ਬੀਤੇ ਦਿਨ ਨਗਰ ਕੌਂਸਲ ਬਟਾਲਾ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਅੱਗੋਂ ਹਟਾਈਆਂ ਗਈਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਕਾਫੀ ਬਵਾਲ ਮੱਚਿਆ ਰਿਹਾ।

ਜ਼ਿਲ੍ਹਾ ਗੁਰਦਾਸਪੁਰ ਦੀ ਲੋਕ-ਸਭਾ ਸੀਟ ਨੂੰ ਲੈ ਕੇ ਕਾਂਗਰਸ ਦੇ ਦੋ ਦਿੱਗਜ਼ਾ ਵਿੱਚ ਜ਼ੋਰ ਅਜ਼ਮਾਈ ਹੋਣ ਜਾ ਰਹੀ ਹੈ

ਗਊਆਂ ਦੇ ਬਾਅਦ ਹੁਣ ਲੰਡਰ ਕੁੱਤਿਆਂ ਦੀ ਵੀ ਜੂਨ ਸੰਵਰਦੀ ਹੋਈ ਨਜ਼ਰ ਆ ਰਹੀ ਹੈ।

ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਵਿੱਚ ਕਾਂਗਰਸੀ ਲੀਡਰਾਂ ਵਿੱਚ ਇੱਕ ਵਾਰ ਫੇਰ ਰੱਸਾਕੱਸੀ ਹੋਣ ਜਾ ਰਹੀ ਹੈ।

ਕਦੇ ਪੰਜ ਦਰਿਆਵਾਂ ਦੀ ਧਰਤੀ ਕਹਿ ਕੇ ਪੁਕਾਰਿਆ ਜਾਂਦਾ ਸੀ ਪੰਜਾਬ ਨੂੰ, ਪਰ ਸਮੇਂ ਦੇ ਹਾਕਮਾਂ ਨੇ ਪੰਜਾਬ ਤੋਂ ਦੋ ਦਰਿਆ ਖੋਹ ਲਏ।

ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਵਿੱਚ ਬੀਤੇ ਕਰੀਬ ਦੋ ਸਾਲ ਤੋਂ ਕਾਂਗਰਸੀ ਆਗੂਆਂ ਦੇ ਵਿੱਚ ਚੱਲ ਰਹੀ ਆਪਸੀ ਲੜਾਈ ਹੁਣ ਖਤਮ ਹੋ ਗਈ ਹੈ।

ਪਿਛਲੇ ਦਿਨੀਂ ਸੰਗਰੂਰ ਰੋਡ ਤੇ ਸਥਿਤ ਤੰਗ ਪੁਲ ਤੇ ਹੋਏ ਹਾਦਸੇ ਦੇ ਭੇਦ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਦਰਅਸਲ ਉਕਤ ਪੁਲ ਤੇ ਪਲਟੇ ਟਰਾਲੇ ਪਲਟਣ ਦੀ ਵਜ੍ਹਾ ਪੁਲ ਦਾ ਤੰਗ ਹੋਣਾ ਨਹੀਂ ਸੀ ਬਲਕਿ, ਟਰਾਲੇ ਦੇ ਚਾਲਕ ਦੀ ਲਾਪਰਵਾਹੀ ਕਾਰਨ ਦੇ ਥੱਲੇ ਆਇਆ ਬੰਦਾ ਸੀ।

ਮੇਰੇ ਪਿਤਾ ਜੀ ਇੱਕ ਸਾਬਕਾ ਫ਼ੌਜੀ ਅਫ਼ਸਰ ਹਨ, ਸਾਰੀ ਉਮਰ ਉਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੋ ਕਿ ਖਾਲਿਸਤਾਨੀ ਹਮਾਇਤੀ ਹਨ ਅਤੇ ਪੰਜਾਬ ਵਿੱਚ ਖ਼ਾਲਿਸਤਾਨ ਚਾਹੁੰਦੇ ਹਨ।

ਤਾਰੀਖ਼ 12 ਜਨਵਰੀ, ਸਮਾਂ ਦੁਪਹਿਰ ਕਰੀਬ ਸਾਢੇ 12 ਵਜੇ ਦਾ..!! ਸਟੇਜ ਤੋਂ ਬੋਲਣ ਲਈ ਤਿਆਰ-ਬਰ-ਤਿਆਰ ਬੈਠੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ।.

ਪੰਜਾਬ ਪੁਲਿਸ ਨੇ ਬੇਸ਼ੱਕ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਸਣੇ ਹੋਰ ਕਈ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਅਤੇ ਕੁਝ ਗੈਂਗਸਟਰ ਆਪਣੇ ਵਿਰੋਧੀ ਗੁੱਟਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਤੇ ਕੁਝ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹਨ।

''ਰਾਮ ਰਹੀਮ'' ਜਿਸ ਦਾ ਨਾਮ ਸੁਣਦਿਆਂ ਹੀ ਸਾਰਿਆਂ ਦੇ ਮੂੰਹੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ''ਬਲਾਤਕਾਰੀ ਬਾਬਾ''।

ਵਿਧਾਇਕ ਕਲਬੀਰ ਸਿੰਘ ਜ਼ੀਰਾ ਦੇ ਪੀ.ਏ. ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਉਸ ਕੁਲਬੀਰ ਸਿੰਘ ਜ਼ੀਰਾ ਦੇ ਪੀ.ਏ. ਦੀ, ਜਿਸਨੇ ਕਿ ਕਾਂਗਰਸ ਸਰਕਾਰ ਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਦੇ ਸਿਪੇਸਾਲਾਰਾਂ ਤੇ ਨਸ਼ੇ ਤਸਕਰਾਂ ਦਾ ਹਿਮਾਇਤੀ ਹੋਣ ਦਾ ਇਲਜ਼ਾਮ ਲਗਾਉਂਦਿਆਂ ਰਾਜਾ ਸਾਹਿਬ ਦੀ ਇੱਜ਼ਤ ਦਾ ਫ਼ਲੂਦਾ ਬਣਾ ਕੇ ਰੱਖ ਦਿੱਤਾ ਸੀ। 

ਸੰਗਰੂਰ-ਦਿੱਲੀ ਹਾਈਵੇਅ ਤੇ ਬਣਿਆ ਹੋਇਆ ਤੰਗ ਪੁਲ ਜਦੋਂ ਵੀ ਕਿਸੇ ਹਾਦਸੇ ਦੀ ਵਜ੍ਹਾ ਬਣਦਾ ਹੈ ਤਾਂ, ਇਸ ਪੁਲ ਦੇ ਨਵੀਨੀਕਰਨ ਦੀਆਂ ਤੰਦਾਂ ਛਿੜ ਜਾਂਦੀਆਂ ਹਨ।

ਭਾਰਤ ਦੇ ਲੋਕ ਪੁਰਾਤਨ ਕਾਲ ਤੋਂ ਹੀ ਅਨੇਕਾਂ ਪ੍ਰਕਾਰ ਦੇ ਦਿਨ ਅਤੇ ਤਿਉਹਾਰ ਮਨਾਉਂਦੇ ਆ ਰਹੇ ਹਨ, ਜਿਨ੍ਹਾਂ ਵਿੱਚ ਲੋਹੜੀ ਵੀ ਇੱਕ ਪ੍ਰਮੁੱਖ ਤਿਉਹਾਰ ਹੈ, ਜੋ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਪੰਜਾਬੀਆਂ ਦੁਆਰਾ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ।

ਜਿਸ ਤਰ੍ਹਾਂ ਟਕਸਾਲੀ ਅਕਾਲੀਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜ਼ਨਾਲਾ ਵੱਲੋਂ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕਰਕੇ ਬਾਦਲਕਿਆਂ ਨੂੰ ਲਲਕਾਰਿਆ ਗਿਆ ਸੀ।

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਹੈ ਕਿ ਉਹ ਸੀਵਰੇਜ ਵਿਭਾਗ ਦੀ ਅਣਦੇਖੀ ਦੇ ਕਰਕੇ ਬਟਾਲਾ ਸ਼ਹਿਰ ਨੂੰ ਨਰਕ ਨਹੀਂ ਬਣਨ ਦੇਣਗੇ ਤੇ ਜੇਕਰ ਵਿਭਾਗ ਨੇ ਇਸੇ ਤਰ੍ਹਾਂ ਹੀ ਆਪਣੀ ਟਾਲ ਮਟੋਲ ਦੀ ਨੀਤੀ ਅਪਣਾਈ ਰੱਖੀ ਤਾਂ ਉਹ ਸੀਵਰੇਜ ਵਿਭਾਗ ਦੇ ਦਫ਼ਤਰਾਂ ਨੂੰ ਤਾਲੇ ਮਾਰ ਦੇਣਗੇ।

ਪਿਛਲੇ ਦਿਨੀਂ ਫਿਰੋਜ਼ਪੁਰ ਵਿਖੇ ਕਰਵਾਏ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਪਹੁੰਚੇ ਸਨ ਅਤੇ ਉਨ੍ਹਾਂ ਦੇ ਨਾਲ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਦਿਹਾਤੀ ਹਲਕੇ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਅਤੇ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪਹੁੰਚੇ ਸਨ।

ਸੂਬੇ ਦੇ ਅੰਦਰ ਜਿੱਥੇ ਡੇਂਗੂ ਜਿਹੀ ਭਿਆਨਕ ਬਿਮਾਰੀ ਦੇ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਉੱਥੇ ਹੀ ਡੇਂਗੂ ਜਿਹੀ ਇੱਕ ਹੋਰ ਭਿਆਨਕ ਬਿਮਾਰੀ ਪੰਜਾਬ ਵਿੱਚ ਦਸਤਕ ਦੇ ਚੁੱਕੀ ਹੈ।

ਸਿਆਣਿਆਂ ਦਾ ਮਤ ਹੈ ਕਿ ਸਿਆਸਤ ਵਿੱਚ ਨਾ ਤਾਂ ਕੋਈ ਪੱਕਾ ਦੁਸ਼ਮਣ ਹੁੰਦਾ ਏ ਤੇ ਨਾ ਹੀ ਮਿੱਤਰ, ਸ਼ਾਇਦ ਇਸੇ ਕਰਕੇ ਹੀ ਕੱਟੜ ਵਿਰੋਧੀ ਲੱਗਦੀਆਂ ਸਿਆਸੀ ਪਾਰਟੀਆਂ ਵਿੱਚ ਵੀ ਗੱਠਜੋੜ ਹੋ ਜਾਂਦਾ ਹੈ।

ਪਲਾਸਟਿਕ ਦੀ ਡੋਰ ਜਿਸ ਨੂੰ ਡਰੈਗਨ ਅਤੇ ਚਾਈਨਾ ਡੋਰ ਵੀ ਕਿਹਾ ਜਾਂਦਾ ਹੈ ਤੇ ਜਿਸ ਦੀ ਰੋਕ ਸਬੰਧੀ ਪ੍ਰਸ਼ਾਸਨ ਵੱਲੋਂ ਬਥੇਰਾ ਢੰਡੋਰਾ ਪਿੱਟਿਆ ਜਾਂਦਾ ਰਿਹਾ ਹੈ ਪਰ ਜੇਕਰ ਅਸਲੀਅਤ ਵੇਖੀ ਜਾਵੇ ਤਾਂ ਇਹ ਡਰੈਗਨ ਡੋਰ ਧੜੱਲੇ ਨਾਲ ਬਾਜ਼ਾਰਾਂ ਵਿੱਚ ਵਿਕੀ ਵੀ ਤੇ ਵਰਤੋਂ ਵਿੱਚ ਵੀ ਆਈ।

'ਪਾਬੰਦੀ' ਜੀ ਹਾਂ ਸ਼ਾਇਦ ਇਸਦਾ ਮਤਲਬ ਬੈਨ, ਰੋਕ ਹੁੰਦਾ ਹੈ ਪਰ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਸਰਕਾਰ ਜਾਂ ਫਿਰ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੀਆਂ ਚੀਜ਼ਾਂ, ਵਸਤੂਆਂ, ਗੈਰ ਕਾਨੂੰਨੀ ਮੰਨੇ ਜਾਂਦੇ ਕੰਮਾਂ ਆਦਿ 'ਤੇ ਰੋਕ ਅਰਥਾਤ ਪਾਬੰਦੀ ਲਾਈ ਜਾਂਦੀ ਹੈ ਅਤੇ ਇਸ ਪਾਬੰਦੀ ਦੌਰਾਨ ਇਸਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ।

ਸਾਬਕਾ ਅਕਾਲੀ ਮੰਤਰੀ ਵਿਰਸਾ ਸਿੰਘ ਵਲਟੋਹਾ ਨਾਲ ਸਬੰਧਿਤ ਐਫ.ਆਈ.ਆਰ. ਨੰਬਰ 346 ਦੀ ਫ਼ਾਈਲ ਪੱਟੀ ਪੁਲਿਸ ਦੇ ਰਿਕਾਰਡ 'ਚੋਂ ਗਾਇਬ ਹੋ ਚੁੱਕੀ ਹੈ ਜਾਂ ਕਰ ਦਿੱਤੀ ਗਈ ਹੈ।

ਪੰਜਾਬ ਨਸ਼ਾ ਮੁਕਤ ਹੋ ਚੁੱਕਾ ਹੈ, ਉੱਚੇ ਲੰਮੇ ਤੇ ਚਿੱਟੇ ਕਾਲਰਾਂ ਵਾਲੇ ਸਾਰੇ ਸਮਗਲਰ ਵੀ ਫ਼ੜੇ ਜਾ ਚੁੱਕੇ ਹਨ, ਕਾਲੀ ਕਮਾਈ ਨਾਲ ਬਣਾਈਆਂ ਉਨ੍ਹਾਂ ਦੀਆਂ ਜਾਇਦਾਦਾਂ ਵੀ ਜਬਤ ਹੋ ਚੁੱਕੀਆਂ ਹਨ, ਇਹ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਹਨ ਤੇ ਚੰਦ ਝੋਲੀ ਚੁੱਕ ਪੁਲਿਸ ਵਾਲੇ ਵੀ।

ਭਾਵੇਂ ਕਿ ਹੁਣ ਤੱਕ ਵਿਗਿਆਨ ਨੇ ਸਾਨੂੰ ਬਹੁਤ ਕੁਝ ਅਜਿਹਾ ਦਿੱਤਾ ਹੈ, ਜਿਸ ਦੇ ਬਾਰੇ ਵਿੱਚ ਅਸੀਂ ਸੋਚ ਵੀ ਨਹੀਂ ਸੀ ਸਕਦੇ, ਪਰ.!! ਦੋਸਤੋ, ਵਿਗਿਆਨ ਦੇ ''ਗਿਆਨ'' ਦੀ ਵਹਿ ਰਹੀ 'ਗੰਗਾ' ਦਾ ਇਸ ਸਮੇਂ ਕੁਝ ਕੁ ਲੋਕ ਗ਼ਲਤ ਇਸਤੇਮਾਲ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ "ਮਿਸ਼ਨ ਤੰਦਰੁਸਤ ਪੰਜਾਬ" ਦੇ ਤਹਿਤ ਸੂਬੇ ਵਿੱਚ ਨਵੇਂ ਰੁੱਖ ਲਗਾਉਣ ਦਾ ਅਭਿਆਨ ਤਾਂ ਬਹੁਤ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤਾ ਗਿਆ ਸੀ, ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੁਦਰਤੀ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਨਾਉਣ ਲਈ ਭਾਵੇਂ ਸੂਬੇ ਦੇ ਆਮ ਲੋਕਾਂ ਨੂੰ ਵੀ ਇਸ ਰੁੱਖ-ਲਗਾਊ ਮੁਹਿੰਮ ਦਾ ਹਿੱਸਾ ਬਨਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਭਾਵੇਂਕਿ ਇਸ ਵੇਲੇ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਬਾਵਜੂਦ ਇਸਦੇ ਬਿਜਲੀ ਦੀ ਮੰਗ ਘਟਣ ਦੀ ਥਾਂ ਤੇ ਹੋਰ ਵੀ ਤੇਜ਼ੀ ਨਾਲ ਵੱਧ ਰਹੀ ਹੈ।

ਸੁਖਪਾਲ ਖਹਿਰਾ ਅਤੇ ਟਕਸਾਲੀ ਅਕਾਲੀਆਂ ਦੇ ਸਰਦਾਰ, ਰਣਜੀਤ ਸਿੰਘ ਬ੍ਰਹਮਪੁਰਾ ਦਰਮਿਆਨ ਕੱਲ੍ਹ ਹੋਈ ਮੀਟਿੰਗ ਦੇ ਬਾਅਦ ਪੰਜਾਬ ਵਿੱਚ ਮਹਾਂਗੱਠਜੋੜ ਹੋਣ ਦੀ ਹਵਾ ਬਣਨ ਲੱਗ ਪਈ ਹੈ।

ਪੰਜਾਬ ਵਿੱਚ ਵਹਿ ਰਹੇ ਨਸ਼ਿਆਂ ਛੇਵੇਂ ਦਰਿਆ ਦੇ ਕਾਰਨ ਜਿੱਥੇ ਕਈ ਨੌਜਵਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।

 ''ਕਾਤਲ'' ਚੀਨੀ ਡੋਰ ਨੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਮੌਤ ਦੀ ਘਾਟ ਉਤਾਰ ਦਿੱਤਾ ਹੈ।

ਪੰਜਾਬ ਕਾਂਗਰਸ ਜਿਹੜੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ।

ਭਾਵੇਂਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ ਲੇਕਿਨ ਸੂਬੇ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹੁਣੇ ਤੋਂ ਹੀ ਆਪੋ ਆਪਣੇ ਲੰਗੋਟ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਪੰਜਾਬ ਦੇ ਕਿਸਾਨਾਂ ਨਾਲ ਅਨੇਕਾਂ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਭੁੱਲਦੀ ਜਾ ਰਹੀ ਹੈ।

ਦਿੱਲੀ ਸਿੱਖ ਕਤਲ-ਏ-ਆਮ ਨਾਲ ਸਬੰਧਿਤ ਇੱਕ ਕੇਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਹੋ ਚੁੱਕੀ ਹੈ।

The unemployment and the ever increasing expectations of the youth from the BJP government led by Prime Minister Narendra Modi have increased proportionately in the last five years

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਨੂੰ ਕਿ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਸਮੇਂ ਸਲਾਖ਼ਾਂ ਪਿੱਛੇ ਹਨ।

ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਇੰਨੀ ਉਮੀਦ ਨਹੀਂ ਸੀ ਕਿ, ਪਾਕਿਸਤਾਨੀ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੂੰ ਪਾਈ ਹੋਈ ਜੱਫੀ ਉਨ੍ਹਾਂ ਨੂੰ ਇੰਨੀ ਰਾਸ ਆ ਜਾਵੇਗੀ।

ਫ਼ਾਸਟ ਫ਼ੂਡ ਤੇ ਜੰਕ ਫ਼ੂਡ ਸਾਡੇ ਸਮਾਜ ਵਿੱਚ ਇੱਕ ਕੋਹੜ ਵਾਂਗ ਫ਼ੈਲਣ ਲੱਗ ਪਿਆ ਹੈ।

Load More