Loading the player...

ਕਠੁਆ ਬਲਾਤਕਾਰ ਮਾਮਲੇ 'ਚ ਸੁਪਰੀਮ ਕੋਰਟ ਦੀ ਆਈ ਜੱਜਮੈਂਟ

Last Updated: Jul 10 2018 12:58

ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਠੁਆ ਦੇ ਆਸਿਫਾ ਬਲਾਤਕਾਰ ਅਤੇ ਕਤਲ ਮਾਮਲੇ 'ਚ ਸੁਪਰੀਮ ਕੋਰਟ ਨੇ ਪੀੜਿਤ ਪੱਖ ਵੱਲੋਂ ਦਾਇਰ ਕੀਤੀ ਯਾਚਿਕਾ ਤੇ ਫ਼ੈਸਲਾ ਸੁਣਾਉਂਦੇ ਹੋਏ ਪਹਿਲਾਂ ਤਾਂ ਕੇਸ ਨੂੰ ਪਠਾਨਕੋਟ ਦੀ ਸੈਸ਼ਨ ਕੋਰਟ ਵਿਖੇ ਸ਼ਿਫ਼ਟ ਕੀਤਾ ਸੀ। ਜਿਸ ਦੇ ਚਲਦੇ ਪਠਾਨਕੋਟ ਵਿਖੇ ਸੈਸ਼ਨ ਕੋਰਟ ਵਿੱਚ ਇਸ ਕੇਸ ਸਬੰਧੀ ਰੋਜਾਨਾ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਸੁਪਰੀਮ ਕੋਰਟ ਵੱਲੋਂ ਇੱਕ ਹੋਰ ਫ਼ੈਸਲਾ ਲਿਆ ਗਿਆ ਹੈ। ਜਿਸ ਦੇ ਚਲਦੇ ਕਠੁਆ ਕੇਸ ਦੇ 8 ਆਰੋਪੀਆਂ ਵਿੱਚੋਂ 7 ਨੂੰ ਗੁਰਦਾਸਪੁਰ ਜੇਲ੍ਹ ਵਿਖੇ ਸ਼ਿਫ਼ਟ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਕੋਰਟ ਨੇ ਆਰੋਪੀਆਂ ਵੱਲੋਂ ਪੁਲਿਸ ਤੇ ਜਬਰਦਸਤੀ ਕਰਨ ਅਤੇ ਕੁੱਟਮਾਰ ਕਰਨ ਦੇ ਆਰੋਪਾਂ ਨੂੰ ਵੇਖਦੇ ਹੋਏ ਮਾਮਲੇ ਦੀ ਤਫ਼ਤੀਸ਼ ਦੇ ਹੁਕਮ ਦਿੱਤੇ ਹਨ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਨਿਊਜ਼ਨੰਬਰ ਦੀ ਟੀਮ ਇਸ ਕੇਸ ਮੁਤੱਲਕ ਪਲ-ਪਲ ਦੀ ਖ਼ਬਰ ਆਪਣੇ ਪਾਠਕਾਂ ਤੱਕ ਪਹੁੰਚਾ ਰਹੀ ਹੈ ਅਤੇ ਇਸੇ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਬਚਾਵ ਪੱਖ ਦੇ ਵਕੀਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਿਤ ਪੱਖ ਦੀ ਯਾਚਿਕਾ ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਆਰੋਪੀਆਂ ਨੂੰ ਗੁਰਦਾਸਪੁਰ ਜੇਲ੍ਹ ਵਿਖੇ ਸ਼ਿਫ਼ਟ ਕਰਨ ਦਾ ਫ਼ੈਸਲਾ ਸੁਣਾਇਆ ਹੈ ਅਤੇ ਬਚਾਵ ਪੱਖ ਵੱਲੋਂ ਆਰੋਪੀਆਂ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਜ਼ਿਆਦਤੀ ਤੇ ਚਲਦੇ ਤਫ਼ਤੀਸ਼ ਦੇ ਹੁਕਮ ਜਾਰੀ ਕੀਤੇ ਗਏ ਹਨ।