पंजाब सरकार की ओर से पंजाब में एक एसटीएफ टीम का गठन किया गया था जो कि नशे की सप्लाई चैन को तोड़ने के लिए काम कर रही थी।

2017 में भारत सरकार की ओर से स्कूली छात्रों में डाक टिकटों के संग्रह को बढ़ावा देने के लिए दीनदयाल स्पर्श योजना शुरू की गयी थी।

ਅੰਮ੍ਰਿਤਸਰ ਰਾਮ ਤੀਰਥ ਬਾਰਡਰ ਸੁਰੱਖਿਆ ਬਲ 17 ਬਟਾਲੀਅਨ ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਚੌਂਕੀ ਰੀਅਰ ਕੱਕੜ ਦੇ ਇਲਾਕੇ ਵਿੱਚੋਂ ਤਸਕਰੀ ਲਈ ਕੁਝ ਛੁਪਾਉਣ ਦਾ ਸ਼ੱਕ ਹੋਇਆ।

ਸਿੱਖਿਆ ਵਿਭਾਗ ਵੱਲੋਂ ਜਿੱਥੇ ਸਕੂਲਾਂ ਵਿੱਚ ਮੁੱਢਲੇ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ ਗਈ।

ਪੰਜਾਬ ਅਤੇ ਹਰਿਆਣਾ ਦੇ ਨਵੇਂ ਨਿਯੁੱਕਤ ਹੋਏ ਮੁੱਖ ਜੱਜ ਕ੍ਰਿਸ਼ਨਾ ਮੁਰਾਰੀ ਅਤੇ ਉਨ੍ਹਾਂ ਦੀ ਪਤਨੀ ਰੂਪਮ ਸ੍ਰੀਵਾਸਤਵ ਅੱਜ ਤੜਕੇ ਸਾਢੇ ਤਿੰਨ ਵਜੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ।

ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ), ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿਖੇ ਫ਼ੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।

ਖੇਡ ਅਤੇ ਨੌਜਵਾਨ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਜੇਤੂ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਐਲਾਨੀ ਗਈ ਇਨਾਮੀ ਰਾਸ਼ੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ 'ਚ ਕੱਲ ਦੇ ਦੌਰੇ ਨੂੰ ਲੈ ਕੇ ਓ.ਪੀ. ਸੋਨੀ ਸਿਖਿਆ ਮੰਤਰੀ ਪੰਜਾਬ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਵਿਖੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਸਥਾਪਤ ਕੀਤੇ ਆਦਮਕੱਦ ਬੁੱਤ ਤੋਂ ਪਰਦਾ ਹਟਾਉਣ ਲਈ ਪਹੁੰਚੇ।

ਅੰਮ੍ਰਿਤਸਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੋਕਲ ਬਾਡੀ ਦੀ ਮੀਟਿੰਗ ਕੰਪਨੀ ਬਾਗ ਵਿਖੇ ਕੀਤੀ ਗਈ, ਜਿਸ ਵਿੱਚ ਹੋਣ ਵਾਲੀ ਸਰਕਾਰਾਂ ਖ਼ਿਲਾਫ਼ ਹੱਲਾ ਬੋਲ ਰੈਲੀ ਬਾਰੇ ਵਿਚਾਰਾਂ ਕੀਤੀਆਂ ਗਈਆਂ।

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਦੋਂ ਅੰਮ੍ਰਿਤਸਰ ਦੇ ਇਤਿਹਾਸਕ ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦੇ ਪੁਤਲੇ ਦਾ ਰਸਮੀ ਉਦਘਾਟਨ ਕਰਨ ਪੁੱਜੇ ਤਾਂ ਐਨ.ਐਸ.ਯੂ.ਆਈ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਵੱਲੋਂ ਆਪਣੇ ਵਿਦਿਆਰਥੀਆਂ ਸਮੇਤ ਕਾਲੀ ਝੰਡੀਆਂ ਦਿਖਾਕੇ ਅਤੇ ਵਾਪਸ ਜਾਓ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ।

ਏਅਰ ਇੰਡੀਆ ਵੱਲੋਂ ਹਫਤੇ ਵਿੱਚ ਦੋ-ਦਿਨ ਬਰਮਿੰਘਮ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਗਈ ਸਿੱਧੀ ਉਡਾਣ ਦੇ ਲੱਕ ਤੋੜਵੇਂ ਕਿਰਾਏ ਵਿਰੁੱਧ ਸੇਵਾ ਟਰੱਸਟ ਯੂ.ਕੇ. ਨੇ ਏਅਰ ਇੰਡੀਆ ਤੋਂ ਪੰਜਾਬ ਜਾਣ ਵਾਲੇ ਲੋਕਾਂ ਨਾਲ ਹੋ ਰਹੇ ਵਿਤਕਰੇ ਨੂੰ ਬਰਤਾਨਵੀ ਮੈਂਬਰ ਪਾਰਲੀਮੈਂਟ ਦੇ ਨੋਟਿਸ ਵਿੱਚ ਲਿਆਂਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਵਿਸ਼ਾਲ ਪੱਧਰ ’ਤੇ ਮਨਾਇਆ ਜਾਵੇਗਾ।

ਅੱਜ ਗੁਰੂ ਨਾਨਕ ਹਸਪਤਾਲ ਦੇ ਬਾਹਰ ਪੰਜਾਬ ਠੇਕਾ ਆਧਾਰ ਨਰਸਿੰਗ ਐਨਸਿਲਰੀ ਅਤੇ ਪੈਰਾਮੈਡੀਕਲ ਐਸੋਸੀਏਸ਼ਨ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਕੱਚੇ ਭਰਤੀ ਸਟਾਫ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਠਾਕੁਰ ਸਿੰਘ ਆਰਟ ਗੈਲਰੀ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਹੋਏ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਦੂਜੇ ਦਿਨ ਸ਼ਹੀਦ ਭਗਤ ਸਿੰਘ ਵੱਲੋਂ ਪੰਜਾਬੀ ਵਿੱਚ ਲਿਖੀ ਗਈ ਕਿਤਾਬ 'ਮੈਂ ਨਾਸਤਿਕ ਕਿਉਂ ਹਾਂ' ਨੂੰ ਨਾਟਕ ਦੇ ਰੂਪ 'ਚ ਸਾਈ ਕ੍ਰੀਏਸ਼ਨ ਅੰਮ੍ਰਿਤਸਰ ਦੀ ਟੀਮ ਵੱਲੋਂ ਮੰਚਿਤ ਕੀਤਾ ਗਿਆ।

ਕਾਂਗਰਸ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਅੱਜ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 13 ਮਾਰਚ ਨੂੰ ਜਲਿਆਂਵਾਲੇ ਬਾਗ ਅੰਦਰ ਲੱਗਣ ਜਾ ਰਹੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਆ ਰਹੇ

ਪੰਜਾਬ ਦੇ ਇਤਿਹਾਸਕ ਸਭਿਆਚਾਰਕ ਕੇਂਦਰ ਨੇ ਜੋਯਆਲੁੱਕਾਸ ਦੇ ਨਵੇਂ ਸ਼ੋਅਰੂਮ ਖੋਲ੍ਹਣ ਨਾਲ ਇੱਕ ਸ਼ਾਨਦਾਰ ਨਵਾਂ ਮੀਲ ਪੱਥਰ ਪ੍ਰਾਪਤ ਕੀਤਾ ਹੈ।

ਅੱਜ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਜ਼ਿਲ੍ਹਾ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤਾ ਗਿਆ, ਜਿਸ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਨਮਰਜ਼ੀਆਂ ਖਿਲਾਫ ਸ਼ਿਕਾਇਤ ਕੀਤੀ ਗਈ ਹੈ।

ਅੱਜ ਅੰਮ੍ਰਿਤਸਰ ਦੇ ਪੁਲਿਸ ਲਾਇਨ ਵਿਖੇ ਪੁਲਿਸ ਕਮਿਸ਼ਨਰ ਡਾ. ਐਸ.ਐਸ ਸ਼੍ਰੀਵਾਸਤਵ ਦੀ ਅਗਵਾਈ ਹੇਠ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ।

ਬੀਤੀ ਸ਼ਾਮ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵੱਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 7 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਆਰਟ ਗੈਲਰੀ ਦੇ ਸਰਦਾਰ ਧਰਮ ਸਿੰਘ ਇੰਜੀਨੀਅਰ ਆਡੀਟੋਰੀਅਮ ਵਿਖੇ ਦਿਸ਼ਾ ਗਰੁੱਪ ਆਫ ਵਿਜ਼ੂਅਲ ਅਤੇ ਪਰਫੌਰਮਿੰਗ ਆਰਟ ਦਿੱਲੀ ਵੱਲੋਂ ਹਿੰਦੀ ਨਾਟਕ 'ਬੜੇ ਭਾਈ ਸਾਹਿਬ' ਪੇਸ਼ ਕੀਤਾ ਗਿਆ।

ਅੱਜ ਨੈਸ਼ਨਲ ਆਈ ਸੈਂਟਰ ਵਿਖੇ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਦਿਵਸ ਦੇ ਮੌਕੇ 'ਤੇ ਅੱਖਾਂ ਦੇ ਕਾਲੇ ਮੋਤੀਏੇ ਵਾਲੇ ਮਰੀਜਾਂ ਲਈ ਇੱਕ ਹਫਤੇ ਦਾ ਫ੍ਰੀ ਆਈ ਚੈੱਕਅਪ ਕੈਂਪ ਲਗਾਉਣ ਦਾ ਐਲਾਨ ਕੀਤਾ ਗਿਆ।

ਵਿਅਕਤੀ ਜੇਕਰ ਆਪਣੇ ਆਪ 'ਤੇ ਭਰੋਸਾ ਰੱਖੇ ਤਾਂ ਉਹ ਹਰ ਉਪਲੱਬਧੀ ਹਾਸਿਲ ਕਰ ਸਕਦਾ ਹੈ, ਅਜਿਹਾ ਹੀ ਕੁੱਝ ਕਰਕੇ ਦਿਖਾਇਆ ਹੈ ਅੰਮ੍ਰਿਤਸਰ ਦੇ ਨੈਸ਼ਨਲ ਤੇ ਇੰਟਰਨੈਸ਼ਨਲ ਐਵਾਰਡ ਹਾਸਿਲ ਕਰ ਚੁੱਕੇ ਸੁਰਿੰਦਰ ਸਿੰਘ ਅਜ਼ਾਦ ਨੇ।

ਅੱਜ ਲਾਰੰਸ ਰੋਡ ਵਿਖੇ ਅੰਤਰਰਾਸ਼ਟਰੀ ਸਰਵ ਕੰਬੋਜ਼ ਸਮਾਜ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ।

ਵਿਸ਼ਵ ਸਿਹਤ ਸੰਗਠਨ ਵੱਲੋਂ ਪੋਲੀਓ ਮੁਕਤ ਭਾਰਤ ਬਣਾਉਣ ਵਾਸਤੇ ਪੋਲੀਓ ਵਿਰੁੱਧ ਅਰੰਭੇ ਯਤਨਾਂ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਨਰਿੰਦਰ ਕੌਰ ਵੱਲੋਂ ਮਾਡਲ ਟਾਊਨ ਵਿਖੇ ਇੱਕ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾ ਕੇ ਇਸ ਮੁਹਿੰਮ ਦਾ ਸ਼ੁੱਭ-ਆਰੰਭ ਕੀਤਾ ਗਿਆ।

ਪਿਛਲੇ 9 ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਐਸ.ਐਸ.ਏ/ਰਮਸਾ ਅਧਿਆਪਕਾਂ ਅਤੇ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ 'ਤੇ ਤਿੰਨ ਸਾਲਾਂ ਲਈ ਤਨਖਾਹ ਵਿੱਚ 75 ਫੀਸਦੀ ਕੱਟ ਲਗਾਉਣ ਦੀ ਨੀਤੀ ਦੇ ਖਿਲਾਫ਼ ਅੱਜ ਡੀ.ਓ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ।

ਅਨਿਲ ਕਸ਼ੇਤਰਪਾਲ (ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ) ਅਤੇ ਅਮਿਤ ਮਲਹੱਨ (ਸੀ.ਜੇ.ਐਮ ਅੰਮ੍ਰਿਤਸਰ) ਵੱਲੋਂ ਅੱਜ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀ ਜਾਂਚ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ ਫੇਰੀ ਮੌਕੇ ਫਰਾਂਸ 'ਚ ਰਹਿੰਦੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕੀਤੀ।

ਅੱਜ ਅੰਮ੍ਰਿਤਸਰ ਦੀ ਆਈ.ਡੀ.ਐਚ ਮਾਰਟਿਕ ਵਿਖੇ ਪੁਲਿਸ-ਪਬਲਿਕ ਮੀਟਿੰਗ ਕੀਤੀ ਗਈ।

ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸੇ ਦੌਰਾਨ ਮਾਰੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ 8 ਨੌਜਵਾਨਾਂ ਦੇ ਵਾਰਸਾਂ ਅਤੇ ਇੱਕ ਜ਼ਖਮੀ ਨੌਜਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50-50 ਹਜ਼ਾਰ ਦੀ ਸਹਾਇਤਾ ਦੇ ਚੈੱਕ ਦਿੱਤੇ ਗਏ।

ਅੱਜ ਅਨਾਜ ਮੰਡੀ ਭਗਤਾਂ ਵਾਲਾ ਵਿਖੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਕੇਸ਼ ਤੁਲੀ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ।

ਕਲਾ ਪ੍ਰੋਡਕਸ਼ਨ ਬੈਨਰ ਹੇਠ ਸ਼ੁਰੂ ਹੋਣ ਜਾ ਰਹੀ ਪੰਜਾਬੀ ਫ਼ਿਲਮ ਪਠਾਨਕੋਟ ਜੰਕਸ਼ਨ ਦੀ ਅਪ੍ਰੈਲ ਦੇ ਵਿੱਚ ਸ਼ੂਟਿੰਗ ਸ਼ੁਰੂ ਹੋ ਰਹੀ ਹੈ।

ਪ੍ਰਸਿੱਧ ਗਾਇਕ ਜੋੜੀ ਵਡਾਲੀ ਬ੍ਰਦਰਜ਼ ਵਿੱਚੋਂ ਛੋਟੇ ਭਰਾ ਪਿਆਰੇ ਲਾਲ ਵਡਾਲੀ ਦੀ ਮੌਤ ਹੋ ਗਈ।

ਅੰਮ੍ਰਿਤਸਰ ਵਿਜੀਲੈਂਸ ਬਿਓੁਰੋ ਵੱਲੋਂ ਫੋਰਟਿਸਟ, ਸਰਕਾਰੀ ਹਸਪਤਾਲ ਅਤੇ ਕੇਅਰ ਐਂਡ ਕਿਉਰ ਦੇ ਸਹਿਯੋਗ ਨਾਲ ਮਲਟੀ ਸਪੈਸ਼ਲਿਸਟ ਫ੍ਰੀ ਮੈਡਿਕਲ ਕੈਂਪ ਲਗਾਇਆ ਗਿਆ।

ਕੇ.ਟੀ. ਕਲਾਂ ਵਿਖੇ ਸੂਬਾ ਪੱਧਰੀ 50 ਮਹਿਲਾ ਆਰਟਿਸਟਾਂ ਵੱਲੋਂ ਤਿਆਰ ਕੀਤੀਆਂ ਗਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਮਹਿਲਾ ਸ਼ਕਤੀ ਬਾਰੇ ਸੁਨੇਹਾ ਦਿੱਤਾ ਗਿਆ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਰਹੱਦਾਂ ਦੀ ਸੁਰੱਖਿਆ ਕਰਦੀਆਂ ਸੀਮਾ ਸੁਰੱਖਿਆ ਬਲ ਦੀਆਂ ਮਹਿਲਾ ਜਵਾਨਾਂ ਨੂੰ ਮਿਲਣ ਲਈ ਪੁਲ ਮੋਰਾਂ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਪੁੱਜੇ ਅਤੇ ਉਨ੍ਹਾਂ ਨਾਲ ਮਹਿਲਾ ਦਿਵਸ ਮਨਾਇਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਰਚ ਮਹੀਨੇ ਦੌਰਾਨ ਲੱਗਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅੱਜ ਦੂਜਾ ਕਿਸਾਨ ਮੇਲਾ ਅੰਮ੍ਰਿਤਸਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਲਗਾਇਆ ਗਿਆ।

ਸੀਰੀਆ ਸਮੇਤ ਪੂਰੇ ਵਿਸ਼ਵ ਦੀ ਸੁੱਖ-ਸ਼ਾਂਤੀ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਅਰਦਾਸ ਕੀਤੀ ਗਈ।

Load More