ਆਜ਼ਾਦੀ ਦਾ ਅਨੰਦ ਲੈ ਰਹੇ ਹਰੇਕ ਭਾਰਤ ਵਾਸੀ ਨੂੰ ਇਹ ਵਕਤ ਦੇਣ ਦਾ ਸਭ ਤੋਂ ਵੱਧ ਕਰੈਡਿਟ ਸਾਡੇ ਸ਼ਹੀਦਾਂ ਨੂੰ ਜਾਂਦਾ ਹੈ।

ਧੋਖਾਧੜੀ ਅਤੇ ਜਾਅਲਸਾਜ਼ੀ ਦੇ ਇੱਕ ਮੁਕੱਦਮੇ ਵਿੱਚ ਥਾਣਾ ਤ੍ਰਿਪੜੀ ਪੁਲਿਸ ਨੇ ਬੋੜਾ ਗੇਟ ਨਾਭਾ ਦੀ ਰਹਿਣ ਵਾਲੀ ਰਣਜੀਤ ਕੌਰ ਦੀ ਸ਼ਿਕਾਇਤ ਤੇ ਆਰੀਆ ਸਮਾਜ ਨਿਵਾਸੀ ਮਦਨ ਲਾਲ, ਸ਼ੀਲਾ ਦੇਵੀ, ਰਾਜ ਰਾਣੀ, ਚਿੰਕੀ ਵਗਾਇਆ ਨੂੰ ਨਾਮਜ਼ਦ ਕੀਤਾ ਹੈ।

ਜੁਲਕਾਂ ਪੁਲਿਸ ਨੇ ਗੋਲੀ ਚੱਲਣ ਦੇ ਇੱਕ ਮਾਮਲੇ ਵਿੱਚ ਪੂਰੇ ਛੇ ਦਿਨਾਂ ਦੇ ਬਾਅਦ ਪਰਚਾ ਦਰਜ ਕੀਤਾ ਹੈ।

ਅਕਸਰ ਹੀ ਬੱਚੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਵਿਰੁੱਧ ਕਈ ਵਾਰ ਅਜਿਹੀਆਂ ਮਨਮਰਜ਼ੀਆਂ ਕਰ ਬਹਿੰਦੇ ਹਨ, ਜਿਨ੍ਹਾਂ ਦੇ ਚਲਦਿਆਂ ਕਈ ਵਾਰ ਉਨ੍ਹਾਂ ਦੀ ਜਾਨ ਤੱਕ ਵੀ ਚਲੀ ਜਾਂਦੀ ਹੈ।

ਹੁਣ ਉਹ ਦਿਨ ਆ ਗਏ ਹਨ ਜਦੋਂ ਵਾਹਨ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਹੀ ਨਹੀਂ ਰਹਿ ਗਿਆ ਹੈ।

ਦੇਸ਼ ਦੀ ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ, ਕਿ ਜਿਨ੍ਹਾਂ ਲੀਡਰਾਂ ਨੂੰ ਉਹ ਦੇਸ਼ ਜਾਂ ਸੂਬੇ ਦੀ ਵਾਗਡੋਰ ਸੰਭਾਲਣ ਜਾ ਰਹੇ ਹਨ, ਉਨ੍ਹਾਂ ਦਾ ਅਸਲ ਪਿਛੋਕੜ ਕੀ ਹੈ।

ਦੇਸ਼ ਦੀ ਰਾਜਨੀਤੀ ਵਿੱਚ ਜੇਕਰ ਆਉਣ ਵਾਲੇ ਸਮੇਂ ਵਿੱਚ ਪੂਰੀ ਤਰ੍ਹਾਂ ਮਸਖ਼ਰਿਆਂ ਦਾ ਰਾਜ ਹੋ ਜਾਵੇ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀ ਪਿੱਛੇ ਇੰਨੇ ਪਾਗਲ ਹੋ ਗਏ ਹਨ ਕਿ ਉਨ੍ਹਾਂ ਦੀ ਇਹ ਬੇਚੈਨੀ ਕੁੱਝ ਸ਼ਰਾਰਤੀ ਅਨਸਰਾਂ ਦੇ ਜੇਬ ਭਰਨ ਦਾ ਜ਼ਰੀਆ ਬਣ ਗਈ ਹੈ।

ਲੱਖਾਂ ਰੁਪਏ ਦੇ ਠੱਗੀ ਦੇ ਇੱਕ ਮਾਮਲੇ ਵਿੱਚ ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਰਘੁਬੀਰ ਕਲੌਨੀ ਮਾਡਲ ਟਾਊਨ ਦੇ ਰਹਿਣ ਵਾਲੇ ਅਤੇ ਦੁਰਗਾ ਕਰਾਫ਼ਟ ਪੇਪਰ ਮਿੱਲ ਦੇ ਮਾਲਕ ਸਚਿਨ ਬਾਂਸਲ ਦੀ ਸ਼ਿਕਾਇਤ ਤੇ ਰਾਜਪੁਰਾ ਦੇ ਹੀ ਰਹਿਣ ਵਾਲੇ ਰੋਹਿਮ ਬਾਂਸਲ, ਸਜੀਵ ਕੁਮਾਰ ਅਤੇ ਅਰਵਿੰਦਰ ਕੁਮਾਰ ਦੇ ਖਿਲਾਫ਼ ਧਾਰਾ 420 ਅਤੇ 120-ਬੀ ਦੇ ਤਹਿਤ ਪਰਚਾ ਦਰਜ ਕਤਾ ਹੈ। 

ਪਿਛਲੇ ਲਗਭਗ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਐਨੇ ਕੁ ਵਿਹਲੇ ਕਰਕੇ ਘਰਾਂ ਵਿੱਚ ਬਿਠਾ ਦਿੱਤਾ ਕਿ ਉਨ੍ਹਾਂ ਨੂੰ ਆਪਣੀਆਂ ਪਿਛਲੀਆਂ ਸਾਰੀਆਂ ਖੁੰਦਕਾਂ ਤੇ ਰੰਜਿਸ਼ਾਂ ਚੇਤੇ ਆਉਣ ਲੱਗ ਪਈਆਂ

ਕਈ ਵਾਰ ਤਾਂ ਲੜਾਈ ਝਗੜਿਆਂ ਦਾ ਕਾਰਨ ਸੁਣ ਕੇ ਵੀ ਹਾਸਾ ਹੀ ਆ ਜਾਂਦਾ ਹੈ, ਹਾਸਾ ਤਾਂ ਸੁਣਨ ਵਾਲਿਆਂ ਨੂੰ ਜਰੂਰ ਆਉਂਦਾ ਹੈ, ਲੇਕਿਨ ਕਈ ਵਾਰ ਕੋਈ ਨਿੱਕਾ ਜਿਹਾ ਕਾਰਨ ਵੀ ਅਗਲਿਆਂ ਦੀ ਮੁੱਛ ਦਾ ਸਵਾਲ ਬਣ ਜਾਂਦਾ ਹੈ।

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਹੁਣੇ ਅਕਾਲੀ ਦਲ ਨੇ ਹਾਰ ਦਾ ਸਾਹਮਣਾ ਕੀਤਾ ਹੈ, ਜਿਸ ਦੇ ਮੱਦੇਨਜ਼ਰ ਹੁਣ ਮਾਹਿਰਾਂ ਦੀ ਮੰਨੀਏ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲਿਆਂ 2019 ਦੀਆਂ ਚੋਣਾਂ ਦੀ ਫਿਕਰ ਸਤਾ ਰਹੀ ਹੈ। ਇਸੇ ਕਾਰਨ ਹੜ ਦੀ ਚੇਤਾਵਨੀ ਤੋਂ ਬਾਅਦ ਵੀ ਜਿਲ੍ਹੇ ਵਿਚ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚ ਗਏ ਹਨ ਅਤੇ 7 ਅਕਤੂਬਰ ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰਨ ਦੀ ਨੀਤੀਆਂ ਵੀ ਬਣਾ ਲਈਆਂ ਗਈਆਂ ਹਨ।

ਮੌਸਮ ਹੁਣ ਸਾਫ਼ ਨਜ਼ਰ ਆ ਰਿਹਾ ਹੈ ਲੇਕਿਨ ਮੌਸਮ ਵਿਭਾਗ ਵੱਲੋਂ ਇਹ ਗੱਲ ਵੀ ਦੱਸੀ ਜਾ ਰਹੀ ਹੈ ਕਿ ਮੌਸਮ ਕਰਵਟ ਬਦਲ ਵੀ ਸਕਦਾ ਹੈ।

ਭਾਵੇਂਕਿ ਲਗਭਗ ਤਿੰਨ ਦਿਨ ਜੋਰਦਾਰ ਮੀਂਹ ਪੈਣ ਦੇ ਬਾਅਦ ਅੱਜ ਮੌਸਮ ਸਾਫ਼ ਹੈ, ਸੂਰਜ ਵੀ ਚੜਿਆ ਹੋਇਆ ਹੈ, ਪਰ ਇਸਦੇ ਬਾਵਜੂਦ ਸੂਬੇ ਦੇ ਮੌਸਮ ਵਿਭਾਗ ਨੇ ਆਉਣ ਵਾਲੇ 72 ਘੰਟੇ ਲਈ ਪੰਜਾਬ ਨੂੰ ਹਾਈ ਐਲਰਟ ਤੇ ਰਹਿਣ ਲਈ ਕਿਹਾ ਹੈ।

ਹੜ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ, ਕੁਝ ਲੋਕ ਇਸ ਕਦਰ ਪਰੇਸ਼ਾਨ ਹੋਏ ਕਿ ਉਨ੍ਹਾਂ ਨੇ ਆਪਣਾ ਸਮਾਨ ਚੁੱਕ ਕੇ ਕੋਠਿਆਂ ਤੇ ਰੱਖਣਾ ਸ਼ੁਰੂ ਕਰ ਦਿੱਤਾ।

ਪਟਿਆਲਾ ਸ਼ਹਿਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਰਿਜ਼ੋਰਟ ਅਲਕਾਜ਼ਾਰ ਦੀ ਸ਼ੁਰੂਆਤ ਹੋ ਚੁੱਕੀ ਹੈ।

ਪਟਿਆਲਾ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਦਾ ਵਹਾਅ ਕੰਟਰੋਲ ਹੇਠ ਹੈ।

ਪਿਛਲੇ ਲਗਭਗ 48 ਘੰਟੇ ਤੋਂ ਪੈ ਰਹੇ ਮੀਂਹ ਨੇ ਜਿੱਥੇ ਪਟਿਆਲਾ ਦੇ ਕਈ ਨੀਵੇਂ ਇਲਾਕਿਆਂ ਵਿੱਚ ਜਲਥਲ ਕਰਕੇ ਰੱਖ ਦਿੱਤਾ ਹੈ

ਪਿੰਡ ਲੋਹਾਰਮਾਜਰਾ ਵਿੱਚ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਸਰਬਾਜ ਔਰਤ ਨੇ ਸਾਂਝੀ ਖੇਵਟ ਹੋਣ ਦਾ ਫ਼ਾਇਦਾ ਉਠਾ ਕੇ ਆਪਣੀ ਜ਼ਮੀਨ ਵੇਚਣ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਦੀ ਜ਼ਮੀਨ ਦਾ ਵੀ ਬਿਆਨਾ ਫ਼ੜ ਲਿਆ।

ਕਈ ਵਾਰ ਹਾਸੇ ਮਜ਼ਾਕ ਵਿੱਚ ਬੰਦਾ ਕੁਝ ਅਜਿਹੇ ਕੰਮ ਕਰ ਬਹਿੰਦਾ ਹੈ, ਜਿਹੜੇ ਕਿ, ਉਸਨੂੰ ਕਈ ਵਾਰ ਕਨੂੰਨੀ ਝਮੇਲਿਆਂ ਵਿੱਚ ਫ਼ਸਾ ਕੇ ਰੱਖ਼ ਦਿੰਦੇ ਹਨ।

ਪਟਿਆਲਾ ਵਿੱਚ ਦੋ ਨੌਜਵਾਨਾਂ ਨੇ ਚਿੱਟੇ ਦਿਨ ਗੁਰਬਖ਼ਸ਼ ਕਾਲੋਨੀ ਦੇ ਰਹਿਣ ਵਾਲੇ ਰਾਹੁਲ ਯੋਗੀ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਧੋਖ਼ਾਧੜੀ ਨਾਲ ਪਲਾਟ ਵੇਚ ਕੇ ਲੱਖ਼ਾਂ ਦੀ ਠੱਗੀ ਮਾਰਨ ਦੇ ਇੱਕ ਮਾਮਲੇ ਵਿੱਚ ਥਾਣਾ ਤ੍ਰਿਪੜੀ ਪੁਲਿਸ ਨੇ ਰਤਨ ਨਗਰ ਨਿਵਾਸੀ ਪ੍ਰੇਮ ਕੁਮਾਰੀ ਦੀ ਸ਼ਿਕਾਇਤ ਤੇ ਪਟਿਆਲਾ ਦੇ ਹੀ ਰਹਿਣ ਵਾਲੇ ਮਹੇਸ਼ ਕੁਮਾਰ ਪੁੱਤਰ ਡਾਲੀ ਰਾਮ, ਸ਼ਕੁੰਤਲਾ ਅਤੇ ਉਸਦੇ ਲੜਕੇ ਇੰਦਰੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ।

ਸੜਕ ਤੇ ਚੱਲਦਿਆਂ ਕਿਸੇ ਵੱਲੋਂ ਵੀ ਕੀਤੀ ਲਾਪਰਵਾਹੀ ਅਤੇ ਉਸਦੀ ਤੇਜ਼ ਰਫ਼ਤਾਰੀ ਦੂਜੇ ਦੀ ਜਾਨ ਲੈ ਸਕਦੀ ਹੈ, ਇਸ ਗੱਲ ਦਾ ਅਹਿਸਾਸ ਹੋਣ ਦੇ ਬਾਵਜੂਦ ਵੀ ਲੋਕ ਨਾ ਤਾਂ ਤੇਜ਼ ਰਫ਼ਤਾਰੀ ਤੋਂ ਤੌਬਾ ਕਰਦੇ ਹਨ ਅਤੇ ਨਾ ਹੀ ਲਾਪਰਵਾਹੀ ਤੋਂ।

ਲੰਘੀ ਰਾਤ ਪਿੰਡ ਰੁੜਕਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਕੁੜੀ ਨੂੰ ਹਨੇਰੇ ਵਿੱਚ ਇਕੱਲੀ ਜਾਂਦੀ ਵੇਖ਼ ਕੇ ਘੇਰ ਲਿਆ ਅਤੇ ਉਸ ਨਾਲ ਮਾੜੀ ਨੀਅਤ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪਟਿਆਲਾ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਵਰਖਾ ਹੋ ਰਹੀ ਹੈ ਅਤੇ ਇਹ ਵਰਖਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਰੇਕ ਗੱਲ ਨੂੰ ਲੈ ਕੇ ਮਸਲਿਆਂ ਦੀ ਇੰਨ੍ਹੀ ਮਜ਼ਬੂਤ ਦੀਵਾਰ ਖੜੀ ਹੁੰਦੀ ਜਾ ਰਹੀ ਹੈ, ਜਿਸ ਨੂੰ ਗਿਰਾਉਣਾ ਆਉਣ ਵਾਲੇ ਵਕਤ ਵਿੱਚ ਬਹੁਤ ਔਖਾ ਹੋ ਜਾਵੇਗਾ।

ਸ਼ਹਿਰ ਵਾਸੀ ਪਿੱਛਲੇ 10 ਦਿਨਾਂ ਤੋਂ ਗਣੇਸ਼ ਚੌਥਰਤੀ ਦੇ ਤਿਉਹਾਰ ਵਿੱਚ ਰੰਗੇ ਹੋਏ ਸਨ ਅਤੇ ਅੱਜ ਗਨਪਤੀ ਵਿਸਰਜਨ ਦੇ ਦਿਨ ਸ਼ਹਿਰ ਵਾਸੀਆਂ ਦੀਆਂ ਵੱਖ-ਵੱਖ ਟੋਲੀਆਂ ਸੜਕ ਤੇ ਉਤਰ ਆਈਆਂ ਹਨ।

ਪੋਲੈਂਡ ਵਿਖੇ ਹੋਏ 13ਵੇਂ ਸੈਲਸੀਅਨ ਮੁੱਕੇਬਾਜ਼ੀ ਕੱਪ ਵਿੱਚ ਪਟਿਆਲਾ ਦੀ ਸੰਦੀਪ ਕੌਰ ਨੇ ਸੋਨੇ ਦਾ ਤਮਗਾ ਹਾਸਲ ਕਰਕੇ ਸ਼ਹਿਰ ਅਤੇ ਸੂਬੇ ਦਾ ਨਾਂਅ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।

ਆਵਾਰਾ ਪਸ਼ੂਆਂ ਦੀ ਤਾਦਾਦ ਜਿਸ ਤਰੀਕੇ ਨਾਲ ਵੱਧ ਰਹੀ ਹੈ ਉਸੇ ਤੇਜ਼ੀ ਨਾਲ ਗਾਵਾਂ ਦੀ ਨਸਲ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਜ਼ਿਲ੍ਹੇ ਦੇ ਪਸ਼ੂਧਨ ਤੇ ਇਸਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ।

ਭਾਰੀ ਮੀਂਹ ਨੇ ਨਾ ਕੇਵਲ ਕਿਸਾਨਾਂ ਨੂੰ ਹੀ ਬਲਕਿ ਪੰਜਾਬ ਸਰਕਾਰ ਅਤੇ ਇਸ ਨਾਲ ਸਬੰਧਤ ਖ਼ੇਤੀਬਾੜੀ ਯੂਨੀਵਰਸਿਟੀ ਵਾਲਿਆਂ ਲਈ ਵੀ ਵਿਪਤਾ ਜਿਹੀ ਛੇੜ ਕੇ ਰੱਖ਼ ਦਿੱਤੀ ਹੈ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਅਤੇ ਅਕਾਲੀਆਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ।

ਜਿੱਥੇ ਬਰਸਾਤ ਨੇ ਆਮ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਭਾਰੀ ਰਾਹਤ ਦਿੱਤੀ ਹੈ, ਉੱਥੇ ਹੀ ਇਸ ਨੇ ਪਹਿਲਾਂ ਤੋਂ ਕਰਜ਼ੇ ਦੇ ਬੋਝ ਥੱਲੇ ਦੱਬੇ ਅਤੇ ਕੁੱਬੇ ਹੋ ਚੁੱਕੇ ਕਿਸਾਨਾਂ ਦਾ ਰਹਿੰਦਾ-ਖੂੰਹਦਾ ਲੱਕ ਵੀ ਤੋੜ ਕੇ ਰੱਖ ਦਿੱਤਾ ਹੈ।

1 ਅਕਤੂਬਰ ਨੂੰ ਪੰਜਾਬ ਵਿੱਚ ਸਰਕਾਰੀ ਤੌਰ ਤੇ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ, ਪਰ ਪੰਜਾਬ ਸਰਕਾਰ ਦੇ ਗੋਦਾਮ ਅਜੇ ਤੱਕ ਵੀ ਪਿਛਲੀ ਫ਼ਸਲ ਨਾਲ ਨੱਕੋ ਨੱਕ ਭਰੇ ਪਏ ਹਨ।

ਅਕਾਲੀ ਨੇਤਾਵਾਂ ਦੀ ਅੱਜ ਜਿਹੜੀ ਹਾਰ ਹੋਈ ਹੈ ਉਹ ਉਸਦਾ ਆਰੋਪ ਵੀ ਕਾਂਗਰਸੀ ਆਗੂਆਂ ਤੇ ਲਗਾ ਰਹੇ ਹਨ।

शिरोमणि अकाली दल वर्करों ने हलका इंचार्ज कबीर दास की अगुवाई में कांग्रेस सरकार के इशारों पर काउंटिंग दौरान अकाली उम्मीदवारों की वोट में घपला करने के आरोप लगाए।

हल्का नाभा में कांग्रेस पार्टी की लगातार जीत दर्ज की जा रही है जिसको लेकर विजेता उम्मीदवार कैबिनेट मंत्री साधु सिंह धर्म सोत के निवास पर इकट्ठा हुए और जीत का जश्न मनाया।

ਇੱਕ ਦੌਰ ਸੀ ਜਦੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਦਿਖਾਵੇ ਤੋਂ ਰਹਿਤ ਸ਼ਹਿਰ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਪਰ ਅੱਜ ਉਸੇ ਸ਼ਾਹੀ ਸ਼ਹਿਰ ਵਿੱਚ ਦਿਖਾਵਾ ਇਸ ਕਦਰ ਵੱਧ ਗਿਆ ਹੈ ਕਿ ਉਸਨੇ ਰੱਬ ਨੂੰ ਵੀ ਨਹੀਂ ਬਖਸ਼ਿਆ ਹੈ।

ਅੱਜ ਸਵੇਰੇ ਵਰ੍ਹਦੇ ਮੀਂਹ 'ਚ ਪਟਿਆਲਵੀ ਆਪਣੇ ਪੁਰਾਤਨ ਤੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਸਾਫ ਸੁੱਥਰਾ ਕਰਨ ਅਤੇ ਸਵੱਛ ਬਣਾਉਣ ਲਈ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਨਾਲ ਹੱਥ ਮਿਲਾ ਕੇ ਮਿਸ਼ਨਰੀ ਭਾਵਨਾਂ ਦੇ ਨਾਲ ਇੱਕ ਮੁਹਿੰਮ ਦੇ ਰੂਪ 'ਚ ਅੱਗੇ ਆਏ ਹਨ।

Load More