ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਚੱਲ ਰਹੇ ਸਫ਼ਾਈ ਪ੍ਰਬੰਧ ਦਾ ਐੱਸ.ਡੀ.ਐੱਮ. ਰਾਜਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਖ਼ੁਦ ਜਾਇਜ਼ਾ ਲਿਆ ਗਿਆ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਰ੍ਹਾੜ ਕਲਾਂ ਦੇ ਨਾਲ ਸਬੰਧਿਤ 108 ਐਂਬੂਲੈਂਸ ਚਾਲਕ ਨੌਜਵਾਨ ਸੁਖਜੀਤ ਸਿੰਘ ਨੂੰ ਉਸਦੀ ਇਮਾਨਦਾਰੀ ਅਤੇ ਚੰਗੀ ਸੇਵਾ ਦੇ ਬਦਲੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਵੱਲੋਂ ਸਨਮਾਨਿਤ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਸਫ਼ਾਈ ਸਮੱਸਿਆ ਦੇ ਬੁਰੇ ਹਾਲਾਤ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਅਤੇ ਅਜਿਹਾ ਹੀ ਇੱਕ ਮਾਮਲਾ ਹੁਣ ਸ਼ਹਿਰ ਦੇ ਆਦਰਸ਼ ਨਗਰ (ਜੱਗਾ ਕਾਲੋਨੀ) ਵਿੱਚ ਸਾਹਮਣੇ ਆਇਆ ਹੈ l

ਪੰਜਾਬ ਸਰਕਾਰ ਦੇ ਵੱਲੋਂ ਆਪਣੇ ਸਕੂਲਾਂ ਦੇ ਵਲੰਟੀਅਰ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਰੈਸ਼ਨਲਾਈਜੇਸ਼ਨ ਦੇ ਨਾਮ ਤੇ ਇਨ੍ਹਾਂ ਨੂੰ ਦੂਰ ਬਦਲੀ ਕਰਨ ਦੀ ਤਿਆਰੀ ਹੋ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਖੇਡ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਸਾਂਝਾ ਉੱਦਮ ਕਰਦੇ ਹੋਏ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਦੇ ਵੱਲੋਂ ਅਜ਼ਾਦੀ ਦਿਵਸ ਸਮਾਗਮ ਦੇ ਬਾਅਦ ਸ਼ਹਿਰ ਦੇ ਬਿਰਧ, ਅਨਾਥ ਅਤੇ ਕੁਸ਼ਟ ਆਸ਼ਰਮਾਂ ਆਦਿ ਦਾ ਦੌਰਾ ਕੀਤਾ ਗਿਆ।

ਸਾਡੇ ਦੇਸ਼ ਨੇ ਅਜ਼ਾਦੀ ਦੇ ਬਾਅਦ ਬੇਮਿਸਾਲ ਤਰੱਕੀ ਕੀਤੀ ਹੈ ਪਰ ਹਾਲੇ ਵੀ ਲੰਬਾ ਸਫ਼ਰ ਬਾਕੀ ਹੈ ਅਤੇ ਮੰਜ਼ਿਲ ਦੂਰ ਹੈ, ਇਸ ਸਭ ਦੇ ਲਈ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਣਾ ਹੋਵੇਗਾ ਤਾਂ ਕੇ ਦੇਸ਼ ਵਿਸ਼ਵ ਸ਼ਕਤੀ ਬਣ ਸਕੇ।

ਪੰਜਾਬ ਦੇ ਵਿੱਚ ਆਂਗਣਵਾੜੀ ਵਰਕਰਾਂ ਦੇ ਵੱਲੋਂ ਲੰਬੇ ਸੰਘਰਸ਼ ਦੇ ਬਾਅਦ ਆਪਣੇ ਮਾਣ ਭੱਤੇ ਵਧਾਉਣ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਬਾਅਦ ਹੁਣ ਇਹ ਵਰਕਰਾਂ ਇੱਕ ਕਦਮ ਹੋਰ ਅੱਗੇ ਚੁੱਕ ਰਹੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਇੱਕ ਦੁਕਾਨ ਨੂੰ ਲੱਗੀ ਅੱਗ ਦੇ ਨਾਲ ਕਰੀਬ ਡੇਢ ਲੱਖ ਦਾ ਕੱਪੜਾ ਸਵਾਹ ਹੋ ਗਿਆ।

ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਸਮਾਗਮ ਦਾ ਸਾਰਾ ਸਮਾਰੋਹ ਇਸ ਵਾਰ ਵਿਧਾਨ ਸਭਾ ਡਿਪਟੀ ਸਪੀਕਰ ਤੇ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਅਗਵਾਈ ਵਿੱਚ ਹੋਵੇਗਾ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਘੱਗਾ ਦੇ ਵਿੱਚ ਇੱਕ ਵਿਆਹੁਤਾ ਔਰਤ ਦੇ ਵੱਲੋਂ ਆਪਣੇ ਸਹੁਰੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।

ਸਥਾਨਕ ਮਲੋਟ ਸ਼ਹਿਰ ਦੇ ਵਿੱਚ ਰਾਤ ਦੇ ਸਮੇਂ ਨਸ਼ੇ ਵਿੱਚ ਧੁੱਤ ਇੱਕ ਵਿਅਕਤੀ ਦੇ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਨਸ਼ੇ ਦੀ ਹਾਲਤ ਵਿੱਚ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਕਰਮੀਆਂ ਦੇ ਨਾਲ ਵੀ ਬਦਸਲੂਕੀ ਕੀਤੀ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਦੇ 'ਚ ਇੱਕ ਨੌਜਵਾਨ ਦੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ।

ਸਥਾਨਕ ਮਲੋਟ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵਿਧਵਾ ਔਰਤ ਨਾਲ ਉਸਦੇ ਘਰ ਵਿੱਚ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਲੁਬਾਣਿਆਂਵਾਲੀ ਦੇ ਵਿੱਚ ਰਾਤ ਸਮੇਂ ਪੱਖਾ ਲਾਉਂਦੇ ਹੋਏ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ l

ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਪਾਰਟੀ ਦੀ ਨਵੀਂ ਕਾਰਜਕਾਰੀ ਰੂਪ ਰੇਖਾ ਦਾ ਐਲਾਨ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਇੱਕ ਦੁਕਾਨਦਾਰ ਦੇ ਵੱਲੋਂ ਆਪਣੇ ਇੱਕ ਪੁਰਾਣੇ ਨੌਕਰ ਦੇ ਖ਼ਿਲਾਫ਼ ਉਸਦੇ ਗੋਦਾਮ ਵਿੱਚੋਂ ਸਾਮਾਨ ਚੋਰੀ ਕਰਕੇ ਵੇਚਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰਵਾਇਆ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਟਾਰੀ ਦੇ ਵਿੱਚ ਨਹਿਰੀ ਪਾਣੀ ਦੀ ਚੋਰੀ ਕਰਨ ਦੀ ਕੋਸ਼ਿਸ਼ ਅਤੇ ਮੌਕੇ ਤੇ ਮੌਜੂਦ ਡਿਊਟੀ ਬੇਲਦਾਰ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਅਤੇ ਕਿਰਤ ਮੰਤਰਾਲੇ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਨਿੱਜੀ ਦੌਰੇ ਤੇ ਪਹੁੰਚੇ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਇੱਕ ਨਵੇਂ ਬਣੇ ਅਕਾਲੀ ਆਗੂ ਤੇ ਸ਼ਹਿਰ ਦੇ ਇੱਕ ਮੁਹੱਲਾ ਵਾਸੀਆਂ ਨੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਲੋਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਵਿੱਚ ਅੱਜ ਇੱਕ ਹੋਰ ਪੜਾਅ ਪੂਰਾ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਇੱਕ ਪਿੰਡ ਦੇ ਲੋਕਾਂ ਵੱਲੋਂ ਕਿਸੇ ਨਸ਼ਾ ਤਸਕਰ ਦੇ ਘਰ ਕਾਬੂ ਕਰ ਉਸ ਤੇ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਾਉਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੇ ਵਿੱਚ ਚੋਰਾਂ ਦੇ ਵੱਲੋਂ ਬੀਤੀ ਰਾਤ ਇੱਕ ਘਰ ਦੇ ਵਿੱਚੋਂ ਗਹਿਣੇ ਅਤੇ ਨਗਦੀ ਦੇ ਸਮੇਤ ਕਰੀਬ ਢਾਈ ਲੱਖ ਦੀ ਚੋਰੀ ਕੀਤੀ ਗਈ ਹੈ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਟੀਮ 'ਚ ਚੁਣੇ ਜਾਣਾ ਅਤੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਖੇਡ ਕੇ ਭਾਰਤੀ ਟੀਮ ਲਈ ਦਾਅਵਾ ਪੇਸ਼ ਕਰਨਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ।

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਉੱਤੇ ਸ਼ਹਿਰ ਦੇ ਸਫ਼ਾਈ ਪ੍ਰਬੰਧ ਦੀ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉਠਦੇ ਆਏ ਹਨ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ ਦੋ ਵਿਅਕਤੀ ਭੇਦਭਰੀ ਹਾਲਤ ਵਿੱਚ ਗੁੰਮ ਹੋ ਗਏ ਹਨ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਪੰਚਾਇਤੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਵਾਲੇ ਮਜ਼ਦੂਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੇ ਵੱਲੋਂ ਮੁਕਤਸਰ ਦੇ ਆਸ ਪਾਸ ਦੇ ਇਲਾਕੇ ਵਿੱਚ ਲੋਕ ਸਹਿਯੋਗ ਨਾਲ ਚਲਾਈ ਗਈ ਸਫ਼ਾਈ ਮੁਹਿੰਮ ਦਾ ਤੀਜਾ ਪੜਾਅ 12 ਅਗਸਤ ਨੂੰ ਹੋਵੇਗਾ l

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਝੋਰੜ ਦੇ 'ਚ ਰਾਤ ਸਮੇਂ ਚੋਰਾਂ ਵੱਲੋਂ ਇੱਕ ਘਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਗਿੱਦੜਬਾਹਾ ਸ਼ਹਿਰ ਦੇ ਵਿੱਚ ਇੰਡੀਅਨ ਆਇਲ ਦਾ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਦੀ ਮਾਲਕੀ ਵਾਲਾ ਇੱਕ ਪੰਪ ਛਾਪੇਮਾਰੀ ਦੇ ਬਾਅਦ ਸੀਲ ਕਰ ਦਿੱਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਵਿੱਚ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਚੁਣੇ ਜਾਣ ਦਾ ਅਕਾਲੀ ਦਲ ਵੱਲੋਂ ਵਿਰੋਧ ਜਾਰੀ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਥਾਂਦੇਵਾਲਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਰਥਿਕ ਤੰਗੀ ਦੇ ਚੱਲਦੇ ਆਪਣੀ ਗਰਭਵਤੀ ਪਤਨੀ ਨੂੰ ਛੱਡ ਕੇ ਫਾਹਾ ਲੈ ਲਿਆ ਗਿਆ।

ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਫ਼ਾਈ ਪ੍ਰਬੰਧ ਨੂੰ ਸੁਧਾਰਨ ਲਈ ਲੋਕਾਂ ਨੂੰ ਸਫ਼ਾਈ ਪ੍ਰਤੀ ਪ੍ਰੇਰਿਤ ਕਰਨ ਲਈ "ਮੇਰਾ ਪਿੰਡ ਮੇਰੀ ਸ਼ਾਨ" ਨਾਮਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

ਤੇਲ ਦੇ ਵਿੱਚ ਮਿਲਾਵਟ ਅਤੇ ਛੋਟੇ ਟੈਂਕਰਾਂ ਦੇ ਵਿੱਚ ਤੇਲ ਭਰ ਕੇ ਬਾਹਰਲੇ ਸ਼ਹਿਰਾਂ ਵਿੱਚ ਭੇਜਣ ਦੀ ਸ਼ਿਕਾਇਤ ਮਿਲਣ ਦੇ ਬਾਅਦ ਫੂਡ ਸਪਲਾਈ ਵਿਭਾਗ ਦੀ ਇੱਕ ਟੀਮ ਵੱਲੋਂ ਗਿੱਦੜਬਾਹਾ ਦੇ ਇੱਕ ਪੈਟਰੋਲ ਪੰਪ ਤੇ ਛਾਪੇਮਾਰੀ ਕੀਤੀ ਗਈ ਹੈ l

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਸਥਾਨਕ ਸਿਆਸਤ ਦੇ ਵਿੱਚ ਅਕਾਲੀਦਲ ਅਤੇ ਕਾਂਗਰਸ ਆਗੂਆਂ ਦੀ ਟੱਕਰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੀ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਥਾਂਦੇਵਾਲਾ ਦੇ ਵਿੱਚ ਇੱਕ ਅਨੁਸੂਚਿਤ ਜਾਤੀ ਮੰਦਬੁੱਧੀ ਨਾਬਾਲਗ ਲੜਕੇ ਦੀ ਹੋਈ ਕੁੱਟਮਾਰ ਅਤੇ ਜਬਰਨ ਬਿਆਨ ਲੈਣ ਦੀ ਘਟਨਾ ਦਾ ਐੱਸ.ਸੀ. ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੁਧਾਰ ਘਰ ਦੇ ਵਿੱਚ ਅੰਮ੍ਰਿਤਸਰ ਦੀ ਜੇਲ੍ਹ ਤੋਂ ਲਿਆਂਦੇ ਇੱਕ ਗੈਂਗਸਟਰ ਕੋਲੋਂ ਪੁਲਿਸ ਵੱਲੋਂ ਮੋਬਾਈਲ ਬਰਾਮਦ ਕਰਨ ਦਾ ਦਾਅਵਾ ਹੋਇਆ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਦੀ ਅਗਵਾਈ ਦੇ ਵਿੱਚ ਅੱਜ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਉਦੇਕਰਨ-ਸੰਗੁਧੌਣ ਸੜਕ ਤੇ ਸਫਾਈ ਮੁਹਿੰਮ ਚਲਾਈ ਗਈ।

Load More