ਖ਼ਬਰਾਂ ਹਨ ਕਿ, ਜ਼ਿਲ੍ਹਾ ਪਟਿਆਲਾ ਦੇ ਕਸਬਾ ਦੇਵੀਗੜ੍ਹ ਵਿਖੇ ਸਥਿਤ ਸਿੰਗਲਾ ਚਿਲਿੰਗ ਸੈਂਟਰ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਲਏ ਗਏ ਬਹੁਤੇ ਸੈਂਪਲ ਫ਼ੇਲ੍ਹ ਹੋ ਗਏ ਹਨ।

ਪਿਛਲੇ ਇੱਕ ਹਫ਼ਤੇ ਤੋਂ ਭਾਖ਼ੜਾ ਡੈਮ ਦੇ, ਬੰਦੇ ਖ਼ਾਣੇ ਫ਼ਲੱਡ ਗੇਟਾਂ ਦੇ ਮੂੰਹ ਖ਼ੁੱਲੇ ਹੋਏ ਹਨ। ਸੂਬੇ ਦੇ ਦਰਜਨਾਂ ਨਹੀਂ ਬਲਕਿ, ਸੈਂਕੜੇ ਹੀ ਪਿੰਡ ਹੁਣ ਤੱਕ ਹੜਾਂ ਦੀ ਮਾਰ ਹੇਠ ਆ ਗਏ ਹਨ।

ਹਵਸ 'ਚ ਅੰਨਾ ਹੋਇਆ ਇਨਸਾਨ ਅੱਜ ਸਾਰੀਆਂ ਹੱਦ ਬੰਦੀਆਂ ਪਾਰ ਕਰਦਾ ਜਾ ਰਿਹਾ ਹੈ।

ਸੀ. ਬੀ. ਆਈ. ਨੇ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਵਿੱਤ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹਾਈ ਨੂੰ ਸ਼ੌਕ ਸਮਝ ਕੇ ਪੜ੍ਹਿਆ ਜਾਵੇ ਤਾਂ ਬੰਦਾ ਆਮ ਤੋਂ ਵੀ ਮਹਾਨ ਬਣ ਸਕਦਾ ਹੈ, ਪਰ ਜੇਕਰ ਪੜ੍ਹਾਈ ਨੂੰ ਸਿਰਫ਼ ਪੜ੍ਹਾਈ ਸਮਝ ਕੇ ਹੀ ਪੜ੍ਹਿਆ ਜਾਵੇ ਤਾਂ ਮਹਾਨ ਬੰਦੇ ਤੋਂ ਵੀ ਕਈ ਵਾਰ ਆਮ ਬੰਦਾ ਬਣ ਜਾਂਦਾ ਹੈ।

ਸਾਡੇ ਸਮਾਜ ਦੇ ਅੰਦਰ ਚੱਲ ਲਈਆਂ ਲੋਕ ਭਲਾਈ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵਿਸ਼ਵ ਭਰ ਦੀ ਸੰਸਥਾ ਖਾਲਸਾ ਏਡ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਆਦਿ ਜਿੰਨੀ ਮਰਜੀ ਸੇਵਾ ਕਰ ਲੈਣ।

ਸ਼ਾਹੀ ਸ਼ਹਿਰ ਦੇ ਸਰਕਾਰੀ ਢੱਠਿਆਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਸੁਆਹ ਉੜਾਈ ਹੈ, ਉਹ ਹੁਣ ਪਟਿਆਲਾ ਦੇ ਮੇਅਰ, ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ ਤੇ ਡਿਗਦੀ ਸਾਫ਼ ਨਜ਼ਰ ਆ ਰਹੀ ਹੈ।

ਭਾਖ਼ੜਾ ਡੈਮ ਤੋਂ ਛੱਡੇ ਪਾਣੀ ਨੇ ਸੂਬਾ ਪੰਜਾਬ ਵਿੱਚ ਪਹਿਲਾਂ ਹੀ ਤਬਾਹੀ ਮਚਾ ਰੱਖ਼ੀ ਹੈ। ਸੁਬੇ ਦੇ ਇੱਕ-ਦੋ ਜਾਂ ਦਰਜਨਾਂ ਨਹੀਂ ਬਲਕਿ ਸੈਂਕੜੇ ਹੀ ਪਿੰਡਾਂ ਅਤੇ ਕਸਬਿਆਂ ਵਿੱਚ ਹੜ ਦਾ ਪਾਣੀ ਹਰਲ ਹਰਲ ਕਰਦਾ ਫ਼ਿਰ ਰਿਹਾ ਹੈ।

ਪਿਛਲੇ ਦਿਨਾਂ ਤੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਪੈ ਰਹੀ ਭਾਰੀ ਬਾਰਸ਼ ਦੇ ਕਾਰਨ ਪੰਜਾਬ ਦੇ ਡੈਮਾਂ ਦਾ ਪਾਣੀ ਕਾਫ਼ੀ ਪੱਧਰ ਤੱਕ ਵੱਧ ਗਿਆ ਸੀ।

ਜੇਲ੍ਹ!! ਜਿਸ ਦੇ ਅੰਦਰ ਜੁਰਮ ਕਰਨ ਵਾਲੇ ਬੰਦ ਹੁੰਦੇ ਹਨ, ਉਸ ਨੂੰ ਜੇਲ੍ਹ ਹੀ ਆਖਿਆ ਜਾਂਦਾ ਹੈ।

ਪੰਜਾਬ ਕਾਂਗਰਸ ਦੇ ਹਵਾ ਵਿੱਚ ਲਟਕੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮਦਿਨ ਮੌਕੇ ਨਾ ਤਾਂ ਗੁਰਦਾਸਪੁਰ ਦੇ ਹੀ ਕਿਸੇ ਸਮਾਗਮ ਵਿੱਚ ਦਿਖਾਈ ਦਿੱਤੇ ਤੇ ਨਾ ਹੀ ਰਾਜ ਪੱਧਰੀ ਪਾਰਟੀ ਜਾਂ ਸਰਕਾਰ ਦੇ ਹੀ ਕਿਸੇ ਪ੍ਰੋਗਾ੍ਰਮ ਵਿੱਚ ਨਜ਼ਰ ਆਏ। ਸੁਨੀਲ ਜਾਖੜ ਨੂੰ ਉਪਰੋਕਤ ਲਾਈਨ ਵਿੱਚ ਹਵਾ ਵਿੱਚ ਲਟਕੇ ਪ੍ਰਧਾਨ ਇਸ ਲਈ ਲਿਖਿਆ ਗਿਆ ਹੈ।

ਲੋਕ-ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਦੇਸ਼ ਭਰ 'ਚ ਕਾਂਗਰਸ ਦਾ ਗ੍ਰਾਫ਼ ਵੱਡੇ ਝਟਕੇ ਦੇ ਨਾਲ ਹੇਠਾਂ ਡਿੱਗਣ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਸਤੀਫ਼ਾ ਦੇਣਾ

ਪੰਜਾਬ ਹੋਵੇ ਜਾਂ ਫਿਰ ਭਾਰਤ, ਲੀਡਰਾਂ ਨੂੰ ਤਾਂ ਮੁੱਦਾ ਮਿਲਣਾ ਚਾਹੀਦਾ ਹੁੰਦਾ ਹੈ ਸਿਆਸਤ ਕਰਨ ਦੇ ਲਈ।

ਇੱਕ ਪਾਸੇ ਪਾਣੀ ਦੇ ਕਹਿਰ ਕਾਰਨ ਲੋਕਾਂ ਦੇ ਘਰ ਅਤੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਸ ਪਾਣੀ ਦੇ ਕਹਿਰ ਤੋਂ ਸੈਂਕੜੇ ਪਸ਼ੂ ਵੀ ਨਹੀਂ ਬਚ ਸਕੇ। ਦੱਸ ਦਈਏ ਕਿ ਬੀਤੇ ਕਰੀਬ ਚਾਰ-ਪੰਜ ਦਿਨਾਂ ਤੋਂ ਸਤਲੁੱਜ ਦਰਿਆ ਅਤੇ ਬਿਆਸ ਦਰਿਆ ਦੇ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਲੋਕਾਂ ਦੇ ਘਰ ਵੀ ਪਾਣੀ ਦੇ ਨਾਲ ਭਰ ਚੁੱਕੇ ਹਨ।

ਇਸ ਵੇਲੇ ਪਟਿਆਲਾ ਵਿੱਚ ਅਵਾਰਾ ਜਾਨਵਰਾਂ, ਖ਼ਾਸ ਕਰਕੇ ਸਾਂਢਾਂ ਦਾ ਪੂਰਾ ਬੋਲਬਾਲਾ ਹੈ। ਆਲਮ ਇਹ ਹੈ ਕਿ, ਹੁਣ ਤਾਂ ਲੋਕ ਘਰੋਂ ਬਾਹਰ ਤੱਕ ਨਿਕਲਣ ਲੱਗੇ ਵੀ ਸੌ ਵਾਰ ਸੋਚਣ ਲੱਗ ਪਏ ਹਨ।

ਪਿਛਲੇ ਦਿਨੀਂ ਫਿਰੋਜ਼ਪੁਰ ਸ਼ਹਿਰ ਦੇ ਮੇਨ ਚੌਂਕ ਸ਼ਹੀਦ ਊਧਮ ਸਿੰਘ ਵਿਖੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ ਭੂਆ-ਭਤੀਜੀ ਦੀ ਮੌਤ ਹੋ ਗਈ ਸੀ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਧਰਮੀ ਪਤਨੀ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਵਾਲੇ ਨੌਸਰਬਾਜ਼ਾਂ ਨੇ ਇੱਕੋ ਬੈਂਕ ਵਿੱਚ 200 ਤੋਂ ਵੱਧ ਖਾਤੇ ਖੋਲੇ ਹੋਏ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਜੋ ਹਰ ਸਾਲ ਹੀ ਬਟਾਲਾ ਵਿਖੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਵਾਰ ਵੀ ਇਹ ਸਮਾਗਮ 5 ਸਿਤੰਬਰ ਨੂੰ ਮਨਾਇਆ ਜਾਣਾ ਹੈ।

ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਨਾ ਮਿਲਣ ਦੇ ਕਾਰਨ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ।

ਲਗਦੈ, ਪੁਲਿਸ ਅਧਿਕਾਰੀ ਆਪਣੇ ਹੀ ਮਹਿਕਮੇ ਦੇ ਉਨ੍ਹਾਂ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਮਨ ਬਣਾ ਚੁੱਕੇ ਹਨ ਜਿਨ੍ਹਾਂ ਦੇ ਤਾਲੁਕ ਨਸ਼ਾ ਤਸਕਰਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਹਨ।

ਜਿੱਥੇ ਇੱਕ ਪਾਸੇ ਅੱਜ ਸਾਰਾ ਪੰਜਾਬ ਭਾਖੜਾ ਡੈਮ 'ਚੋਂ ਛੱਡੇ ਪਾਣੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਮਾਲ ਡੰਗਰ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ,

ਵੈਸੇ ਤਾਂ ਪਾਕਿਸਤਾਨ ਨੇ, ਪਿਛਲੇ 72 ਸਾਲਾਂ ਤੋਂ ਹੀ ਪੂਛ ਚੁੱਕੀ ਹੋਈ ਹੈ, ਪਰ ਜਿਸ ਦਿਨ ਦੀ ਭਾਰਤ ਸਰਕਾਰ ਨੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਤੋੜੀ ਹੈ, ਉਹ ਠੀਕ ਉਸੇ ਦਿਨ ਤੋਂ ਹੀ ਜ਼ਖਮੀ ਹੋਏ ਸੱਪ ਵਾਂਗ ਫੁੰਕਾਰੇ ਮਾਰ ਰਿਹਾ ਹੈ।

ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਪੰਜਾਬ ਦੇ ਅੰਦਰ ਨਵੀਂ ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਗਈ।

ਉਤਰ ਭਾਰਤ ਦੇ ਵਿੱਚ ਮੀਂਹ ਦਾ ਕਹਿਰ ਜਾਰੀ ਹੈ ਅਤੇ ਕਈ ਜਗ੍ਹਾਵਾਂ ਤੋਂ ਬੱਦਲ ਫਟਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥਸ਼ਾਸ਼ਤਰੀ ਡਾ.ਮਨਮੋਹਨ ਸਿੰਘ ਬੀਤੇ ਦਿਨ ਰਾਜ ਸਭਾ ਵਿੱਚ ਦਾਖ਼ਲ ਹੋ ਗਏ ਹਨ l

ਹਿਮਾਚਲ ਪ੍ਰਦੇਸ਼ ਦੇ ਅੰਦਰ ਭਾਰੀ ਮੀਂਹ ਪੈਣ ਦੇ ਕਾਰਨ ਜਿੱਥੇ ਪਹਾੜਾਂ ਤੋਂ ਪਾਣੀ ਪੰਜਾਬ ਦੇ ਵੱਲ ਨੂੰ ਭੇਜਿਆ ਜਾ ਰਿਹਾ ਹੈ।

ਸੁਪਰੀਮ ਕੋਰਟ ਵੱਲੋਂ ਧਾਰਾ 370 ਦੇ ਟੁੱਟਣ ਦੇ ਖ਼ਿਲਾਫ਼ ਦਾਇਰ ਹੋਈਆਂ ਪਟੀਸ਼ਨਾਂ ਤੇ ਤੁਰੰਤ ਸੁਣਵਾਈ ਕਰਨੋਂ ਇਨਕਾਰ ਕਰਨ ਦੇ ਬਾਵਜੂਦ ਵੀ ਦੇਸ਼ ਵਿੱਚ ਇਸਦੀ ਮੁਖ਼ਾਲਫ਼ਤ ਜਾਰੀ ਹੈ।

ਪੰਜਾਬ ਸਰਕਾਰ ਦੇ ਸੱਦੇ ਉੱਪਰ ਪ੍ਰਵਾਸੀ ਪੰਜਾਬੀਆਂ ਨੇ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਅਤੇ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਬਰਸਾਤ ਨੇ ਇੱਕ ਵਾਰ ਮੁੜ ਪਟਿਆਲਾ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਕਰਕੇ ਰੱਖ਼ ਦਿੱਤਾ ਹੈ।

ਕਹਿੰਦੇ ਹਨ ਕਿ ਗਰੀਬ ਲੋਕਾਂ ਦਾ ਰੱਬ ਰਾਖਾ ਹੁੰਦਾ ਹੈ, ਪਰ ਜਦੋਂ ਗਰੀਬਾਂ ਵੱਲੋਂ ਰੱਬ ਵੀ ਮੁੱਖ ਮੋੜ ਲਵੇ ਤਾਂ ਫਿਰ ਗਰੀਬ ਕਿਸ ਨੂੰ ਆਪਣਾ ਸਹਾਰਾ ਬਣਾਉਣ। ਜੀ ਹਾਂ, ਦੋਸਤੋਂ ਗਰੀਬ ਬੰਦੇ ਦੀ ਵੈਸੇ ਤਾਂ ਇਸ ਦੁਨੀਆ ਦੇ ਵਿੱਚ ਭੋਰਾ ਕਦਰ ਕੋਈ ਵੀ ਨਹੀਂ ਪਾਉਂਦਾ, ਕਿਉਂਕਿ ਸਭ ਪੈਸੇ ਵਾਲੇ ਦੇ ਹੀ ਯਾਰ ਹਨ।

ਸਾਬਕਾ ਰਾਜ ਮੰਤਰੀ ਅਸ਼ਵਨੀ ਸੇਖੜੀ ਜੋ ਕਿ ਕਾਂਗਰਸ ਦੀ ਟਿਕਟ ਤੋਂ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਵਾਰ 2017 ਦੀ ਵਿਧਾਨ ਸਭਾ ਚੋਣ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਹਾਰ ਗਏ ਸਨ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਿਕ ਅਤੇ ਵਪਾਰਕ ਸਬੰਧ ਖ਼ਤਮ ਕਰ ਲਏ ਹਨ।

ਜਿਸ ਦਿਨ ਦੀ ਧਾਰਾ 370 ਟੁੱਟੀ ਹੈ, ਭਾਰਤ ਤੇ ਪਾਕਿਸਤਾਨ ਨੇ ਇੱਕ ਦੂਜੇ ਦੇ ਖ਼ਿਲਾਫ਼ ਸ਼ਬਦੀ ਹਮਲੇ ਤਾਂ ਤੇਜ਼ ਕਰ ਹੀ ਦਿੱਤੇ ਹਨ

ਹਿੰਦ-ਪਾਕਿ ਸਰਹੱਦਾਂ 'ਤੇ ਇੱਕ ਪਾਸੇ ਤਾਂ ਲੀਡਰਾਂ ਦੀ ਤਿੱਖੀ ਬਿਆਨਬਾਜੀ ਦੇ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਜੰਗ ਲੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਸੂਬਾ ਪੰਜਾਬ ਹਰ ਪੱਖੋਂ ਪਿੱਛੇ ਰੁੜ੍ਹਦਾ ਜਾ ਰਿਹਾ ਹੈ ਪਰ ਇੱਥੋਂ ਦੀਆਂ ਸਰਕਾਰਾਂ, ਸਿਆਸਤਦਾਨ ਲੋਕਾਂ ਦੀਆਂ ਅੱਖਾਂ 'ਤੇ ਕਾਲਾ ਚਸ਼ਮਾ ਲਾਉਣ ਦੀਆਂ ਕੋਸ਼ਿਸ਼ਾਂ ਕਰਦਿਆਂ ਵੱਡੇ ਵੱਡੇ ਦਾਅਵੇ, ਲਾਰੇ ਲਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ, ਜਦ ਕਿ ਲੋਕਾਂ ਨੂੰ ਸਬ ਦਿਖਾਈ ਦੇ ਰਿਹਾ ਹੈ ਅਤੇ ਸਮਝ ਵੀ ਆਉਂਦਾ ਹੈ ਕਿ ਸਰਕਾਰਾਂ ਤੇ ਲੀਡਰਾਂ ਦਾ ਕੰਮ ਸਿਰਫ ਝੂਠੇ ਦਾਅਵੇ, ਲਾਰੇ ਲਾਉਣਾ ਹੀ ਹੈ।

ਖ਼ਬਰਾਂ ਹਨ ਕਿ ਕੈਪਟਨ ਸਰਕਾਰ ਨੇ ਆਪਣੀ ਸਰਬੱਤ ਸਿਹਤ ਬੀਮਾ ਯੋਜਨਾਂ ਵਿੱਚ ਪੱਤਰਕਾਰਾਂ ਨੂੰ ਵੀ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ।

ਰੋਪੜ ਹੈੱਡ ਵਰਕ ਤੋਂ 2,40,930 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਿਰੋਜਪੁਰ ਚੰਦਰ ਗੈਂਦ ਨੇ ਫਿਰੋਜਪੁਰ ਅਤੇ ਜ਼ੀਰਾ ਤਹਿਸੀਲ ਨਾਲ ਸਬੰਧਿਤ ਐਸ.ਡੀ.ਐਮਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜ਼ਿਲ੍ਹੇ ਦੇ 52 ਨੀਵੇਂ ਇਲਾਕੇ ਅਤੇ ਹੜ੍ਹ ਦੇ ਮੱਦੇਨਜ਼ਰ ਮੋਸਟ ਸੈਂਸਟਿਵ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਪਹੁੰਚਾਉਣ।

Load More