We found 1 result for: ਭਾਰੀ ਬਰਸਾਤ ਹੋਣ ਦੀਆਂ ਭਵਿੱਖ਼ਬਾਣੀਆਂ


ਲੱਗਦੈ ਵੱਡੀ ਨਦੀ ਦੇ ਪ੍ਰਕੋਪ ਨੂੰ ਭੁਲਾਈ ਬੈਠਾ ਹੈ ਪਟਿਆਲਾ ਪ੍ਰਸ਼ਾਸਨ!!!

Citizen's Forum    Jul 06 2018

ਮੌਸਮ ਵਿਭਾਗ ਵੱਲੋਂ ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੇ ਉੱਤਰੀ ਭਾਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਰਸਾਤ ਹੋਣ ਦੀਆਂ ਭਵਿੱਖ਼ਬਾਣੀਆਂ ਕੀਤੀਆਂ ਜਾ ਰਹੀਆਂ ਹਨ। ਪਹਾੜਾਂ ਵਿੱਚ ਵੀ ਬਰਸਾਤ ਪੈਣ ਕਾਰਨ ਬਰਫ਼ ਪਿੰਘਲਣੀ ਸ਼ੁਰੂ ਚੁੱਕੀ ਹੈ, ਜਿਸਦੇ ਚਲਦਿਆਂ ਦਰਿਆਵਾਂ ਵਿੱਚਲੇ ਪਾਣੀ ਦਾ ਪੱਧਰ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਾ ਹੈ। ਗੱਲ ਕਰੀਏ ਅਗਰ ਸ਼ਾਹੀ ਸ਼ਹਿਰ ਪਟਿਆਲਾ ਦੀ ਤਾਂ, ਪਟਿਆਲਾ ਦੇ ਐਨ ਵਿਚਕਾਰੋਂ ਲੰਘਦੀ ਵੱਡੀ ਨਦੀ ਇੱਕ ਅਜਿਹੀ ਨਦੀ ਹੈ, ਜਿਹੜੀ ਕਿ ਵੈਸੇ ਤਾਂ ਅਕਸਰ ਸੁੱਕੀ ਹੀ ਰਹਿੰਦੀ ਹੈ ਲੇਕਿਨ, ਜਦੋਂ ਜਦੋਂ ਵੀ ਬਰਸਾਤਾਂ ਦੇ ਬਾਅਦ ਘੱਗਰ ਦਰਿਆ ਚੜਦਾ ਹੈ ਤਾਂ, ਇਹ ਨਦੀ ਚੰਡੀ ਦਾ ਰੂਪ ਧਾਰਨ ਕਰ ਲੈਂਦੀ ਹੈ, ਜੋ ਵੀ ਇਸਦੇ ਰਾਹ ਵਿੱਚ ਆਉਂਦਾ ਹੈ, ਇਹ ਉਸਨੂੰ ਆਪਣੇ ਨਾਲ ਹੀ ਵਹਾ ਲੈ ਜਾਂਦੀ ਹੈ। ਪਰ ਜਾਪਦਾ ਹੈ ਜਿਲਾ ਪ੍ਰਸ਼ਾਸਨ ਇਸ ਨਦੀ ਦੇ ਪ੍ਰਕੋਪ ਨੂੰ ਭਲਾਈ ਬੈਠਾ ਹੈ ਜਾਂ ਫ਼ਿਰ ਇੰਝ ਕਹਿ ਲਓ ਕਿ ਪ੍ਰਸ਼ਾਸਨ ਕਿਸੇ ਵੱਡੀ ਤ੍ਰਾਸਦੀ ਨੂੰ ਖੁਦ ਸੱਦਾ ਦੇ ਰਿਹਾ ਹੈ।