ਭਾਂਵੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡਿਜੀਟਲ ਇੰਡੀਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਡਿਜੀਟਲਪੁਣੇ ਦਾ ਮਜ਼ਦੂਰ ਵਰਗ 'ਤੇ ਕੀ ਅਸਰ ਪੈ ਰਿਹਾ ਹੈ, ਇਸ ਬਾਰੇ ਸੋਚਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ।

ਬਗਰਾੜੀ ਵਿਖੇ ਆਪਣੀਆਂ ਮੰਗਾਂ ਮੰਨਵਾਉਣ ਲਈ ਪਿੰਡ ਵਾਸੀਆਂ ਵੱਲੋਂ ਦਿੱਤਾ ਗਿਆ ਧਰਨਾ ਅੱਜ 26ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ, ਪਰ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਸਬੰਧੀ ਪੂਰੀ ਤਰ੍ਹਾਂ ਚੁੱਪੀ ਵੱਟੀ ਹੋਈ ਹੈ।

ਕਾਰ ਪਾਰਕਿੰਗ ਨੂੰ ਲੈਕੇ ਬੀਪੀਈਓ ਦਫਤਰ ਕੋਟਕਪੂਰਾ ਦੇ ਗੇਟ ਅੰਦਰ ਹੋਏ ਤਕਰਾਰ ਦੇ ਮਾਮਲੇ 'ਚ ਜਦੋਂ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮਾ. ਮੋਤੀ ਸਿੰਘ ਨੇ ਅਦਾਲਤ ਦਾ ਦਰਵਾਜਾ ਖੜਕਾਇਆ।

ਪਿਛਲੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਦੇ ਪ੍ਰਤਾਪ ਸਿੰਘ ਨਗਰ ਵਿਖੇ ਪੈ ਰਹੇ ਸੀਵਰੇਜ ਦੇ ਕਾਰਨ ਸਾਰੀਆਂ ਸੜਕਾਂ ਪੁੱਟੀਆਂ ਗਈਆਂ ਸਨ ਅਤੇ ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਇਨ੍ਹਾਂ ਸੜਕਾਂ ਦੀ ਸਥਿਤੀ ਜਿਊਂ ਦੀ ਤਿਉਂ ਬਣੀ ਹੋਈ ਹੈ।

ਸਿਹਤ ਵਿਭਾਗ ਵੱਲੋਂ ਪੇਡੂ ਮਹਿਲਾਵਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕਰਨ ਲਈ ਪਿੰਡ ਅਰਾਈਆਂ ਵਾਲਾ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫ਼ਰੰਸ ਦੌਰਾਨ ਖ਼ੁਲਾਸਾ ਕੀਤਾ ਕਿ ਬੀਤੀ 4 ਜਨਵਰੀ ਨੂੰ ਸਿਟੀ ਕੋਤਵਾਲੀ ਕੋਟਕਪੂਰਾ ਵਿਖੇ ਸੁਖਰਾਜ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਹੋਇਆ ਸੀ।

ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਜੋ ਕਿ ਆਰਥਿਕ ਮੰਦਹਾਲੀ 'ਚ ਜੀਵਨ ਬਤੀਤ ਕਰ ਰਹੇ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਐਕਸ ਗਰਾਸੀਆ ਗਰਾਂਟ ਦਿੱਤੀ ਜਾਵੇਗੀ।

ਬੈਂਕ ਤੋਂ ਪੈਸੇ ਲੈਕੇ ਆ ਰਹੀ ਔਰਤ ਦਾ ਪਰਸ ਝਪਟ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ।

ਫਰੀਦਕੋਟ ਵਿਖੇ ਇੱਕ ਮਜਦੂਰ ਵੱਲੋਂ ਨਸ਼ੇ ਦੀ ਕਥਿਤ ਤੌਰ 'ਤੇ ਡੋਜ਼ ਵੱਧ ਲਏ ਜਾਣ ਕਾਰਨ ਮੌਤ ਹੋ ਗਈ।

ਕੋਟਕਪੂਰਾ ਤੋਂ ਆਪ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਨੇ ਆਪ ਪਾਰਟੀ ਦਾ ਦਫ਼ਤਰ ਆਪਣੇ ਪਿੰਡ ਸੰਧਵਾਂ ਵਿਖੇ ਖੋਲ੍ਹਿਆ ਹੈ।

ਸੰਧਵਾਂ ਵਿਖੇ ਕਤਾਈ ਮਿਲ ਵਿੱਚ ਕੰਮ ਕਰਨ ਵਾਲੇ ਇੱਕ ਮਜ਼ਦੂਰ ਵੱਲੋਂ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਗਈ ਹੈ।

ਰੇਲ ਵਿਭਾਗ ਵਿੱਚ ਸਟਾਫ ਦੀ ਕਮੀ ਕਰਕੇ ਦੋ ਵਿੰਗਾਂ ਵਿੱਚ ਪੈਦਾ ਹੋਏ ਤਨਾਅ ਨੇ ਯਾਤਰੀਆਂ ਦੇ ਸਾਂਹ ਸੁੱਕਾ ਦਿੱਤੇ।

ਪਨਸਪ ਵਿਭਾਗ 'ਚੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਰੀਵਾਇਜ਼ਡ ਪੈਨਸ਼ਨ ਦੇ ਲਾਭ ਨਾ ਦਿੱਤੇ ਜਾਣ ਕਰਕੇ ਯੂਨੀਅਨ ਕੱਲ੍ਹ ਨੂੰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।

ਇੱਕ ਵਿਅਕਤੀ 'ਤੇ ਹਮਲਾ ਕਰਕੇ ਚਾਰ ਵਿਅਕਤੀਆਂ ਨੇ ਉਸਨੂੰ ਜਖਮੀ ਕਰ ਦਿੱਤਾ।

ਫਰੀਦਕੋਟ ਦੀ ਰਹਿਣ ਵਾਲੀ ਇੱਕ ਕੁੜੀ ਦੇ ਪਰਿਵਾਰ ਤੋਂ ਉਸਦੀ 12ਵੀਂ ਕਲਾਸ ਵਿੱਚੋਂ ਰਹਿੰਦੇ ਇੱਕ ਪੇਪਰ ਨੂੰ ਪਾਸ ਕਰਵਾਉਣ ਦਾ ਝਾਂਸਾ ਦੇ ਕੇ 34 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਤੇ ਪੁਲਿਸ ਨੇ ਧਾਰਾ 420 ਦਾ ਮੁਕੱਦਮਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੈਤੋ ਦੇ ਸ਼ੈਲਰ ਮਾਲਿਕ ਪੱਪੂ ਕੋਛੜ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਗੈਂਗ ਦਾ ਸਰਗਨਾ।

ਪੰਜਾਬ ਰਾਜ ਜ਼ਿਲ੍ਹਾ ਡੀਸੀ ਕਰਮਚਾਰੀ ਯੂਨੀਅਨ ਦੀ ਸੁਬਾ ਬਾਡੀ ਵੱਲੋਂ 6 ਜਨਵਰੀ, 2018 ਨੂੰ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਮੈਜਿਸਟਰੇਟ ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੈਂਸਾਂ ਨਾਲ ਸੰਬੰਧਿਤ ਡਾਟਾ ਨਡਾਲ ਸਾਫ਼ਟਵੇਅਰ ਵਿੱਚ ਅੱਪਲੋਡ ਕੀਤਾ ਜਾਣਾ ਹੈ।

ਜੈਤੋ ਪੁਲਿਸ ਨੇ ਇੱਕ ਵਿਅਕਤੀ ਨੂੰ 220 ਬੋਤਲਾਂ ਨਜਾਇਜ਼ ਸ਼ਰਾਬ ਨਾਲ ਗ੍ਰਿਫ਼ਤਾਰ ਕੀਤਾ ਹੈ।

19 ਜਨਵਰੀ ਨੂੰ ਸਿਵਲ ਅਧਿਕਾਰਾਂ ਦੀ ਸੁਰੱਖਿਆ ਐਕਟ 1955 ਸਬੰਧੀ ਇੱਕ ਸਮਾਰੋਹ ਕਰਵਾਇਆ ਜਾ ਰਿਹਾ ਹੈ।

ਰੈੱਡ ਕਰਾਸ ਦੀ ਸਥਾਪਨਾ ਸਮੁੱਚੇ ਵਿਸ਼ਵ ਵਿੱਚ ਕੁਦਰਤੀ ਆਫ਼ਤਾਂ ਮੌਕੇ ਪੀੜਤਾਂ ਦੀ ਸਹਾਇਤਾ ਕਰਨ, ਸਿਹਤ-ਬਿਮਾਰੀਆਂ ਦੀ ਰੋਕਥਾਮ ਅਤੇ ਦੀਨ ਦੁਖੀਆਂ ਦੀ ਸੇਵਾ ਭਾਵਨਾ ਦੇ ਉਦੇਸ਼ਾਂ ਨਾਲ ਕੀਤੀ ਗਈ ਹੈ।

ਕਰੀਬ 7 ਸਾਲ ਨਸ਼ਾ ਨਿਰੋਧਕ ਐਕਟ ਦੇ ਅਧੀਨ ਦਰਜ ਕੀਤੇ ਗਏ ਮੁਕੱਦਮੇ 'ਚ ਸ਼ਾਮਿਲ ਦੋ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ 'ਤੇ ਫਰਾਰ ਅਪਰਾਧੀ ਘੋਸ਼ਿਤ ਕੀਤਾ ਗਿਆ।

ਪ੍ਰਸ਼ਾਸਨ ਵੱਲੋਂ ਚਾਈਨਾ ਡੋਰ 'ਤੇ ਕਾਨੂੰਨਨ ਬੈਨ ਲਗਾਏ ਜਾਣ ਦੇ ਬਾਵਜੂਦ ਵੀ ਚਾਈਨਾ ਡੋਰ ਸ਼ਹਿਰ ਵਿੱਚ ਅੰਦਰ ਖਾਤੇ ਵਿੱਕ ਰਹੀ ਹੈ।

ਬਿਜਲੀ ਬੋਰਡ ਦੇ ਸਬਸਟੇਸ਼ਨਾਂ 'ਤੇ ਕੰਮ ਕਰਦੇ ਸਟਾਫ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਸਬ-ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਪੰਜਾਬ ਦੀ ਸੂਬਾ ਕਮੇਟੀ ਦੇ ਅਹੁਦੇਦਾਰਾਂ ਨਾਲ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ ਦੀ ਸਬ-ਸਟੇਸ਼ਨ ਸਟਾਫ ਦੀਆਂ ਪ੍ਰਮੋਸ਼ਨਾਂ ਦੇ ਸਬੰਧ 'ਚ ਹੋਈ ਵਿਸ਼ੇਸ਼ ਮੀਟਿੰਗ

ਬੀਤੀ ਰਾਤ ਮੰਦਰ ਮੱਥਾ ਟੇਕਣ ਗਏ ਇੱਕ ਵਿਅਕਤੀ ਦਾ ਚੋਰਾਂ ਨੇ ਮੋਟਰਸਾਈਕਲ ਚੋਰੀ ਕਰ ਲਿਆ।

ਮੈਰਿਜ ਪੈਲੇਸਾਂ ਵਿੱਚ ਲਗਾਤਾਰ ਵਾਪਰ ਰਹੀਆਂ ਫਾਇਰ ਕਰਨ ਦੀਆਂ ਘਟਨਾਵਾਂ ਜਿਨ੍ਹਾਂ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਰਹਿੰਦਾ ਹੈ।

ਕੁਝ ਦਿਨ ਪਹਿਲਾਂ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਵਾਲੇ ਨਜ਼ਦੀਕੀ ਪਿੰਡ ਚਾਹਿਲ ਦੇ ਕਿਸਾਨ ਦੇ ਘਰ ਅਫ਼ਸੋਸ ਕਰਨ ਲਈ ਪਿਛਲੀ ਅਕਾਲੀ-ਭਾਜਪਾ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਅਫ਼ਸੋਸ ਕਰਨ ਪਹੁੰਚੇ।

ਆਪਣੀਆਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਦਫ਼ਤਰੀ ਕਾਮੇ ਸੋਮਵਾਰ ਤੋਂ ਵਾਧੂ ਦੀਆਂ ਸੀਟਾਂ ਦਾ ਦਿੱਤਾ ਹੋਇਆ ਕੰਮ ਬੰਦ ਕਰ ਦੇਣਗੇ।

ਸ਼ਹਿਰ ਦੇ ਮਹੁੱਲਾ ਸੁਸਾਇਟੀ ਨਗਰ 'ਚ ਬੀਤੀ ਰਾਤ ਲੋਹੜੀ ਦੇ ਮੌਕੇ 'ਤੇ ਹੋਈ ਲੜਾਈ ਵਿੱਚ 6 ਔਰਤਾਂ ਸਮੇਤ 10 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।

7 ਸਾਲ ਪਹਿਲਾਂ ਦੇ ਮਾਮਲੇ ਨੂੰ ਫਿਰ ਤੋਂ ਸ਼ੁਰੂ ਕੀਤੇ ਜਾਣ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਫਰੀਦਕੋਟ ਦੇ ਐਸ.ਐਸ.ਪੀ ਨੂੰ ਨੋਟਿਸ ਜਾਰੀ ਕੀਤਾ ਹੈ।

ਡੇਰਾ ਦਿੱਲੀ ਵਾਲਾ ਬਾਜਾਖਾਨਾ ਵਿਖੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਸਮੂਹ ਅਕਾਲੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਮੇਲਾ ਮਾਘੀ ਵਿਖੇ ਹੋ ਰਹੀ ਕਾਨਫਰੰਸ 'ਚ ਹੁੰਮ-ਹੁੰਮਾ ਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਅੱਜ ਨੇੜਲੇ ਪਿੰਡ ਘਣੀਆ ਵਿਖੇ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਨੇ ਬੱਚਿਆਂ ਅਤੇ ਬਜ਼ੁਰਗਾਂ ਲਈ ਨਵੇਂ ਬਣੇ ਪਾਰਕ ਦਾ ਉਦਘਾਟਨ ਕੀਤਾ।

ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ।

ਮਾਸਟਰ ਕੈਡਰ ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਿਰਾ ਕੀਤਾ ਅਤੇ ਜੰਮ ਕੇ ਨਾਅਰੇਬਾਜੀ ਵੀ ਕੀਤੀ।

ਫ਼ਰੀਦਕੋਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੁੱਲ੍ਹੇ ਆਸਮਾਨ ਦੇ ਥੱਲੇ ਇੱਕ 50-55 ਸਾਲ ਦੀ ਉਮਰ ਦਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਮਿਲਣ 'ਤੇ ਇੱਕ ਮਜਮਾ ਜਿਹਾ ਲੱਗ ਗਿਆ।

ਵਿਆਹੁਤਾ ਨੂੰ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਤਹਿਤ ਪਤੀ, ਸਹੁਰਾ, ਸੱਸ, ਜੇਠ ਅਤੇ ਵਿਚੋਲਾ-ਵਿਚੋਲਣ 'ਤੇ ਸਿਟੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ।

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ। ਜੋ ਆਮ ਲੋਕਾਂ ਲਈ ਖ਼ੁਸ਼ੀਆਂ ਖੇੜੇ ਲੈ ਕੇ ਆਉਂਦਾ ਹੈ ਅਤੇ ਲੋਕ ਵੀ ਇਸ ਨੂੰ ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਨ।

ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਸਰਵਿਸ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਪਤੰਗਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਜਾ ਕੇ ਉਨ੍ਹਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਹਦਾਇਤ ਕੀਤੀ।

ਪੰਜਾਬ ਵਿੱਚ ਪਿਛਲੇ ਦਸ ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਦਾ ਡਰੀਮ ਪ੍ਰੋਜੈਕਟ ਆਦਰਸ਼ ਸਕੂਲ ਰੋਸ ਮੁਜ਼ਾਹਰਿਆਂ, ਧਰਨੇ, ਪ੍ਰਦਰਸ਼ਨ ਅਤੇ ਘਪਲਿਆਂ ਦਾ ਘਰ ਬਣ ਕੇ ਰਹਿ ਗਏ ਹਨ। ਸਟਾਫ਼ ਦੀ ਪਿਛਲੇ 7 ਮਹੀਨੇ ਦੀਆਂ ਤਨਖ਼ਾਹਾਂ ਦੀ ਅਦਾਇਗੀ ਬਾਕੀ ਹੈ।

Load More