ਮੋਟਰਸਾਈਕਲ ਰਿਪੇਰਿੰਗ ਦੀ ਦੁਕਾਨ 'ਚ ਅਣਪਛਾਤੇ ਚੋਰਾਂ ਵੱਲੋਂ ਧਾਵਾ ਬੋਲ ਕੇ ਉੱਥੋਂ ਇੱਕ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖੂਈਆਂ ਸਰਵਰ (ਅਬੋਹਰ) ਵਿਖੇ ਲਗਾਇਆ ਗਿਆ।

ਜ਼ਿਲ੍ਹੇ ਮੋਟਰਸਾਇਕਲ ਚੋਰ ਸਰਗਰਮ ਹਨ ਪਰ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਇਸ ਕਰਕੇ ਅਜਿਹੇ ਮਾੜੇ ਅਨਸਰਾਂ ਵੱਲੋਂ ਦਿਨ ਦਿਹਾੜੇ ਹੀ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਫਾਜ਼ਿਲਕਾ ਇਕਾਈ ਦੇ ਨਵੇਂ ਬਣੇ ਮੈਂਬਰਾਂ ਨੇ ਪਦਮਭੂਸ਼ਣ ਪ੍ਰੋ. ਜਗਜੀਤ ਸਿੰਘ ਚੋਪੜਾ ਦੇ ਅਕਾਲ ਚਲਾਣੇ 'ਤੇ ਗਹਿਰਾ ਦੁੱਖ ਪ੍ਰਕਟ ਕੀਤਾ ਹੈ।

ਪ੍ਰਸ਼ਾਸਨ ਤੋਂ ਖ਼ਫ਼ਾ ਅਬੋਹਰ ਦੇ ਲੋਕਾਂ ਵੱਲੋਂ ਆਉਂਦੇ ਬੁੱਧਵਾਰ ਨੂੰ ਆਪਣਾ ਦੁਖੜਾ ਸੁਣਾਉਣ ਲਈ ਜਿੱਥੇ ਸੀਵਰੇਜ ਬੋਰਡ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ ਉੱਥੇ ਹੀ ਰੋਡ ਜਾਮ ਕੀਤੀ ਜਾਵੇਗੀ।

ਲੋਕਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਇਸ ਵਾਰ ਚੋਣਾਂ 'ਚ ਵਰਤੋਂ ਹੋਣ ਵਾਲੀ ਏ.ਵੀ.ਐਮ. ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਦੀ ਬੀ.ਐਲ.ਓ. ਅਤੇ ਸੁਪਰਵਾਈਜ਼ਰਾਂ ਨੂੰ ਜਾਣਕਾਰੀ ਦੇਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ।

ਅਬੋਹਰ ਦੇ ਚਰਚਿਤ ਭੀਮ ਹਤਿਆਕਾਂਡ ਮਾਮਲੇ 'ਚ ਮ੍ਰਿਤਕ ਭੀਮ ਦੀ ਮਾਤਾ ਕੌਸ਼ਲਿਆ ਦੇਵੀ ਵੱਲੋਂ ਇਸ ਮਾਮਲੇ ਵਿੱਚ ਅਕਾਸ਼ ਨਾਂਅ ਦੇ ਨੌਜਵਾਨ ਦੀ ਗਵਾਹੀ ਲਈ ਮਾਨਯੋਗ ਸੁਪਰੀਮ ਕੋਰਟ 'ਚ ਦਰਜ ਕੀਤੀ ਗਈ ਮੰਗ ਨੂੰ ਮਾਨਯੋਗ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੀਡ ਬੈਂਕ ਮੈਨੇਜਰ ਪਰਮਜੀਤ ਕੋਚਰ ਦੀ ਅਗਵਾਈ ਹੇਠ ਸੰਤ ਕਬੀਰ ਟੈਕਨੀਕਲ ਕਾਲਜ ਵਿਖੇ ਵਿੱਤੀ ਸਾਖਰਤਾ ਕੈਂਪ ਆਯੋਜਿਤ ਕੀਤਾ ਗਿਆ।

ਡੈਪੋ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਦੇ ਪਿੰਡ ਸੀਡ ਫ਼ਾਰਮ ਵਿਖੇ ਕਾਊਂਸਲਿੰਗ ਅਤੇ ਟਿਊਸ਼ਨ ਸੈਂਟਰ ਖੋਲ੍ਹਿਆ ਗਿਆ ਹੈ।

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਮੈਂਬਰਾਂ ਦੀ ਇੱਕ ਮੀਟਿੰਗ ਬੀਤੇ ਦਿਨੀਂ ਬੱਸ ਸਟੈਂਡ ਦੇ ਨੇੜੇ ਹੋਈ।

ਅੱਜਕਲ੍ਹ ਦੇ ਹਾਈਟੈਕ ਜ਼ਮਾਨੇ ਵਿੱਚ ਵੀ ਕੁਝ ਲੋਕ ਲਾਪਰਵਾਹੀ ਅਤੇ ਕੁਝ ਪੈਸਿਆਂ ਦੀ ਬੱਚਤ ਦੇ ਲਾਲਚ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਬੈਠਦੇ ਹਨ।

ਪੰਜਾਬ ਏਕਤਾ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਪਾਰਟੀ ਦੀ ਮਜ਼ਬੂਤੀ ਲਈ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਮਕਸਦ ਨਾਲ ਸਰਕਾਰਾਂ ਅਤੇ ਪਾਰਟੀਆਂ ਵੱਲੋਂ ਨਜ਼ਰਅੰਦਾਜ਼ ਕੀਤੇ ਮਾਮਲਿਆਂ ਦੇ ਸਹਾਰੇ ਲੋਕਾਂ ਦੀ ਹਮਦਰਦੀ ਬਟੋਰਨਾ ਚਾਹੁੰਦੇ ਹਨ।

ਦੇਸ਼ ਦੇ 70ਵੇਂ ਗਣਤੰਤਰਤਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਵਿਖੇ ਕੌਮੀ ਸੇਵਾ ਵਿੰਗ ਵੱਲੋਂ ਯੁਵਕ ਦਿਵਸ ਮਨਾਇਆ ਗਿਆ।

ਵਿਧਾਨਸਭਾ ਹਲਕਾ ਅਬੋਹਰ ਤੋਂ ਵਿਧਾਇਕ ਅਰੂਣ ਨਾਰੰਗ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਅਬੋਹਰ ਹਲਕੇ ਦੇ 10 ਅਜਿਹੇ ਸਰਕਾਰੀ ਸਕੂਲਾਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ ਇਮਾਰਤਾਂ ਦਾ ਸੁਧਾਰ ਕਰਣ ਦੀ ਜ਼ਰੂਰਤ ਹੈ।

ਅਬੋਹਰ-ਸ਼੍ਰੀਗੰਗਾਨਗਰ ਰੋਡ 'ਤੇ ਬੀਤੀ ਰਾਤ ਇੱਕ ਕਾਰ ਬੇਕਾਬੂ ਹੋ ਕੇ ਸੜਕ ਕੰਡੇ ਪਲਟ ਗਈ, ਜਿਸ ਵਿੱਚ ਸਵਾਰ ਲੋਕ ਵਾਲ-ਵਾਲ ਬੱਚ ਗਏ।

ਭਾਰਤੀ ਜਨਤਾ ਪਾਰਟੀ ਵੱਲੋਂ ਸਵਰਣਕਾਰਾਂ ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦੇ ਫ਼ੈਸਲੇ ਨੂੰ ਚੁਣਾਵੀ ਜੁਮਲਾ ਦੱਸਦੇ ਹੋਏ ਗੁਰਮੀਤ ਸਿੰਘ ਪ੍ਰਜਾਪਤੀ ਪ੍ਰਧਾਨ ਪ੍ਰਜਾਪਤੀ ( ਕੁਮਹਾਰ) ਮਹਾਸੰਘ ਪੰਜਾਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਤੋਂ ਪਹਿਲਾਂ ਵੀ ਕਈ ਜੁਮਲੇ ਛੱਡ ਚੁੱਕੇ ਹਨ।

ਜ਼ਿਲ੍ਹੇ 'ਚ ਝਪਟਮਾਰ ਗਿਰੋਹ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ।

ਅੱਜ ਤੜਕੇ ਸੰਘਣੀ ਧੁੰਦ ਦੇ ਕਾਰਨ ਪਿੰਡ ਦਲਮੀਰਖੇੜਾ ਦੇ ਕੋਲ ਦੋ ਕਾਰਾਂ ਦੀ ਟੱਕਰ 'ਚ ਇੱਕ ਅਧਿਆਪਕ ਸਣੇ 3 ਲੋਕ ਫੱਟੜ ਹੋ ਗਏ।

ਜ਼ਿਲ੍ਹੇ ਦੇ ਪਿੰਡ ਨਵਾਂ ਸਲੇਮਸ਼ਾਹ ਵਿਖੇ ਸਥਿਤ ਕੈਟਲ ਪਾਊਂਡ ਲਈ ਜ਼ਿਲ੍ਹੇ ਦੇ ਦਾਨੀ ਸੱਜਣਾਂ ਵੱਲੋਂ 11000 ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ।

ਬਾਗ਼ਬਾਨੀ ਵਿਭਾਗ ਵੱਲੋਂ ਰਾਜ ਪੱਧਰੀ ਫ਼ਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ 22 ਤੇ 23 ਜਨਵਰੀ ਨੂੰ ਅਬੋਹਰ ਵਿਖੇ ਕਰਵਾਈ ਜਾ ਰਹੀ ਹੈ।

ਜ਼ਿਲ੍ਹੇ ਦੇ ਪਿੰਡ ਕਾਲਾ ਟਿੱਬਾ ਵਿਖੇ ਸਥਿਤ ਭਾਗ ਸਿੰਘ ਖ਼ਾਲਸਾ ਕਾਲਜ ਫੋਰ ਵੁਮੈਨ 'ਚ ਬੱਡੀ ਪ੍ਰੋਗਰਾਮ ਦੇ ਅਧੀਨ ਨਸ਼ਾ ਮੁਕਤ ਪੰਜਾਬ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਕ ਫਾਇਨਾਂਸ ਕੰਪਨੀ ਦੇ ਕਰਮਚਾਰੀ ਤੋਂ ਦੋ ਬਾਈਕ ਸਵਾਰ ਨੌਜਵਾਨ ਉਸਦਾ ਨੋਟਾਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ।

ਜ਼ਿਲ੍ਹੇ 'ਚ ਭੋਲੇਭਾਲੇ ਲੋਕਾਂ ਨਾਲ ਠੱਗੀ ਮਾਰਨ ਵਲਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।

ਆਉਂਦੀ 26 ਜਨਵਰੀ ਨੂੰ ਮਨਾਏ ਜਾਣ ਵਾਲੇ 70ਵੇਂ ਗਣਤੰਤਰਤਾ ਦਿਵਸ ਮੌਕੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਲਈ ਦੇਸ਼ ਭਰ 'ਚ ਤਿਆਰੀਆਂ ਜੋਰਾਂ 'ਤੇ ਹਨ, ਇਸ ਵਾਰ ਸੂਬਾ ਪੰਜਾਬ 'ਚ ਇਸ ਦਿਹਾੜੇ 'ਤੇ ਖ਼ਾਸ ਤੌਰ 'ਤੇ ਸੂਬਾ ਪੰਜਾਬ 'ਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਸਣੇ ਸੂਬਾ ਪੰਜਾਬ 'ਚੋਂ ਨਸ਼ੇ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਦੇ 'ਡੈਪੋ' ਪ੍ਰੋਗਰਾਮ ਅਤੇ ਸੂਬੇ ਨੂੰ ਤੰਦਰੁਸਤ ਪੰਜਾਬ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਸਬੰਧਤ ਝਾਕੀਆਂ ਖਿਚ ਦਾ ਕੇਂਦਰ ਹੋਣਗੀਆਂ।

ਅਬੋਹਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਆਏ ਅੱਜ ਤਿੰਨ ਨੌਜਵਾਨਾਂ ਨੇ ਰੈਸਟੋਰੈਂਟ ਦੇ ਸੰਚਾਲਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਫੱਟੜ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆ ਸਕੂਲ ਫਾਜ਼ਿਲਕਾ ਵਿੱਚ ਸੈਸ਼ਨ 2019-20 ਲਈ 9ਵੀਂ ਜਮਾਤ ਵਿੱਚ ਦਾਖਲਿਆਂ ਵਾਸਤੇ 2 ਫਰਵਰੀ ਨੂੰ ਲਿਖਤੀ ਪ੍ਰੀਖਿਆ ਹੋਵੇਗੀ।

ਮਲੋਟ-ਸੀਤੋ ਬਾਈਪਾਸ 'ਤੇ ਅੱਜ ਤੜਕੇ ਇੱਕ ਟਰੱਕ ਅਤੇ ਕੈਂਟਰ ਦੀ ਜੋਰਦਾਰ ਟੱਕਰ ਹੋ ਗਈ, ਜਿਸਦੇ ਨਾਲ ਦੋਹਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਜਦਕਿ ਇਨ੍ਹਾਂ ਦੇ ਚਾਲਕ ਵਾਲ-ਵਾਲ ਬੱਚ ਗਏ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਤਰਸੇਮ ਮੰਗਲਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਫਾਜਿਲਕਾ ਡਾ. ਮਨਦੀਪ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਬ ਡਿਵੀਜਨਲ ਜੂਡੀਸ਼ੀਅਲ ਮੈਜਿਸਟ੍ਰੇਟ ਅਬੋਹਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਮਿਡਲ ਸਕੂਲ ਢਾਣੀ ਕਰਨੈਲ ਸਿੰਘ ਵਿੱਚ ਪੰਚਾਇਤੀ ਕਾਨੂੰਨ 'ਤੇ ਆਧਾਰਿਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।

ਪਾਂਡੇਚਰੀ ਵਿਖੇ ਹੋਏ 25ਵੇ ਅੰਤਰਰਾਸ਼ਟਰੀ ਯੋਗਾ ਮੁਕਾਬਲੇ ਦੌਰਾਨ ਜ਼ਿਲ੍ਹੇ ਦੀ ਯੋਗਾ ਟੀਮ ਦੇ ਖਿਡਾਰੀਆਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜਪੁਰ 'ਚ ਅਕਾਲੀ-ਭਾਜਪਾ ਵਰਕਰਾਂ 'ਤੇ ਨਾਜਾਇਜ ਪੁਲਿਸ ਮੁਕਦਮੇ ਕਾਂਗਰਸੀ ਆਗੂਆਂ ਦੀ ਸਹਿ 'ਤੇ ਕੀਤੇ ਜਾ ਰਹੇ ਹਨ।

ਅਬੋਹਰ ਦੇ ਸੀ.ਆਈ.ਏ. ਸਟਾਫ਼ ਨੇ ਭਾਰਤ-ਆਸਟ੍ਰੇਲੀਆ ਦੇ ਮੈਚ 'ਤੇ ਸੱਟਾ ਲਗਵਾਉਂਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਦੋ ਜਣੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। 

ਸਰਕਾਰੀ ਵਾਟਰ ਵਰਕਸ ਚੋਂ 'ਕੁੰਡੀ' ਰਾਹੀਂ ਬਿਜਲੀ ਚੋਰੀ ਕਰਕੇ ਚਲਾਏ ਜਾ ਰਹੇ ਇੱਕ ਕਿੰਨੂ ਵੈਕਸਿੰਗ ਪਲਾਂਟ ਨੂੰ ਬਿਜਲੀ ਬੋਰਡ ਦੀ ਇੱਕ ਟੀਮ ਨੇ ਫੜਿਆ ਹੈ।

ਸਿਵਲ ਸਰਜਨ ਫਾਜਿਲਕਾ ਡਾ. ਹੰਸ ਰਾਜ ਮਲੇਠਿਆ ਦੇ ਨਿਰਦੇਸ਼ਾਂ 'ਤੇ ਖਾਟਵਾਂ ਅਤੇ ਅਮਰਪੁਰਾ ਪਿੰਡ ਦੇ ਸਰਕਾਰੀ ਸਕੂਲਾਂ 'ਚ ਸਵਾਈਨ ਫਲੂ ਬਾਰੇ ਸੈਮੀਨਾਰ ਲਗਾਇਆ ਗਿਆ।

ਦੇਸ਼ ਦੇ 70ਵੇਂ ਗਣਤੰਤਰਤਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ  ਤਿਆਰੀਆਂ ਪੂਰੇ ਜ਼ੋਰਾ-ਸ਼ੋਰਾ ਨਾਲ ਚੱਲ ਰਹੀਆਂ ਹਨ।

ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਇੱਕ ਮੀਟਿੰਗ ਅੱਜ ਅਬੋਹਰ ਦੇ ਨਹਿਰੂ ਪਾਰਕ ਵਿੱਚ ਬਲਾਕ ਪ੍ਰਧਾਨ ਅਬੋਹਰ ਸ. ਬਲਰਾਮ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਹੇਠ ਹੋਈ।

ਪਿੰਡ ਕਾਲਾ ਟਿੱਬਾ ਵਿਖੇ ਸਥਿਤ ਭਾਗ ਸਿੰਘ ਖ਼ਾਲਸਾ ਕਾਲਜ ਫੋਰ ਵੁਮੈਨ ਵੱਲੋਂ ਆਯੋਜਿਤ 7 ਰੋਜ਼ਾ ਰਾਸ਼ਟਰੀ ਸੇਵਾ ਯੋਜਨਾ ਐਨ.ਐਸ.ਐਸ. ਕੈਂਪ ਜੋ ਕਿ ਸਿੱਖਿਆ, ਸਿਹਤ ਅਤੇ ਵਾਤਾਵਰਨ ਚੇਤਨਾ 'ਤੇ ਆਧਾਰਿਤ ਰਿਹਾ ਅਤੇ ਇਸਦੇ ਸਤਵੇਂ ਦਿਨ ਵਿਦਿਆਰਥਣਾਂ ਨੇ ਜਿਆਣੀ ਨੈਚੂਰਲ ਫਾਰਮ ਹਾਊਸ ਦਾ ਦੌਰਾ ਕਰਕੇ ਖਾਦ ਰਹਿਤ ਖੇਤੀ ਦੀ ਜਾਣਕਾਰੀ ਲਈ।

ਜ਼ਿਲ੍ਹਾ ਮੈਜਿਸਟਰੇਟ ਸ. ਮਨਪ੍ਰੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਤੌਰ 'ਤੇ ਸੀਮਨ ਦਾ ਭੰਡਾਰ ਕਰਨ/ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪੂਰਨ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ।

Load More