ਫ਼ਿਰੋਜ਼ਪੁਰ ਵਿਖੇ ਅੱਤਵਾਦੀਆਂ ਦੇ ਛੁਪੇ ਹੋਣ ਦੇ ਅਲਰਟ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਵੱਲੋਂ ਥਾਂ ਥਾਂ 'ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਤੋਂ ਇਲਾਵਾ ਡਵੀਜ਼ਨ ਦੇ ਸਾਰੇ ਰੇਲਵੇ ਸਟੇਸ਼ਨ 'ਤੇ ਰੇਲਵੇ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

ਫਲਾਂ ਦੀਆਂ ਦੁਕਾਨਾਂ ਤੇ ਕੀਤੀ ਅਚਨਚੇਤ ਚੈਕਿੰਗ

Fazilka    Dec 07 2018

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਡੇਅਰੀ ਵਿਭਾਗ ਨੇ ਦੁੱਧ ਖਪਤਕਾਰਾਂ ਦੇ 35 ਸੈਂਪਲਾਂ ਦੀ ਕੀਤੀ ਜਾਂਚ, 6 ਸੈਂਪਲਾਂ 'ਚ ਪਾਈ ਪਾਣੀ ਦੀ ਮਿਲਾਵਟ

Khanna    Dec 07 2018

ਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਮਿਆਰੀ ਅਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਸ਼ੁੱਧ ਦੁੱਧ ਅਤੇ ਦੁੱਧ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਸਰਹਿੰਦ ਸ਼ਹਿਰ ਦੀ ਮਾਤਾ ਗੁਜਰੀ ਕਲੋਨੀ ਇਲਾਕੇ 'ਚ ਦੁੱਧ ਖਪਤਕਾਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।

ਫਿਰੋਜ਼ਪੁਰ 'ਚ ਅੱਤਵਾਦੀਆਂ ਦੇ ਛੁਪੇ ਹੋਣ ਦੇ ਅਲਰਟ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਤੇਜ਼.!!

Firozpur    Dec 06 2018

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅੰਦਰ ਸ਼ੱਕੀ ਅੱਤਵਾਦੀਆਂ ਦੇ ਛੁਪੇ ਹੋਣ ਦੇ ਅਲਰਟ ਤੋਂ ਬਾਅਦ ਜਿੱਥੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ ਬਾਅਦ ਡਵੀਜ਼ਨ ਦੇ ਸਾਰੇ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਤਾਜ਼ੇ ਫਲ ਵੇਚਣ ਦੀ ਕੀਤੀ ਹਦਾਇਤ

Fazilka    Dec 04 2018

ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਸ਼ੁੱਧ ਚੀਜ਼ਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਫਲਾਂ ਦੀਆਂ ਵੱਖ-ਵੱਖ ਦੁਕਾਨਾਂ ਦੀ ਅਚਨਚੇਤ ਚੈਕਿੰਗ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਵੱਲੋਂ ਸੁਖਜੀਤ ਆਸ਼ਰਮ ਹੋਮ ਫ਼ਾਰ ਮੈਂਟਲੀ ਰਿਟਾਰਡਡ ਚਿਲਡਰਨ ਦਾ ਅਚਨਚੇਤ ਦੌਰਾ

Kapurthala    Dec 01 2018

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਕਿਸ਼ੋਰ ਕੁਮਾਰ ਅਤੇ ਸੰਜੀਵ ਕੁੰਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵੱਲੋਂ ਸੁਖਜੀਤ ਆਸ਼ਰਮ ਹੋਮ ਫ਼ਾਰ ਮੈਂਟਲੀ ਰਿਟਾਰਡਡ ਚਿਲਡਰਨ ਕਪੂਰਥਲਾ ਦਾ ਅਚਨਚੇਤ ਦੌਰਾ ਕੀਤਾ ਗਿਆ।

ਪੀ.ਐਨ.ਡੀ.ਟੀ.ਐਕਟ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੰਮ ਕਰਨ ਸਕੈਨਿੰਗ ਸੈਂਟਰ: ਸਿਵਲ ਸਰਜਨ

Kapurthala    Dec 01 2018

ਜ਼ਿਲ੍ਹੇ ਦੇ ਸਕੈਨਿੰਗ ਸੈਂਟਰ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੰਮ ਕਰਨ, ਜਿਹੜੇ ਸਕੈਨਿੰਗ ਸੈਂਟਰ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀ।

ਫਾਇਰ ਬ੍ਰਿਗੇਡ ਵਿਭਾਗ ਵੱਲੋਂ ਕੀਤੀ ਗਈ ਸਕੂਲਾਂ ਅਤੇ ਮੈਰਿਜ ਪੈਲਸਾਂ ਵਿਖੇ ਚੈਕਿੰਗ

Pathankot    Nov 30 2018

ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਜਿੱਥੇ ਮੈਰਿਜ ਪੈਲਸਾਂ ਦੀ ਬੁਕਿੰਗ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ, ਉੱਥੇ ਹੀ ਸ਼ਹਿਰ ਦੇ ਲੋਕਾਂ ਨੂੰ ਅੱਗ ਤੋਂ ਬਚਾਉਣ ਦੇ ਲਈ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਸਕੂਲਾਂ ਅਤੇ ਮੈਰਿਜ ਪੈਲਸਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਐਸ.ਡੀ.ਐਮ ਵੱਲੋਂ ਟ੍ਰੈਵਲ ਏਜੰਸੀਆਂ ਦੀ ਅਚਨਚੇਤ ਚੈਕਿੰਗ

Kapurthala    Nov 29 2018

ਐਸ.ਡੀ.ਐਮ ਕਪੂਰਥਲਾ ਡਾ. ਨਯਨ ਭੁੱਲਰ ਨੇ ਐਸ.ਐਚ.ਓ ਸਿਟੀ ਸੁਖਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਸਮੇਤ ਸ਼ਹਿਰ ਦੀਆਂ ਵੱਖ-ਵੱਖ ਟ੍ਰੈਵਲ ਏਜੰਸੀਆਂ ਦੀ ਅਚਨਚੇਤ ਚੈਕਿੰਗ ਕੀਤੀ।

ਰਾਜਾਸਾਂਸੀ ਗ੍ਰਨੇਡ ਹਮਲੇ ਤੋਂ ਬਾਅਦ ਸੂਬਾ ਪੁਲਿਸ ਹੋਈ ਮੁਸਤੈਦ

Batala    Nov 29 2018

ਪਿਛਲੇ ਦਿਨੀਂ ਅੰਮ੍ਰਿਤਸਰ ਦੇ ਰਾਜਾਸਾਂਸੀ ਨਿਰੰਕਾਰੀ ਭਵਨ ਵਿਖੇ ਹੋਏ ਗ੍ਰਨੇਡ ਹਮਲੇ ਅਤੇ ਸੂਬੇ ਵਿੱਚ ਕਸ਼ਮੀਰੀ ਅੱਤਵਾਦੀਆਂ ਦੀ ਸੰਭਾਵਿਤ ਆਮਦ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਮੁਸਤੈਦ ਨਜ਼ਰ ਆ ਰਹੀ ਹੈ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਬੱਸਾਂ ਤੇ ਟਰੱਕਾਂ ਦੀ ਕੀਤੀ ਚੈਕਿੰਗ

Gurdaspur    Nov 28 2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟਰੈਫ਼ਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ।

ਅਡਾਪਸ਼ਨ ਮਾਤਰ ਛਾਇਆ ਅਨਾਥ ਆਸ਼ਰਮ ਪਹੁੰਚੇ ਡੀ.ਸੀ, ਕੀਤਾ ਨਿਰੀਖਣ 

Fazilka    Nov 27 2018

ਜ਼ਿਲ੍ਹੇ ਦੇ ਅਬੋਹਰ ਵਿਖੇ ਚੱਲ ਰਹੇ ਅਡਾਪਸ਼ਨ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਅਚਨਚੇਤ ਪਹੁੰਚ ਕੇ ਅੱਜ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਨਿਰੀਖਣ ਕੀਤਾ।

ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਜਾਂ ਫਿਰ ਸਿਰਫ਼ ਵਿਖਾਵਾ ! (ਨਿਊਜ਼ਨੰਬਰ ਖ਼ਾਸ ਖ਼ਬਰ)

Fazilka    Nov 27 2018

ਜ਼ਿਲ੍ਹਾ ਪੁਲਿਸ ਜੰਮੂ ਕਸ਼ਮੀਰ ਦੇ ਇੱਕ ਅੱਤਵਾਦੀ ਸੰਗਠਨ ਏ.ਜੀ.ਐਚ ਦੇ ਖ਼ਤਰਨਾਕ ਅਤੇ ਵਾਂਟੇਡ ਚੀਫ਼ ਜ਼ਾਕਿਰ ਮੂਸਾ ਦੇ ਮਾਲਵਾ ਖੇਤਰ 'ਚ ਹੋਣ ਦੇ ਮਿਲੇ ਇਨਪੁੱਟਸ ਤੋਂ ਬਾਅਦ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਤਰਕ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਥਾਂ ਥਾਂ 'ਤੇ ਪੁਲਿਸ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਤੀ ਰਾਤ ਸ਼ੱਕੀ ਮਿਲਣ ਦੇ ਬਾਅਦ ਰੇਲਵੇ ਪੁਲਿਸ ਹੋਈ ਮੁਸ਼ਤੈਦ

Pathankot    Nov 26 2018

ਜ਼ਿਲ੍ਹਾ ਪਠਾਨਕੋਟ ਵਿਖੇ ਹੋ ਰਹੀਆਂ ਸ਼ੱਕੀ ਘਟਨਾਵਾਂ ਦੇ ਚਲਦੇ ਜ਼ਿਲ੍ਹੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਫੂਡ ਸੇਫ਼ਟੀ ਟੀਮਾਂ ਦੀ ਜਾਂਚ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਵੀ ਜਾਰੀ

Gurdaspur    Nov 26 2018

ਸਿਰਫ਼ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਖ਼ੁਰਾਕ ਨਮੂਨਿਆਂ ਦੀ ਜਾਂਚ ਕਰਨ ਦੀ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ, ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਜਾਂਚ ਕਾਰਵਾਈਆਂ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ।

ਕਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਲੁਟੇਰੇ, ਜਿਹੜੇ ਖੁਦ....

Firozpur    Nov 24 2018

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਲੁਟੇਰਾ ਲੁੱਟਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਜਾਂਦਾ ਹੈ, ਪਰ ਫਿਰੋਜ਼ਪੁਰ ਵਿਖੇ ਕੁਝ ਅਨੋਖਾ ਹੀ ਮਾਮਲਾ ਸਾਹਮਣੇ ਆਇਆ।

ਬਿਮਾਰੀਆਂ ਤੋਂ ਬਚਣ ਲਈ ਸਰੀਰ ਦੀ ਸੰਭਾਲ ਕਰਨੀ ਜਰੂਰੀ- ਰੀਤਿਕਾ ਸੈਣੀ

Khanna    Nov 23 2018

ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸੱਤਿਆ ਭਾਰਤੀ ਸਕੂਲ ਪਿੰਡ ਬਿਸ਼ਨਪੁਰਾ ਵਿਖੇ ਸਿਹਤ ਜਾਗਰੂਕਤਾ ਕੈਂਪ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ।

ਨਾਂਅ ਨੂੰ ਡਿਊਟੀ ਦੇ ਰਹੀ ਪੁਲਿਸ (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Nov 21 2018

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਹੋਏ ਹਮਲੇ ਤੋਂ ਬਾਅਦ ਪੂਰੇ ਸੂਬੇ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ।

ਸ਼ੱਕੀ ਹਾਲਾਤ 'ਚ ਗੰਦੇ ਨਾਲੇ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਜਾਂਚ ਸ਼ੁਰੂ

Khanna    Nov 21 2018

ਤਾਜ਼ਪੁਰ ਰੋਡ ਨਜ਼ਦੀਕ ਲੰਘਦੇ ਬੁੱਢੇ ਨਾਲੇ 'ਚੋਂ ਪੁਲਿਸ ਨੂੰ ਸ਼ੱਕੀ ਹਾਲਾਤ 'ਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਬੱਸਾਂ ਤੇ ਟਰੱਕਾਂ ਦੀ ਕੀਤੀ ਚੈਕਿੰਗ, 5 ਬੱਸਾਂ ਦੇ ਪ੍ਰੈਸ਼ਰ ਹਾਰਨ ਉਤਰਵਾਏ ਤੇ ਕੀਤਾ ਜੁਰਮਾਨਾ

Gurdaspur    Nov 20 2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਬਟਾਲਾ ਦੀ ਟੀਮ ਵੱਲੋਂ ਸ੍ਰੀ ਰਵਿੰਦਰ ਭੱਟੀ, ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ, ਬਟਾਲਾ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ, ਬਟਾਲਾ ਵਿਖੇ ਨਾਕਾ ਲਗਾਇਆ ਗਿਆ।

ਅਚਨਚੇਤ ਚੈਕਿੰਗ ਕਰਕੇ ਪਾਣੀ ਦੇ ਲਏ ਸੈਂਪਲ

Fazilka    Nov 19 2018

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੂਰੀ ਸਰਗਰਮੀ ਨਾਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਅੱਤਵਾਦੀਆਂ ਦੇ ਖ਼ੌਫ਼ ਕਾਰਨ ਮੁੜ ਹਿੱਲਿਆ ਪੰਜਾਬ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Nov 19 2018

ਪੰਜਾਬ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਸ਼ੱਕੀ ਅੱਤਵਾਦੀਆਂ ਦੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਸੀ। ਸ਼ੱਕੀ ਅੱਤਵਾਦੀਆਂ ਦੇ ਪੰਜਾਬ ਅੰਦਰ ਹੋਣ ਦੇ ਸ਼ੰਕਾ ਨੂੰ ਲੈ ਕੇ ਜਿੱਥੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਪੰਜਾਬ ਅੰਦਰ ਹਾਈ ਅਲਰਟ ਜਾਰੀ ਕੀਤਾ ਗਿਆ ਸੀ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਪੰਜਾਬ ਪੁਲਿਸ ਅਤੇ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਚੈਕਿੰਗ ਅਭਿਆਨ ਵੀ ਤੇਜ਼ ਕੀਤਾ ਗਿਆ ਸੀ ਅਤੇ ਹਰ ਸ਼ੱਕੀ ਬੰਦੇ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਅੰਮ੍ਰਿਤਸਰ ਦੇ ਬੰਬ ਧਮਾਕੇ ਤੋਂ ਮਗਰੋਂ ਕਸਬਾ ਤਲਵੰਡੀ ਭਾਈ ਨੇੜੇ ਪੁਲਿਸ ਨੇ ਲਗਾਇਆ ਸਪੈਸ਼ਲ ਨਾਕਾ.!!!

Firozpur    Nov 18 2018

ਸ਼੍ਰੀ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਵਿੱਚ ਬੰਬ ਧਮਾਕਾ ਹੋਣ ਦੇ ਬਾਅਦ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ।

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਫਾਸਟ ਫੂਡ ਦੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ

Kapurthala    Nov 17 2018

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 'ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ' ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਵਿੱਚ ਭੋਜਨ ਪਦਾਰਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।

ਚੋਣ ਕਮਿਸ਼ਨ ਵੱਲੋਂ 2019 ਦੀਆਂ ਚੋਣਾਂ ਸਬੰਧੀ ਕੱਲ੍ਹ ਕਰਵਾਈ ਜਾਵੇਗੀ ਮਸ਼ੀਨਾਂ ਦੀ ਚੈਕਿੰਗ

Pathankot    Nov 16 2018

ਰਾਮਵੀਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀਂ ਲੋਕ ਸਭਾ ਦੀਆਂ ਆਮ ਚੋਣਾਂ-2019 ਸਬੰਧੀ ਬੀ.ਈ.ਐਲ. ਕੰਪਨੀ, ਪੰਚਕੂਲਾ (ਹਰਿਆਣਾ) ਪਾਸੋਂ ਪ੍ਰਾਪਤ ਹੋਏ 740 ਵੀਵੀਪੀਏਟੀ ਦੀ ਕੰਪਨੀ ਦੇ ਇੰਜੀਨੀਅਰਾਂ ਵੱਲੋਂ ਕੀਤੀ ਜਾ ਰਹੀ ਫਸਟ ਲੈਵਲ ਚੈਕਿੰਗ ਦਾ ਕੰਮ 16 ਨਵੰਬਰ, 2018 ਨੂੰ ਸਮਾਪਤ ਹੋ ਚੁੱਕਾ ਹੈ।

ਬਾਲ ਸੁਰੱਖਿਆ ਯੂਨਿਟ ਨੇ ਕੱਟੇ 9 ਸਕੂਲੀ ਵਾਹਨਾਂ ਦੇ ਚਲਾਨ..!!

Firozpur    Nov 16 2018

ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਲਾਕ ਗੁਰੂਹਰਸਹਾਏ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ।