ਸ਼ਹਿਰ ਦੇ ਮੁਹੱਲਾ ਮਾਤਾ ਰਾਣੀ ਸਥਿਤ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀਆਂ ਨੇ ਮਕਾਨ ਦੇ ਤਾਲੇ ਤੋੜਕੇ ਕਮਰੇ ਅੰਦਰ ਅਲਮਾਰੀ ਚੋਂ ਸੱਤ ਸੋਨੇ, ਅੱਧਾ ਕਿੱਲੋ ਚਾਂਦੀ ਦੇ ਗਹਿਣੇ, 40 ਹਜ਼ਾਰ ਰੁਪਏ ਨਗਦੀ, ਇੱਕ ਲੈਪਟਾਪ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ।

ਪ੍ਰੈਕਟਿਸ ਕਰਨ ਸਬੰਧੀ ਸਥਾਨਕ ਮਲੇਰਕੋਟਲਾ ਰੋਡ ਸਥਿਤ ਪ੍ਰਿੰਸੀਪਲ ਨਰੇਸ਼ ਚੰਦਰ ਮੈਮੋਰੀਅਲ ਖੇਡ ਸਟੇਡੀਅਮ 'ਚ ਗਏ ਨੌਜਵਾਨ ਦੇ ਸਪਲੈਂਡਰ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਗਏ।

26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਸਬੰਧੀ ਖੰਨਾ ਪੁਲਿਸ ਵੱਲੋਂ ਬੁੱਧਵਾਰ ਦੁਪਹਿਰ ਸਥਾਨਕ ਰੇਲਵੇ ਸਟੇਸ਼ਨ 'ਤੇ ਜੀ.ਆਰ.ਪੀ ਅਤੇ ਆਰ.ਪੀ.ਐਫ ਪੁਲਿਸ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਚੈਕਿੰਗ ਮੁਹਿੰਮ ਚਲਾਈ ਗਈ।

ਇੰਟਰਲਾਕਿੰਗ ਟਾਈਲਾਂ ਵਾਲੀਆਂ ਗਲੀਆਂ ਬਣਾਉਣ ਦੇ ਕਾਰਜ ਸਬੰਧੀ ਆਯੋਜਿਤ ਕੀਤੇ ਗਏ ਸਾਦੇ ਸਮਾਰੋਹ ਦੌਰਾਨ ਵਿਧਾਨਸਭਾ ਹਲਕਾ ਫਤਹਿਗੜ ਸਾਹਿਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ।

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨੇ ਵਾਲੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਚੈਕਿੰਗ ਦੌਰਾਨ ਪੁਲਿਸ ਨੇ 12 ਕਿੱਲੋ ਗਾਂਜੇ ਅਤੇ 72 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਝੋਨੇ ਦੀ ਪਰਾਲੀ ਨੂੰ ਜਲਾਏ ਜਾਣ ਬਿਨਾਂ ਉਸਦੀ ਵਹਾਈ ਕਰਕੇ ਹੈਪੀਸੀਡਰ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ, ਆਲੂ ਅਤੇ ਛੋਲੇ ਦੀ ਫਸਲ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਦੇ ਹੋਏ ਫਸਲ ਦੀ ਕਾਸ਼ਤ ਅਤੇ ਕਾਂਟਰੈਕਟ ਖੇਤੀ ਦੇ ਫਾਇਦਿਆਂ ਸਬੰਧੀ ਜਾਣੂ ਕਰਵਾਉਣ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਨਜ਼ਦੀਕੀ ਪਿੰਡ ਮੱਲਾ ਦਾ ਦੌਰਾ ਕੀਤਾ ਗਿਆ।

ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੇ ਇਰਾਦੇ ਦੇ ਨਾਲ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਏ ਨਜਾਇਜ਼ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਚੈਕਿੰਗ ਦੌਰਾਨ ਪੁਲਿਸ ਦੇ ਹੱਥੇ ਚੜ੍ਹ ਗਿਆ।

ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ 90 ਗ੍ਰਾਮ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਭੇਦਭਰੇ ਹਾਲਾਤ 'ਚ ਬੀਤੀ ਸ਼ਾਮ ਇੱਕ ਜਿਮੀਂਦਾਰ ਨੇ ਨਜ਼ਦੀਕੀ ਪਿੰਡ ਮੇਹਰਬਾਨ ਇਲਾਕੇ 'ਚ ਜਹਿਰੀਲੀ ਵਸਤੂ ਖਾ ਲਈ।

ਤੇਜ਼ ਰਫਤਾਰ ਇਨੌਵਾ ਕਾਰ ਦੀ ਟੱਕਰ ਲੱਗਣ ਕਰਕੇ ਗੰਭੀਰ ਰੂਪ 'ਚ ਜ਼ਖਮੀ ਹੋਏ ਸੜਕ 'ਤੇ ਪੈਦਲ ਜਾ ਰਹੇ ਨੌਜਵਾਨ ਦੀ ਹਸਪਤਾਲ ਪਹੰਚਕੇ ਮੌਤ ਹੋ ਗਈ।

ਕਰੀਬ ਚਾਰ ਸਾਲ ਪਹਿਲਾਂ ਨਸ਼ੀਲੇ ਪਾਊਡਰ ਸਮੇਤ ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਲਈ ਟੀਮਾਂ ਦੀ ਚੋਣ ਕਰਨ ਵਾਸਤੇ ਅੱਜ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਦੀ ਸ਼ੁਰੂਆਤ ਕੀਤੀ ਗਈ।

ਭਾਰਤੀ ਜਨਤਾ ਪਾਰਟੀ, ਖੰਨਾ ਮੰਡਲ ਵੱਲੋਂ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀ ਨੀਤੀਆਂ ਦੇ ਖਿਲਾਫ ਸਥਾਨਕ ਅਸਿਸਟੈਂਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਚੈਕਿੰਗ ਦੌਰਾਨ ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਨਜ਼ਦੀਕੀ ਜੌੜੇਪੁਲ ਨਹਿਰ ਕੋਲ ਸਥਿਤ ਪਿੰਡ ਮੋਰਾਂਵਾਲੀ ਤੋਂ ਕਰੀਬ ਦੋ ਮਹੀਨੇ ਪਹਿਲਾਂ ਭੇਦਭਰੇ ਹਾਲਾਤ 'ਚ ਗਾਇਬ ਹੋਏ ਕੋਆਪ੍ਰੇਟਿਵ ਸੁਸਾਇਟੀ ਪਿੰਡ ਮੰਡੀਆਂ ਦੇ ਸੈਕਟਰੀ ਸੁਖਜਿੰਦਰ ਸਿੰਘ ਨੂੰ ਪੁਲਿਸ ਨੇ ਹਿਮਾਚਲ ਪ੍ਰਦੇਸ਼ 'ਚ ਸਥਿਤ ਧਾਰਮਿਕ ਸਥਾਨ ਸ੍ਰੀ ਮਨੀਕਰਣ ਸਾਹਿਬ ਤੋਂ ਸਹੀ ਸਲਾਮਤ ਹਾਲਤ 'ਚ ਬਰਾਮਦ ਕਰ ਲਿਆ ਹੈ।

ਢੰਡਾਰੀ ਰੇਲਵੇ ਸਟੇਸ਼ਨ ਤੋਂ ਧੰਨਬਾਦ ਐਕਸਪ੍ਰੈਸ ਟ੍ਰੇਨ 'ਚ ਸਵਾਰ ਹੋ ਕੇ ਬਿਹਾਰ ਦੇ ਗਯਾ ਨੂੰ ਜਾ ਰਹੇ ਇੱਕ ਟ੍ਰੇਨ ਯਾਤਰੀ ਦਾ ਬੈਗ ਬੀਤੀ ਰਾਤ ਸਾਹਨੇਵਾਲ-ਦੋਰਾਹਾ ਰੇਲਵੇ ਸਟੇਸ਼ਨ ਦਰਮਿਆਨ ਚੱਲਦੀ ਟ੍ਰੇਨ ਚੋਂ ਥੱਲੇ ਡਿੱਗ ਗਿਆ।

ਦੋ ਵੱਖ-ਵੱਖ ਥਾਵਾਂ ਤੋਂ ਪੁਲਿਸ ਨੇ ਨਸ਼ੀਲੀ ਗੋਲੀਆਂ ਅਤੇ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਸੂਬਾ ਸਰਕਾਰ ਵੱਲੋਂ ਬਠਿੰਡਾ ਅਤੇ ਰੋਪੜ ਥਰਮਲ ਪਲਾਟਾਂ, ਟਰਾਂਸਫਾਰਮਰ ਵਰਕਸ਼ਾਪਾਂ ਨੂੰ ਬੰਦ ਕਰਨ ਅਤੇ ਬਿਜਲੀ ਗਰਿੱਡਾਂ ਨੂੰ ਠੇਕੇ 'ਤੇ ਦੇਣ ਦੇ ਲਿੱਤੇ ਗਏ ਫੈਸਲੇ ਦੇ ਖਿਲਾਫ਼ ਦੋਰਾਹਾ ਮੰਡਲ ਦੇ ਰਿਟਾਇਰ ਬਿਜਲੀ ਮੁਲਾਜ਼ਮਾਂ ਨੇ ਦੋਰਾਹਾ ਦਫਤਰ ਸਾਹਮਣੇ ਅਰਥੀ ਫੂਕਕੇ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਸ਼ਹਿਰ ਦੇ ਬਿੱਲਾਂ ਵਾਲੀ ਛੱਪੜੀ ਇਲਾਕੇ ਨਜ਼ਦੀਕ ਰੇਲਵੇ ਟਰੈਕ 'ਤੇ ਮੰਗਲਵਾਰ ਸਵੇਰੇ ਕਿਸੇ ਨਾਮਾਲੂਮ ਟਰੇਨ ਸਾਹਮਣੇ ਛਾਲ ਮਾਰ ਕੇ ਇੱਕ ਬਜੁਰਗ ਨੇ ਆਤਮਹੱਤਿਆ ਕਰ ਲਈ।

ਮਾਨਸਿਕ ਪਰੇਸ਼ਾਨੀ ਦੇ ਚੱਲਦੇ ਇੱਕ ਵਿਅਕਤੀ ਨੇ ਨਜ਼ਦੀਕੀ ਪਿੰਡ ਗਿਆਸਪੁਰ ਸਥਿਤ ਆਪਣੇ ਘਰ ਅੰਦਰ ਬੀਤੀ ਸ਼ਾਮ ਛੱਤ ਦੇ ਐਂਗਲ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਕਰੀਬ ਪੰਜ ਸਾਲ ਪਹਿਲਾਂ ਭੁੱਕੀ (ਚੂਰਾ ਪੋਸਤ) ਸਮੇਤ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋ ਦੋਸ਼ੀਆਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 10-10 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਹੈ।

ਸਮਰਾਲਾ ਸ਼ਹਿਰ ਦੇ ਖੰਨਾ ਰੋਡ ਸਥਿਤ ਸਤੀਆਂ ਦੇ ਸਥਾਨ ਨੇੜੇ ਤੋਂ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਪੰਜਾਬ ਉਸਾਰੀ ਮਜ਼ਦੂਰ, ਮਨਰੇਗਾ ਮਜ਼ਦੂਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਯੂਨੀਅਨ (ਸੀ.ਆਈ.ਟੀ.ਯੂ) ਪੰਜਾਬ ਦੇ ਸੱਦੇ 'ਤੇ ਸੋਮਵਾਰ ਨੂੰ ਸਮਰਾਲਾ ਸਬ-ਡਵੀਜ਼ਨ ਦੀਆਂ ਵੱਖ-ਵੱਖ ਮਜ਼ਦੂਰ ਯੂਨੀਅਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਬ-ਡਵੀਜ਼ਨ ਸਮਰਾਲਾ ਦੇ ਐਸਡੀਐਮ ਦਫਤਰ ਸਾਹਮਣੇ ਧਰਨਾ ਲਗਾਕੇ ਸੂਬਾ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਬਾਹਰ ਬਰਾਮਦੇ ਚੋਂ ਪੁਲਿਸ ਨੂੰ ਅੱਜ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਨੈਸ਼ਨਲ ਹਾਈਵੇ 'ਤੇ ਸਥਿਤ ਨਜ਼ਦੀਕੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਨਜ਼ਦੀਕ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਦੀ ਤੇਜ ਰਫਤਾਰ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ।

ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਯੋਜਨਾ ਅਧੀਨ ਪਹਿਲੀ ਵਾਰ ਮਾਂ ਬਣਨ ਵਾਲੀਆਂ ਜ਼ਿਲ੍ਹੇ ਦੀਆਂ 763 ਔਰਤਾਂ ਵਿੱਚੋਂ 190 ਔਰਤਾਂ ਨੂੰ ਪਹਿਲੀ ਕਿਸ਼ਤ ਵਜੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1 ਲੱਖ 90 ਹਜ਼ਾਰ ਰੁਪਏ ਜਮਾਂ ਕਰਵਾਏ ਜਾ ਚੁੱਕੇ ਹਨ।

69ਵੇਂ ਗਣਤੰਤਰ ਦਿਵਸ ਮੌਕੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਝਾਂਕੀਆਂ ਸਬੰਧੀ ਅਸਿਸਟੈਂਟ ਡਿਪਟੀ ਕਮਿਸ਼ਨਰ (ਵਿਕਾਸ) ਹਰਦਿਆਲ ਸਿੰਘ ਚੱਠਾ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਪਾਇਲ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਾਊਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿਛਲੇ ਕਾਫੀ ਸਮੇਂ ਤੋਂ ਰੁੱਕੀਆਂ ਤਨਖਾਹਾਂ ਅਤੇ ਲਟਕ ਰਹੀਆਂ ਜਾਇਜ਼ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤੇ ਜਾਣ ਦੇ ਖ਼ਿਲਾਫ਼ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਥਾਨਕ ਬਿਜਲੀ ਦਫਤਰ ਨਜ਼ਦੀਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਮੰਗਾਂ ਲਾਗੂ ਨਾ ਹੋਣ ਕਰਕੇ ਸਬੰਧਿਤ ਠੇਕੇਦਾਰਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਰਿਟਾਇਰ ਅਧਿਆਪਕ ਦੇ ਨਜ਼ਦੀਕੀ ਪਿੰਡ ਬ੍ਰਾਹਮਣ ਮਾਜਰਾ ਸਥਿਤ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਨੂੰ ਅਣਪਛਾਤੇ ਵਿਅਕਤੀਆਂ ਨੇ ਮਕਾਨ ਦੇ ਤਾਲੇ ਤੋੜਕੇ ਕਮਰੇ ਅੰਦਰ ਅਲਮਾਰੀ ਚੋਂ 6 ਹਜ਼ਾਰ ਨਗਦੀ ਅਤੇ 400 ਕੈਨੇਡੀਅਨ ਡਾਲਰ ਚੋਰੀ ਕਰ ਲਏ ਤੇ ਫਰਾਰ ਹੋ ਗਏ।

ਨਜ਼ਦੀਕੀ ਪਿੰਡ ਜਟਾਣਾਂ 'ਚ ਇੱਕ ਨੌਜਵਾਨ ਲੜਕੀ ਨੇ ਆਪਣੇ ਘਰ ਅੰਦਰ ਭੇਦਭਰੇ ਹਾਲਾਤ ਕੋਈ ਜਹਰੀਲੀ ਦਵਾਈ ਖਾ ਲਈ।

ਨਜ਼ਦੀਕੀ ਪਿੰਡ ਸਾਹਬਾਣਾ ਸਥਿਤ ਸਰਕਾਰੀ ਸੀਨੀਅਕ ਸੈਕੰਡਰੀ ਸਕੂਲ ਚੋਂ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਆਰ.ਓ.ਟੀ ਲੈਬ ਦੇ ਤਾਲੇ ਤੋੜਕੇ ਅੰਦਰੋਂ ਇਕ 40 ਇੰਚੀ ਐਲ.ਈ.ਡੀ ਚੋਰੀ ਕਰਕੇ ਫਰਾਰ ਹੋ ਗਏ।

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਸਿਟੀ ਪੁਲਿਸ ਨੇ ਚੈਕਿੰਗ ਦੌਰਾਨ ਇੱਖ ਸਵਿਫ਼ਟ ਕਾਰ ਸਵਾਰ ਚਾਰ ਵਿਅਕਤੀਆਂ ਨੂੰ 110 ਗ੍ਰਾਮ ਹੈਰੋਇਨ ਸਮੇਤ ਗਿਰਫਤਾਰ ਕੀਤਾ ਹੈ।

ਨਜ਼ਦੀਕੀ ਡੇਹਲੋਂ ਇਲਾਕੇ 'ਚ ਸੜਕ ਕਿਨਾਰੇ ਖੜੀ ਕਰੀਬ ਛੇ ਸਾਲਾ ਇੱਕ ਬੱਚੀ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੋ ਮੌਤ ਹੋ ਗਈ।

ਘਰ ਤੋਂ ਲੋਹੜੀ ਮੰਗਣ ਨਿਕਲਿਆ ਸੱਤ ਸਾਲਾਂ ਦਾ ਬੱਚਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਲੀਪ ਸਿੰਘ ਨਗਰ ਇਲਾਕੇ ਚੋਂ ਗੁੰਮ ਹੋ ਗਿਆ ਸੀ, ਜਿਸਨੂੰ ਆਰਪੀਐਫ ਨੇ ਲੱਭ ਕੇ ਸਹੀ ਸਲਾਮਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।

ਨਵੀਂ ਅਨਾਜ ਮੰਡੀ 'ਚ ਜੀਰੀ ਦੀ ਫੱਕ ਦੀ ਟਰੇਡਿੰਗ ਦਾ ਕੰਮ ਕਰਨ ਵਾਲਾ ਇੱਕ ਵਪਾਰੀ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤ 'ਚ ਆਪਣੇ ਘਰ ਤੋਂ ਗਾਇਬ ਹੈ।

ਗੁਆਂਢਣਾਂ ਦੇ ਨਾਲ ਘਰ ਦੇ ਬਾਹਰ ਖੜੀ ਹੋ ਕੇ ਗੱਲਾਂ ਕਰ ਰਹੀ ਇੱਕ ਮਹਿਲਾ ਦੇ ਗਲੇ 'ਚ ਪਾਈ ਸੋਨੇ ਦੀ ਚੈਨ ਨੂੰ ਐਕਟਿਵਾ ਸਵਾਰ ਝਪਟਮਾਰ ਝਪਟਾ ਮਾਰਕੇ ਲੈ ਗਿਆ।

ਰਸਤੇ 'ਚ ਖੜੀ ਕਾਰ ਨੂੰ ਸਾਈਡ 'ਤੇ ਕਰਨ ਨੂੰ ਕਹਿਣ ਤੇ ਕਾਰ ਅਤੇ ਮੋਟਰਸਾਈਕਲ ਸਵਾਰ ਦਰਮਿਆਨ ਹੋਏੇ ਝਗੜੇ ਦੌਰਾਨ ਕਾਰ ਸਵਾਰ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਕਰ ਦਿੱਤਾ।

ਸਤਲੁਜ ਦਰਿਆ ਚੋਂ ਅਣਅਧਿਕਾਰਤ ਥਾਂ ਤੋਂ ਰੇਤੇ ਦੀ ਨਜਾਇਜ਼ ਤੌਰ 'ਤੇ ਮਾਈਨਿੰਗ ਕੀਤੇ ਜਾਣ ਦੀ ਸੂਚਨਾ ਮਿਲਣ ਬਾਅਦ ਐਸ.ਡੀ.ਐਮ ਸਮਰਾਲਾ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੇ ਨਾਲ ਮਾਛੀਵਾੜਾ ਨਜ਼ਦੀਕ ਪਿੰਡ ਰੋਡ ਮਾਜਰੀ ਇਲਾਕੇ 'ਚ ਛਾਪਾਮਾਰੀ ਕੀਤੀ ਗਈ।

Load More