ਕੁੱਝ ਸਮਾਂ ਪਹਿਲਾਂ ਮੈਂ ਇੱਕ ਕੁੜੀ ਬਾਰੇ ਸੁਣਿਆ ਸੀ ਜਿਹਨੂੰ ਉਹਦੀ ਧੀ ਦੇ ਜਨਮ ਤੋਂ ਸਾਲ ਕੁ ਬਾਅਦ ਹੀ ਪਤਾ ਲੱਗਿਆ ਕਿ ਉਹਨੂੰ ਕੈਂਸਰ ਏ, ਉਹ ਜਾਣ ਗਈ ਕਿ ਹੁਣ ਉਹਦੇ ਕੋਲ ਸਿਰਫ ਚਾਰ ਪੰਜ ਕੁ ਮਹੀਨਿਆਂ ਦੀ ਜ਼ਿੰਦਗੀ ਏ।

ਅੱਜ ਵਰ੍ਹਿਆਂ ਬਾਅਦ ਉਹਦਾ ਉਹ ਪਹਿਲਾ ਅਲਫਾਜ਼ ਚੇਤੇ ਆਇਆ ਸੀ, "ਤੂੰ ਆਏਂਗੀ ਤਾਂ ਮੇਰਾ ਘਰ ਮਹਿਕ ਉੱਠਣਾ, ਤੂੰ ਘਰਦੀ ਮਾਲਕਣ ਬਣਕੇ ਸੂਹੇ ਰੰਗਾਂ ਦੇ ਸੂਟਾਂ 'ਚ ਫਿਰਦੀ ਡਾਢੀ ਫੱਬਿਆ ਕਰੇਂਗੀ।

ਮੈਂ ਖੁਸ਼ ਸਾਂ ਕਿ ਪੰਜਾਬ ਦੀ ਇੱਕ ਮਸ਼ਹੂਰ ਹਸਤੀ ਦੀ ਅੰਮੀਂ ਦਾ ਸੁਨੇਹਾ ਆਇਆ ਸੀ ਮੇਰੇ ਲਈ

ਪੰਜ ਸਾਲ ਤੋਂ ਮੰਜੇ ਤੇ ਪਿਆ ਨਿੱਕੀ ਜਿਹੀ ਕੁੜੀ ਦਾ ਪਿਓ ਦੁਨੀਆ ਤੋਂ ਰੁਖਸਤ ਹੋਇਆ ਸੀ। ਉਹਦੀ ਅੰਤਿਮ ਅਰਦਾਸ 'ਚ ਤਮਾਮ ਲੋਕਾਂ ਨਾਲ ਮੈਂ ਵੀ ਬੈਠੀ ਸਾਂ।

ਮੇਰੇ ਪਾਪਾ ਦੀ ਇੱਕ ਮਾਸੀ ਹੁੰਦੀ ਸੀ, ਕਮਾਲ ਦੀ ਜ਼ਿੰਦਾਦਿਲ ਔਰਤ, ਘਰੋਂ ਬਹੁਤੀ ਸੌਖੀ ਸੀ।

84 ਤੋਂ ਬਾਅਦ ਹਵਾਵਾਂ ਦੇ ਰੁਖ ਗਰਮ ਜਿਹੀਆਂ ਰਵਾਨਗੀਆਂ ਲੈਕੇ ਢੁੱਕੇ ਸੈਣ ਬਹੁਤਿਆਂ ਘਰਾਂ 'ਚ, ਰੱਤ ਰੰਗਾ ਪਾਣੀ ਵਗਦਾ ਆਮ ਤੱਕਿਆ ਲੋਕਾਂ, ਉਹਦੇ ਮੁਕਲਾਵੇ ਤੋਂ ਚੌਂਹ ਕੁ ਮਹੀਨੇ ਬਾਅਦ ਉਹ ਵੀ ਖੌਰੇ ਕਿੱਧਰ ਹਵਾ ਨਾਲ ਰੁਖਸਤ ਹੋ ਗਿਆ ਸੀ।

ਜਦ ਛੋਟੀ ਸਾਂ ਤਾਂ ਸਾਡੇ ਘਰ ਇੱਕ ਸੀਰੀ ਹੁੰਦਾ ਸੀ, ਮੇਲਾ ਉਹਦਾ ਨਾਂਅ ਸੀ, ਮੇਰੀ ਮਾਂ, ਤਾਈ ਤੇ ਤਾਇਆ, ਪਾਪਾ ਸਭ ਉਹਨੂੰ ਮੇਲਾ ਕਹਿੰਦੇ ਸੀ ਪਰ ਅਸੀਂ ਸਾਰੇ ਨਿਆਣੇ ਬਾਬਾ ਮੇਲਾ।

ਚੜ੍ਹਦੇ ਵਾਲੇ ਪਾਸਿਓਂ ਪਿੰਡ ਦੀ ਫਿਰਨੀਂ ਤੇ ਚੌਥਾ ਘਰ ਮੇਰਾ ਹੀ ਏ, ਜੇ ਨਾ ਪਤਾ ਚੱਲੇ ਤਾਂ ਪੁੱਛ ਲਿਓ ਵੀ "ਪੰਜਾਬ ਸਿਆਂ ਦਾ ਘਰ ਕਿਹੜਾ ਏ?

ਥੜੇ ਤੇ ਬੈਠੇ ਬਜ਼ੁਰਗ ਨੂੰ ਉਸ ਸਿੱਖ ਅਫ਼ਸਰ ਨੇ ਸੁਆਲ ਕੀਤਾ ਸੀ ਸੱਤਰਵਿਆਂ 'ਚ,

ਨਿੱਕੀ ਜਿਹੀ ਧੀ ਦੇ ਹੱਥ ਤੇ ਧਰਿਆ ਸੰਤਰਾ ਮਾਂ ਨੇ ਉਹਦੀ ਸੌਖ ਲਈ ਛਿੱਲਕੇ ਉਹਦੀ ਤਲੀ ਤੇ ਧਰ ਦਿੱਤਾ, ਧੀ ਨੂੰ ਮਾਂ ਦੀ ਇਹ ਆਪ ਹੁਦਰੀ ਚੰਗੀ ਨਹੀਂ ਸੀ ਲੱਗੀ। 

" ਉਹ ਹਸਪਤਾਲ 'ਚ ਪਈ ਸੀ, ਕੈਂਸਰ ਨਾਲ ਜੂਝਦੀ ਪਲ-ਪਲ ਮੌਤ ਵੱਲ ਨੂੰ ਜਾ ਰਹੀ ਸੀ, ਪਰ ਮੈਂ ਫਿਰ ਵੀ ਬੇਫ਼ਿਕਰ ਸਾਂ ਜਿਵੇਂ ਉਹਦੇ ਹਰ ਦੁੱਖ ਸੁੱਖ ਤੋਂ ਸਾਰੀ ਉਮਰ ਬੇਖ਼ਬਰ ਤੇ ਬੇਫ਼ਿਕਰ ਸਾਂ,  ਸੋਚ ਰਿਹਾ ਸੀ ਲੈ ਇਹ ਨੂੰ ਕੀ ਹੋਣਾ ? 

ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈਂ, "ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ, ਪਿਓ ਤੇਰੇ ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾ ਉਹਨੇ।