ਸ਼ਹਿਰ ਦੀ ਸੜਕਾਂ 'ਤੇ ਕਾਰਾਂ ਅਤੇ ਆਟੋ ਦਾ ਬੋਝ ਵੱਧਦਾ ਜਾ ਰਿਹਾ ਹੈ, ਪਰ ਨਗਰ ਨਿਗਮ ਇੱਕ ਵੀ ਪਾਰਕਿੰਗ ਪਲੇਸ ਨਹੀਂ ਬਣਾ ਪਾਇਆ ਹੈ।

ਸਿਵਲ ਹਸਪਤਾਲ ਵਿੱਚ ਗਾਇਨੀ ਸਪੈਸ਼ਲਿਸਟ, ਚਮੜੀ ਰੋਗ ਸਪੈਸ਼ਲਿਸਟ, ਰੇਡਿਓਲੋਜਿਸਟ, ਚਾਈਲਡ ਸਪੈਸ਼ਲਿਸਟ ਸਮੇਤ ਹੋਰ ਡਾਕਟਰ ਤੇ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਐਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਡਿਮਾਂਡ ਭੇਜੀ ਹੈ।

ਵਿਧਾਨਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਸੀ, ਉਨ੍ਹਾਂ ਨੁੰ ਹੋਲੀ-ਹੋਲੀ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ।

ਗਣਤੰਤਰ ਦਿਹਾੜੇ ਨੂੰ ਵੇਖਦੇ ਹੋਏ ਐਸ.ਪੀ ਆਪ੍ਰੇਸ਼ਨ ਜੀ.ਆਰ.ਪੀ ਜਲੰਧਰ ਡਿਵੀਜ਼ਨ ਅਮਨਦੀਪ ਕੌਰ ਨੇ ਪਠਾਨਕੋਟ ਕੈਂਟ ਤੇ ਸਿਟੀ ਰੇਲਵੇ ਸਟੇਸ਼ਨ ਵੱਲੋਂ ਜੀ.ਆਰ.ਪੀ ਪੁਲਿਸ, ਆਰ.ਪੀ.ਐਫ ਪਠਾਨਕੋਟ ਕੈਂਟ, ਡਾਗ ਸੁਕਵਾਇਡ, ਈ.ਐਸ.ਟੀ ਟੀਮ ਦੇ ਨਾਲ ਮਿਲ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਪਲੇਟਫਾਰਮ ਨੰਬਰ 1 ਅਤੇ 2 'ਤੇ ਚੈਕਿੰਗ ਕੀਤੀ।

ਵਿਧਾਨਸਭਾ ਹਲਕਾ ਭੋਆ ਦੇ ਹੇਠ ਆਉਂਦੇ ਦੀਨਾਨਗਰ ਨਰੋਟ ਜੈਮਲ ਸਿੰਘ ਰੋਡ ਉਪਰ ਪਿੰਡ ਸੈਦੀਪੁਰ ਦੇ ਨੇੜੇ ਇੱਕ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।

ਮੇਅਰ ਅਨਿਲ ਵਾਸੁਦੇਵਾ ਨੇ 2 ਜਨਵਰੀ 2017 ਨੂੰ ਸ਼ਹਿਰ ਵਿੱਚ 8 ਹਜ਼ਾਰ ਤੋਂ ਜ਼ਿਆਦਾ ਸਟਰੀਟ ਲਾਇਟਸ ਨੂੰ ਐਲ.ਈ.ਡੀ ਵਿੱਚ ਬਦਲਣ ਦਾ ਕੰਮ ਸ਼ੁਰੂ ਕਰਵਾਇਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਨਾਲ ਬਿਜਲੀ ਬਿਲ 'ਚ 60 ਫ਼ੀਸਦੀ ਦੀ ਕਟੌਤੀ ਹੋਵੇਗੀ।

ਸੂਬਾ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਹੁਣ ਸਰਕਾਰ ਲਈ ਹੀ ਸਿਰ ਦਰਦ ਬਣਦੇ ਜਾ ਰਹੇ ਹਨ।

ਡੀ.ਸੀ ਦਫ਼ਤਰ ਇੰਪਲਾਇਜ਼ ਯੁਨਿਅਨ ਦੇ ਪ੍ਰਧਾਨ ਸੰਜੀਵ ਪਠਾਨਿਆ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਦਫਤਰ ਵਿੱਚ ਗੇਟ ਰੈਲੀ ਕੀਤੀ ਗਈ।

ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਦੀ ਅਗਵਾਈ ਹੇਠ ਮੰਗਲਵਾਰ ਸੂਬੇ ਦੀ ਕਾਂਗਰਸ ਸਰਕਾਰ ਦੇ ਦੱਸ ਮਹੀਨੇ ਪੂਰੇ ਹੋਣ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਪਲਸ ਪੋਲੀਓ ਮੁਹਿੰਮ ਦੇ ਪਹਿਲੇ ਪੜਾਅ ਵਿੱਚ 28, 29 ਅਤੇ 30 ਜਨਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ 0 ਤੋਂ 5 ਸਾਲ ਦੇ ਕਰੀਬ 70 ਹਜ਼ਾਰ ਬੱਚਿਆਂ ਨੂੰ ਪੋਲੀਓ ਖੁਰਾਕ ਪਿਲਾਈ ਜਾਵੇਗੀ।

ਦੇਸ਼ ਭਰ ਵਿੱਚ ਈਵੇ ਬਿਲ ਪ੍ਰਨਾਲੀ ਲਾਗੂ ਹੋਣ ਨਾਲ ਕੈਮਿਸਟਾਂ ਦੇ ਸਾਹਮਣੇ ਆਉਣ ਵਾਲੀ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਹੋਲਸੇਲ ਕੈਮਿਸਟ ਐਸੋਸੀਏਸ਼ਨ ਦਾ ਇੱਕ ਵਫਦ ਸਹਾਇਕ ਕਮਿਸ਼ਨਰ ਸੇਲ ਐਂਡ ਐਕਸਾਈਜ਼ ਵਿਭਾਗ ਦੀ ਰਮਨਜੀਤ ਕੌਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ।

ਪਿੰਡ ਮਨਵਾਲ ਬਾਗ ਦੇ ਵਾਰਡ ਨੰਬਰ 6 ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਰੇਸ਼ਾਨ ਸਨ।

ਮੁੱਖ ਖੇਤੀਬਾੜੀ ਅਧਿਕਾਰੀ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਪਿੰਡ ਨਵਾਂ ਸੁਜਾਨਪੁਰ, ਅਜੀਜਪੁਰ, ਬੇਹੜਿਆਂ, ਫਿਰੋਜਪੁਰ ਕਲਾਂ, ਫੂਲਪਿਆਰਾ ਅਤੇ ਹੋਰਨਾਂ ਪਿੰਡਾਂ ਦਾ ਦੌਰਾ ਕਰ ਕਣਕ ਦੀ ਫਸਲ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨੂੰ ਜਾਗਰੁਕ ਕੀਤਾ ਗਿਆ।

ਪਿੰਡ ਰਾਨੀਪੁਰ ਉਪਰਲਾ ਤੇ ਸ਼ਹਿਰ ਦੇ ਚਾਰ ਮਰਲਾ ਕੁਆਰਟਰ ਵਿੱਚ ਔਰਤ ਸਣੇ ਦੋ ਲੋਕਾਂ ਦੀ ਭੇਦਭਰੇ ਹਲਾਤਾਂ ਵਿੱਚ ਜ਼ਹਿਰੀਲਾ ਪਦਾਰਥ ਨਿਗਲਨ ਨਾਲ ਮੌਤ ਹੋ ਗਈ।

ਭੋਆ ਵਿਧਾਨਸਭਾ ਹਲਕੇ ਦੇ ਪਿੰਡ ਬੇਗੋਵਾਲ ਵਿੱਚ ਅੱਜ ਆਰਟ ਐਂਡ ਕ੍ਰਾਫਟ ਯੂਨਿਅਨ ਦੇ ਮੈਂਬਰਾਂ ਵੱਲੋਂ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗੁਵਾਈ ਹੇਠ ਮੰਗਾਂ ਨੁੰ ਲੈਕੇ ਰੋਸ ਪ੍ਰਦਰਸ਼ਨ ਕਰਕੇ ਨਾਰੇਬਾਜੀ ਕੀਤੀ ਗਈ।

ਪਿੰਡ ਮੈਰਾ ਭਦਰਾਲੀ ਵਿੱਚ ਸਾਬਕਾ ਸਰਪੰਚ ਬਲਦੇਵ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ।

ਸੂਬਾ ਪੱਧਰੀ ਗਣਤੰਤਰ ਦਿਵਸ ਦਾ ਸਮਾਗਮ ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਆਯੋਜਿਤ ਹੋਵੇਗਾ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਨੀਲਿਮਾ ਕੁਮਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਲਿਆ।

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2018 ਦੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਦੌਰਾਨ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦੇ ਅਧਾਰ 'ਤੇ ਐਸ.ਐਲ.ਏ. ਪੰਜਾਬ ਵੱਲੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਤਿਆਰ ਕੀਤੇ ਗਏ ਸਪਲੀਮੈਂਟ ਦੇ ਸੈੱਟ ਸਮੇਤ ਸੀ.ਡੀ. (ਬਿਨਾ ਫੋਟੋਗ੍ਰਾਫ) ਦਿੱਤੀਆਂ ਗਈਆਂ ਹਨ।

ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ।

ਕੈਪਟਨ ਸਰਕਾਰ ਨੇ 'ਦੀ ਪੰਜਾਬ ਏਟਰਟੇਨਮੇਂਟ ਅਤੇ ਅਮਿਉਜਮੇਂਟ ਟੈਕਸ ਆਰਡਿਨੇਸ' ਨੂੰ ਮੰਜੂਰੀ ਦੇਕੇ ਕੇਬਲ ਕੁਨੈਕਸਨ 'ਤੇ 2 ਰੁਪਏ ਅਤੇ ਡੀ.ਟੀ.ਐਚ 'ਤੇ 5 ਰੁਪਏ ਪ੍ਰਤੀ ਕੁਨੈਕਸ਼ਨ ਵਸੂਲ ਕਰਨ ਦੇ ਨਿਗਮਾਂ ਅਤੇ ਕੌਂਸਲਾਂ ਨੂੰ ਹੁਕਮ ਦਿੱਤੇ ਸਨ।

ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਰ.ਐਸ.ਡੀ ਇੰਟਕ ਯੁਨਿਅਨ ਦਾ ਵਫਦ ਯੂਨਿਅਨ ਪ੍ਰਧਾਨ ਵਿਜੇ ਸ਼ਰਮਾ ਦੀ ਅਗੁਵਾਈ ਹੇਠ ਸੂਬੇ ਦੇ ਸਿੰਚਾਈ ਅਤੇ ਉਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੁਲਾਜਮਾਂ ਦੀ ਮੰਗਾਂ ਨੂੰ ਲੈਕੇ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ।

ਸਥਾਨਕ ਢਾਂਗੂ ਰੋਡ ਉੱਪਰ ਇੱਕ ਅਣਪਛਾਤੇ ਵਾਹਨ ਨੇ ਗਰਭਵਤੀ ਗਊ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਗਊ ਨੂੰ ਗੰਭੀਰ ਸੱਟਾਂ ਆਇਆਂ।

ਇਲਾਕੇ ਦੀ ਨੌਜਵਾਨ ਪੀੜੀ ਨਸ਼ੇ ਦੀ ਚਪੇਟ ਵਿੱਚ ਆ ਰਹੀ ਹੈ।

ਪਠਾਨਕੋਟ ਦੇ ਨੇੜੇ ਕਸਬਾ ਸਰਨਾ ਵਿਖੇ ਰੈਵੋਲਿਉਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡਿਆ ਵੱਲੋਂ ਆਯੋਜਿਤ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੁਪਰੀਮ ਕੋਰਟ ਦੇ ਚਾਰ ਸੀਨਿਅਰ ਜੱਜਾਂ ਵੱਲੋਂ ਮੁੱਖ ਜੱਜ ਦੀਪਕ ਮਿਸਰਾ ਦੇ ਖਿਲਾਫ ਅਹੁਦੇ ਦੀ ਦੁਰਵਰਤੋ ਕਰਨ ਦੇ ਲਗਾਏ ਦੋਸ਼ਾਂ ਦੀ ਗੰਭੀਰਤਾ ਅਤੇ ਲੋਕਤੰਤਰ ਨੂੰ ਪੇਸ਼ ਹੋਏ ਖਤਰੇ ਨੂੰ ਦੇਖਦੇ ਹੋਏ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਦੇਣ ਅਤੇ ਇਸਦੇ ਖਿਲਾਫ਼ ਸੰਸਦ ਵਿਖੇ ਮਹਾ ਦੋਸ਼ ਪ੍ਰਸਤਾਵ ਲਿਆਂਦਾ ਜਾਵੇ।

ਨੈਸ਼ਨਲ ਹਾਈਵੇ ਤੇ ਸਥਿਤ ਕੋਟਲੀ ਮੁਗਲਾਂ ਯੂ.ਬੀ.ਡੀ.ਸੀ ਨਹਿਰ ਉਪਰ ਬਣੇ ਸਰਵਿਸ ਲਾਇਨ ਦੇ ਨੇੜੇ ਪੁਲ ਦੀ ਰੇਲਿੰਗ ਟੁੱਟਣ ਨਾਲ ਕਿਸੇ ਵੀ ਸਮੇਂ ਕੋਈ ਵੀ ਗੰਭੀਰ ਹਾਦਸਾ ਹੋ ਸਕਦਾ ਹੈ।

ਅੱਜ ਸਵੇਰੇ ਸੁਜਾਨਪੁਰ ਦੇ ਪੁੱਲ ਨੰਬਰ ਤਿੰਨ ਦੇ ਕੋਲ ਕਾਰ-ਟੈਂਪੋ ਸਮੇਤ ਤਿੰਨ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਨਾਲ 7 ਲੋਕ ਜਖਮੀ ਹੋ ਗਏ।

ਭਾਜਪਾ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਂਫ੍ਰੇਂਸ ਕਰ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਠਗਿਆ ਹੈ। ਇਸ ਦੇ ਖ਼ਿਲਾਫ਼ 16 ਜਨਵਰੀ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।

ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਧਾਰਕਲਾਂ ਵਿੱਚ ਸ਼ੁਰੂ ਤੋਂ ਹੀ ਪੀਣ ਦੇ ਪਾਣੀ ਦੀ ਸਮੱਸਿਆ ਹੈ।

ਸ਼ਹਿਰ ਵਿੱਚ ਬਿਨਾਂ ਨਕਸ਼ਾ ਪਾਸ ਕਰਵਾਏ ਕੰਮ ਕਰਵਾ ਰਹੇ 5 ਲੋਕਾਂ ਦਾ ਕੰਮ ਨਿਗਮ ਦੀ ਬਿਲਡਿੰਗ ਬਰਾਂਚ ਨੇ ਰੁਕਵਾ ਦਿੱਤਾ।

ਮਿਡ ਡੇ ਮੀਲ ਵਰਕਰ ਯੂਨੀਅਨ ਦੇ ਮੈਂਬਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਕਨਵੀਨਰ ਸੰਤੋਖ ਪਾਸੀ ਦੀ ਅਗਵਾਈ ਹੇਠ ਡੀ.ਸੀ ਪਠਾਨਕੋਟ ਨੂੰ ਮਿਲੇ।

2 ਅਪ੍ਰੈਲ 2013 ਵਿੱਚ ਕੀੜੀ ਖ਼ੁਰਦ ਸਥਿਤ ਜੇ.ਐਸ ਵਾਲਿਆ ਸਟੋਨ ਕਰੈਸ਼ਰ ਉੱਪਰ ਕੰਮ ਕਰਨ ਵਾਲੇ ਜੇ.ਸੀ.ਬੀ ਆਪਰੇਟਰ ਕਵਿਨਾਥ ਗਾਇਬ ਹੋ ਗਏ ਸਨ।

ਭਾਰਤੀ ਮਜ਼ਦੂਰ ਸੰਘ ਨਾਲ ਸੰਬੰਧਿਤ ਅਖਿਲ ਭਾਰਤੀ ਆਂਗਣਵਾੜੀ ਕਰਮਚਾਰੀ ਮਹਾਸੰਘ ਦਾ ਵਫ਼ਦ ਪ੍ਰਧਾਨ ਸ਼ੀਤਲ ਸ਼ਰਮਾ ਦੀ ਅਗਵਾਈ ਹੇਠ ਡੀ.ਸੀ ਨੀਲੀਮਾ ਕੁਮਾਰੀ ਨੂੰ ਮਿਲਿਆ।

ਪੰਜਾਬ ਵਿੱਚ ਸਰਕਾਰਾਂ ਬੇਸ਼ੱਕ ਖੇਡ ਮੇਲੇ ਅਤੇ ਕਬੱਡੀ ਵਿਸ਼ਵ ਕੱਪ ਜਿਹੇ ਸ਼ਲਾਘਾ ਯੋਗ ਕੰਮ ਕਰਨ ਦੇ ਬਾਅਦ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਕਈ ਦਾਅਵੇ ਕਰਦੀ ਆ ਰਹੀ ਹੈ ਪਰ ਇਸ ਗੱਲ ਦਾ ਧਿਆਨ ਰਹੇ ਕਿ ਕੱਲੇ ਖੇਡ ਮੇਲਿਆਂ ਅਤੇ ਕਬੱਡੀ ਵਿਸ਼ਵ ਕੱਪ ਜਿਹੇ ਕੰਮ ਨਾਲ ਪੇਂਡੂ ਖੇਤਰ ਵਿਖੇ ਨੌਜਵਾਨਾਂ ਨੂੰ ਪ੍ਰੋਤਸਾਹਨ ਨਹੀਂ ਮਿਲ ਪਾ ਰਿਹਾ।

ਵਿਧਾਨਸਭਾ ਚੋਣਾਂ ਦੇ ਬਾਅਦ ਗੁਰਦਸਪੁਰ ਸੰਸਦੀ ਹਲਕੇ 'ਚ ਜਿੱਤ ਹਾਸਿਲ ਕਰਨ ਮਗਰੋਂ ਕਾਂਗਰਸ ਦੀਆਂ ਨਜ਼ਰਾਂ ਹੁਣ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਤੇ ਹੈ।

ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਚੋਰਾਂ ਵੱਲੋਂ ਸ਼ਹਿਰ ਦੇ ਘਰਾਂ-ਦੁਕਾਨਾਂ ਨੂੰ ਛੱਡ ਪੇਂਡੂ ਖੇਤਰ ਵਿਖੇ ਗੁਰਦੁਆਰਾ ਸਾਹਿਬ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਮ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸੇਵਾਵਾਂ ਦੇਣ ਦੇ ਸੰਕਲਪ ਅਤੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਪ੍ਰਤੀ ਜਾਗਰੂਕ ਤੇ ਬਚਾਓ ਕਰਨ ਸਬੰਧੀ ਅੱਜ ਸਿਹਤ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਪੱਧਰੀ ਸਿਹਤ ਮੇਲੇ ਦਾ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਪਠਾਨਕੋਟ ਦੇ ਹੇਠ ਆਉਂਦੇ ਵਿਧਾਨਸਭਾ ਹਲਕੇ ਭੋਆ ਵਿਖੇ ਹੋ ਰਹੀ ਨਜਾਇਜ਼ ਮਾਇਨਿੰਗ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਧਰ ਪੱਕੜ ਕੀਤੀ ਜਾ ਰਹੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਉਸ ਨੇ ਕਿਸਾਨੀ ਕਰਜ਼ਿਆਂ ਦੀ ਮਾਫ਼ੀ ਲਈ ਕੀ ਕੀਤਾ ਸੀ।

Load More